ਵਿਕਾਸ ਕੰਮਾਂ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਵੇਗੀ : ਬਿਲਾਸਪੁਰ
ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ
Publish Date: Thu, 19 Mar 2026 04:06 PM (IST)
Updated Date: Fri, 20 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਨਵ ਨਿਯੁਕਤ ਬਲਾਕ ਸੰਮਤੀ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਕਲਾਂ ਅਤੇ ਵਾਈਸ ਚੇਅਰਮੈਨ ਜਸਵੰਤ ਕੌਰ ਦੀ ਹਾਜ਼ਰੀ ਵਿਚ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਵਿਕਾਸ ਕਾਰਜਾਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਸਮੇਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਇਹ ਵਰ੍ਹਾ ਪੰਜਾਬ ਸਰਕਾਰ ਲਈ ਵਿਕਾਸ ਵਰ੍ਹਾ ਹੋਵੇਗਾ ਅਤੇ ਬਹੁਤ ਜਲਦੀ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਨੂੰ ਢਾਈ ਕਰੋੜ ਦੀ ਗਰਾਂਟ ਜਾਰੀ ਹੋ ਜਾਵੇਗੀ ਅਤੇ ਪਿੰਡਾਂ ਦਾ ਸਰਬ ਪੱਖੀ ਵਿਕਾਸ ਹੋਵੇਗਾ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਵਿਕਾਸ ਵਰਾ ਹੋਣ ਕਰਕੇ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਿੰਡਾਂ ਵਿਚ ਕੰਮ ਪਹਿਲ ਦੇ ਅਧਾਰ ’ਤੇ ਕੀਤੇ ਜਾਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਜੇਸ਼ ਕੁਮਾਰ ਜੇਈ, ਸੰਦੀਪ ਕੁਮਾਰ ਜੇਈ, ਸਰਤੇਜ ਸਿੰਘ ਪੰਚਾਇਤ ਅਫ਼ਸਰ, ਪਲਵਿੰਦਰ ਸਿੰਘ ਐੱਸਈਪੀਓ ਪਰਮਿੰਦਰ ਸਿੰਘ ਕਲਰਕ, ਗੁਰਪ੍ਰੀਤ ਕੌਰ ਸਟੈਨੋ, ਜੀਆਰਐਸ ਸਨੇਹ ਲਤਾ, ਅਮਨਦੀਪ ਕੌਰ, ਅਵਤਾਰ ਸਿੰਘ, ਪਟਵਾਰੀ ਬਲਕਰਨ ਸਿੰਘ, ਗੁਰਮੇਲ ਸਿੰਘ ਵੀਡੀਓ, ਬੂਟਾ ਸਿੰਘ ਵੀਡੀਓ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਸੁਖਜੀਵਨ ਸਿੰਘ, ਮਨਜੀਤ ਕੁਮਾਰ, ਹਰਜੀਤ ਸਿੰਘ, ਮਨਜਿੰਦਰ ਸਿੰਘ ਸਾਰੇ ਪੰਚਾਇਤ ਸਕੱਤਰ, ਅੰਜੂ ਆਪਰੇਟਰ, ਗਗਨਦੀਪ ਸਿੰਘ, ਜਗਤਾਰ ਸਿੰਘ, ਰਮਨਦੀਪ ਸਿੰਘ, ਹਰਜਿੰਦਰ ਸਿੰਘ, ਭਗਵੰਤ ਸਿੰਘ, ਜਗਰਾਜ ਸਿੰਘ, ਦਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਦਫ਼ਤਰੀ ਅਮਲਾ ਹਾਜ਼ਰ ਸੀ।