ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਦੋਨਾਂ ਹਲਕਿਆਂ ਨੂੰ ਜੋੜਨ ਵਾਲਾ ਕੱਚਾ ਰਸਤਾ ਜੋ ਕਿ ਹਿੰਮਤਪੁਰਾ ਤੋਂ ਸ਼ੁਰੂ ਹੋ ਕੇ ਰਾਮਗੜ੍ਹ ਤੱਕ ਜਾਂਦਾ ਹੈ, ਨੂੰ ਤਕਰੀਬਨ 38 ਲੱਖ ਦੀ ਲਾਗਤ ਨਾਲ ਪੱਕਾ ਕਰਨ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਬਿਲਾਸਪੁਰ ਅਤੇ ਵਿਧਾਇਕ ਉਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਪ੍ਰਤੀ ਵਚਨਬੱਧ ਹੈ ਅਤੇ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਕੇਂਦਰ ਵੱਲੋਂ ਆਰਡੀਐੱਫ ਦੇ ਫ਼ੰਡ ਰੋਕੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਫ਼ਿਰ ਵੀ ਕਿਸੇ ਹੀਲੇ ਪਿੰਡਾਂ ਦਾ ਵਿਕਾਸ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਕੱਚਾ ਰਾਸਤਾ ਦੋ ਹਲਕਿਆਂ ਨੂੰ ਜੋੜਦਾ ਹੈ ਅਤੇ ਇੱਥੇ ਵਧੇਰੇ ਆਵਾਜਾਈ ਰਹਿੰਦੀ ਸੀ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਥੇ ਖੇਤਾਂ ਦੀ ਆਵਾਜਾਈ ਨਾਲਨਾਲ ਕਾਫ਼ੀ ਆਬਾਦੀ ਵੀ ਸੀ ਅਤੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਕੱਚੇ ਰਸਤੇ ਨੂੰ ਪੱਕਾ ਕੀਤਾ ਜਾਵੇ ਜੋ ਕਿ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਅਧਾਰ ’ਤੇ ਪੱਕਾ ਕੀਤਾ ਜਾ ਰਿਹਾ ਹੈ। ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਸਕੱਤਰ ਰੂਪ ਸਿੰਘ ਈਨਾ, ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਲਖਵੀਰ ਸਿੰਘ ਧਾਲੀਵਾਲ ਕੈਨੇਡਾ, ਬੂਟਾ ਸਿੰਘ ਡੈਨਮਾਰਕ, ਚੇਤ ਸਿੰਘ ਅਮਰੀਕਾ, ਵੀਰ ਸਿੰਘ ਜਲਾਲਕਾ, ਵੀਰ ਸਿੰਘ ਨਿਊਜ਼ੀਲੈਂਡ, ਪੰਚ ਸੁਰਜੀਤ ਸਿੰਘ, ਪੰਚ ਸੁਖਪਾਲ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਮੋਹਣ ਸਿੰਘ, ਪੰਚ ਜਗਸੀਰ ਸਿੰਘ, ਪੰਚ ਸੁਖਜਿੰਦਰ ਸਿੰਘ, ਪੰਚ ਮਿੱਠੂ ਸਿੰਘ, ਪੰਚ ਬੇਅੰਤ ਸਿੰਘ, ਸੁਸਾਇਟੀ ਪ੍ਰਧਾਨ ਕਲਦੀਪ ਸਿੰਘ ਕੀਪਾ, ਪਿੰਦਰ ਸਿੰਘ, ਮੇਜਰ ਸਿੰਘ ਸਕੈਨਰ, ਗੋਗਾ ਸਿੰਘ ਕੈਨੇਡਾ, ਨੰਬਰਦਾਰ ਸੁਖਦੇਵ ਸਿੰਘ, ਨੰਬਰਦਾਰ ਜੀਤ ਸਿੰਘ, ਨੰਬਰਦਾਰ ਸਤਿਨਾਮ ਸਿੰਘ ਮੰਤਰੀ, ਮਾਸਟਰ ਅਗਰੇਜ ਸਿੰਘ, ਗਗਨਦੀਪ ਸਿੰਘ ਦੇੜਕੇ, ਸੁਰਜੀਤ ਸਿੰਘ ਸੀਤਾ, ਰਣਜੀਤ ਸਿੰਘ ਗੋਰਾ, ਫੌਜੀ ਹਰਭਜਨ ਸਿੰਘ, ਜਥੇਦਾਰ ਸਿੰਦਰ ਸਿੰਘ, ਮਲਕੀਤ ਸਿੰਘ ਖ਼ਾਲਸਾ, ਪਾਲ ਸਿੰਘ, ਗੁਰਦਿਆਲ ਸਿੰਘ, ਗੁਰਬਚਨ ਸਿੰਘ ਬੇਲੇਕਾ, ਡਾ. ਗੁਰਮੀਤ ਸਿੰਘ, ਡਾਕਟਰ ਜਗਤਾਰ ਸਿੰਘ, ਮਨੀਸ਼ ਕੁਮਾਰ ਨਿਹਾਲਸਿੰਘਵਾਲਾ, ਭਿੰਦਾ ਸਿੰਘ, ਬਿੱਟੂ ਸਿੰਘ, ਹਰਦੀਪ ਸਿੰਘ ਈਨਾ, ਸੁਖਚੈਨ ਸਿੰਘ ਧਾਲੀਵਾਲ, ਕੈਪਟਨ ਗੁਰਮੇਲ ਸਿੰਘ ਗਿੱਲ, ਨਛੱਤਰ ਸਿੰਘ ਲੋਟੇ, ਬਿੰਦਰ ਸਿੰਘ ਏਬੀ, ਮਕੰਦ ਸਿੰਘ, ਸਰਬਨ ਸਿੰਘ, ਚਮਕੌਰ ਸਿੰਘ, ਉਸਤਾਦ ਧੀਦੋ, ਬੱਬੂ ਸਿੰਘ, ਜਸਵੀਰ ਸਿੰਘ, ਬਿੰਦਰ ਸਿੰਘ ਮਾਨ, ਬੂਟਾ ਸਿੰਘ ਮਾਨ, ਪਰੇਮ ਸਿੰਘ ਗਿੱਲ, ਪ੍ਰਦੀਪ ਸਿੰਘ ਠੀਕਰ, ਨਿੰਮਾ ਜਲਾਲ ਕਾ, ਪਾਲ ਸਿੰਘ ਅਤੇ ਮਿਸਤਰੀ ਜੱਗਾ ਸਿੰਘ ਆਦਿ ਹਾਜ਼ਰ ਸਨ।