ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ
Publish Date: Fri, 03 Apr 2026 04:13 PM (IST)
Updated Date: Sat, 04 Apr 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਨਵੀਆਂ ਲੀਹਾਂ ’ਤੇ ਲਿਜਾਣ ਲਈ ਆਏ ਦਿਨ ਪੰਜਾਬ ਦੇ ਵਿਕਾਸ ਕਾਰਜ਼ਾ ਦੀ ਸ਼ੁਰੂਆਤ ਕਰਵਾ ਰਹੇ ਹਨ। ਇਸੇ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਇਤਿਹਾਸਕ ਪਿੰਡ ਮਧੇਕੇ ਤੋਂ ਖਾਈ ਤੱਕ ਜਾਣ ਵਾਲੀ ਲਿੰਕ ਸੜਕ ’ਤੇ ਪ੍ਰੀਮੈਕਸ ਪਵਾਉਣ ਦਾ ਕੰਮ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਚੇਅਰਮੈਨ ਪਲੈਨਿੰਗ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਨੇ ਸ਼ੁਰੂ ਕਰਵਾਇਆ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਦੱਸਿਆ ਕਿ ਜਿੱਥੇ ਪੂਰੇ ਪੰਜਾਬ ਦੀਆਂ ਸੜਕਾਂ ਦੇ ਨਵੀਨੀਕਰਨ ਦੇ ਕੰਮ ਚੱਲ ਰਹੇ ਹਨ, ਉੱਥੇ ਹੀ ਹਲਕਾ ਨਿਹਾਲ ਸਿੰਘ ਵਾਲਾ ਵਿਚ ਵੀ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦੇ ਕੰਮ ਪੂਰੇ ਜੋਰ-ਸ਼ੋਰ ਨਾਲ ਚੱਲ ਰਹੇ ਹਨ, ਜਿੱਥੇ ਹਲਕੇ ਦੀਆਂ ਕੁੱਝ ਸੜਕਾਂ ਬਣ ਚੁੱਕੀਆਂ ਹਨ, ਉੱਥੇ ਹੀ ਕੁੱਝ ਸੜਕਾਂ ਦਾ ਕੰਮ ਚੱਲ ਰਿਹਾ ਹੈ ਅਤੇ ਜਿਹੜੀਆਂ ਰਹਿੰਦੀਆਂ ਹਨ, ਉਨ੍ਹਾਂ ਦਾ ਕੰਮ ਵੀ ਵਾਰੀ ਸਿਰ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਮਧੇਕੇ ਤੋਂ ਖਾਈ ਤੱਕ ਜਾਣ ਵਾਲੀ ਲਿੰਕ ਸੜਕ ’ਤੇ ਪਾਏ ਜਾ ਰਹੇ ਪ੍ਰੀਮੈਕਸ ਦਾ ਕੰਮ ਸ਼ੁਰੂ ਕਰਵਾ ਰਹੇ ਹਾਂ ਜਿਸਤੇ ਤਕਰੀਬਨ 60 ਲੱਖ ਰੁਪਏ ਲਾਗਤ ਆਵੇਗੀ। ਇਸ ਮੌਕੇ ਚੇਅਰਮੈਨ ਬਰਿੰਦਰ ਮਧੇਕੇ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ, ਉੱਥੇ ਹੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਵੀ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਪਿੰਡ ਤੋਂ ਖਾਈ ਤੱਕ ਜਾਣ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਹਰਜਿੰਦਰ ਸਿੰਘ ਕੋਕਰੀ, ਜਿਲ੍ਹਾ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਖ਼ਾਲਸਾ, ਬਲਾਕ ਸੰਮਤੀ ਮੈਂਬਰ ਖੜਗਸੈਨ ਸਿੰਘ ਸੈਦੋਕੇ, ਸਰਪੰਚ ਹਰਪ੍ਰੀਤ ਸਿੰਘ ਗੱਗੀ ਸੈਦੋਕੇ, ਹਰਵਿੰਦਰ ਸਿੰਘ ਜੇਈ, ਵਰਿੰਦਰ ਸਿੰਘ ਬਿਲਾਸਪੁਰ, ਮੇਜਰ ਸਿੰਘ ਦੀਨਾ ਸਾਹਿਬ ਤੋਂ ਇਲਾਵਾ ਹੋਰ ਵੀ ਵਲੰਟੀਅਰ ਹਾਜ਼ਰ ਸਨ।