ਨਿਹਾਲ ਸਿੰਘ ਵਾਲਾ ਵਿਖੇ ਮਾਇੰਡ ਪਾਵਰ ਸੈਸ਼ਨ 15 ਮਾਰਚ ਨੂੰ
ਨਿਹਾਲ ਸਿੰਘ ਵਾਲਾ ਜ਼ਿਲ੍ਹਾ
Publish Date: Fri, 27 Feb 2026 03:54 PM (IST)
Updated Date: Sat, 28 Feb 2026 03:58 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ 15 ਮਾਰਚ ਦਿਨ ਐਤਵਾਰ ਨੂੰ ਇਕ ਵਿਸ਼ੇਸ਼ ਮਾਇੰਡ ਪਾਵਰ ਸੈਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸੈਸ਼ਨ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਚ ਹੋਵੇਗਾ। ਇਸ ਸੈਸ਼ਨ ਵਿਚ ਪ੍ਰਸਿੱਧ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਅਤੇ ਕੁਲਦੀਪ ਸਿੰਘ ਮਧੇਕੇ, ਗੁਰਵਿੰਦਰ ਸਿੰਘ ਜਲਾਲੇਆਣਾ ਵਿਸ਼ੇਸ਼ ਤੌਰ ’ਤੇ ਇਸ ਬਾਰੇ ਜਾਣਕਾਰੀ ਦੇਣਗੇ ਅਤੇ ਲਾਈਵ ਸਟੇਜ ’ਤੇ ਡੈਮੋ ਦੇਣਗੇ। ਉਹ ਮਨ ਦੀ ਤਾਕਤ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ ਅਤੇ ਦੱਸਣਗੇ ਕਿ ਕਿਵੇਂ ਹਰ ਘਰ ਵਿਚ ਪਾਜ਼ਿਟਿਵ ਸੋਚ ਬਣਾਈ ਜਾ ਸਕਦੀ ਹੈ। ਆਯੋਜਕਾਂ ਦੇ ਅਨੁਸਾਰ ਅੱਜ ਸਮਾਜ ਵਿਚ ਘਰਾਂ ਅੰਦਰ ਨੈਗਟਿਵ ਬੋਲਚਾਲ, ਬਿਮਾਰੀਆਂ ਦਾ ਡਰ, ਚਿੰਤਾ, ਡਿਪਰੈਸ਼ਨ, ਨੀਂਦ ਦੀ ਸਮੱਸਿਆ, ਬੱਚਿਆਂ ਦਾ ਘੱਟ ਆਤਮ ਵਿਸ਼ਵਾਸ ਅਤੇ ਮਾਨਸਿਕ ਕਮਜ਼ੋਰੀ ਵਧ ਰਹੀ ਹੈ। ਮਾਇੰਡ ਪਾਵਰ ਸੈਸ਼ਨ ਰਾਹੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਾਅ ਅਤੇ ਮਨ ਦੀ ਮਜ਼ਬੂਤੀ ਬਾਰੇ ਵਿਗਿਆਨਕ ਅਤੇ ਪ੍ਰਯੋਗਿਕ ਤਰੀਕੇ ਸਾਂਝੇ ਕੀਤੇ ਜਾਣਗੇ। ਆਯੋਜਕਾਂ ਨੇ ਸਮੂਹ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਲਾਹੇਵੰਦ ਸੈਸ਼ਨ ਵਿਚ ਸ਼ਾਮਲ ਹੋ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਜੀਵਨ ਵਿਚ ਸਕਾਰਾਤਮਕ ਬਦਲਾਅ ਲਿਆਉਣ। ਇਹ ਸੈਸ਼ਨ ਹਰ ਵਰਗ ਵਿਦਿਆਰਥੀ, ਮਾਤਾ ਪਿਤਾ, ਅਧਿਆਪਕ ਅਤੇ ਆਮ ਜਨਤਾ ਲਈ ਲਾਹੇਵੰਦ ਸਾਬਤ ਹੋਵੇਗਾ।