- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੀਆਂ 10 ਕੇਂਦਰੀ ਮਜ਼ਦੂਰ

ਵਕੀਲ ਮਹਿਰੋਂ, ਪੰਜਾਬੀ ਜਾਰਗਣ, ਮੋਗਾ : ਦੇਸ਼ ਦੀਆਂ 10 ਕੇਂਦਰੀ ਮਜ਼ਦੂਰ ਜਥੇਬੰਦੀਆਂ ਦੇ ਅੱਜ ਦੇ ਮਜ਼ਦੂਰਾਂ ਮੁਲਾਜ਼ਮਾਂ ਦੇ ਭਾਰਤ ਬੰਦ ਦੇ ਸੱਦੇ ’ਤੇ ਮਜ਼ਦੂਰ ਆਗੂ ਵਿਜੇਧੀਰ ਐਡਵੋਕੇਟ, ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਮਿਡ ਡੇ ਮੀਲ ਕੁੱਕ ਯੂਨੀਅਨ ਦੇ ਪ੍ਰਧਾਨ ਕਰਮਚੰਦ ਚੰਡਾਲੀਆ ਦੀ ਅਗਵਾਈ ਵਿਚ ਮਿਡ ਡੇ ਮੀਲ ਕੁੱਕ ਯੂਨੀਅਨ ਅਤੇ ਦੂਸਰੀਆਂ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਇਕ ਵਿਸ਼ਾਲ ਰੋਸ਼ ਰੈਲੀ ਨੇਚਰ ਪਾਰਕ ਵਿਚ ਕੀਤੀ ਗਈ ਅਤੇ ਇਸ ਤੋਂ ਬਾਅਦ ਨੇਚਰ ਪਾਰਕ ਤੋਂ ਬਸ ਸਟੈਂਡ ਚੌਂਕ ਤੱਕ ਇਕ ਵਿਸ਼ਾਲ ਰੋਸ਼ ਮਾਰਚ ਕੀਤਾ ਗਿਆ। ਮਿਡ ਡੇ ਮੀਲ ਕੁੱਕ ਯੂਨੀਅਨ ਦੇ ਕੂਕਾਂ ਨੇ ਅੱਜ ਦੇ ਦਿਨ ਇਕ ਦਿਨ ਦੀ ਹੜਤਾਲ ਕੀਤੀ ਅਤੇ ਸਕੂਲਾਂ ਵਿਚ ਅੱਜ ਦੁਪਹਿਰ ਦਾ ਖਾਣਾ ਨਹੀਂ ਬਣਾਇਆ। ਦੂਸਰੇ ਪਾਸੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨਾਲ ਸੰਬੰਧਿਤ ਈ ਰਿਕਸ਼ਾ ਮਜ਼ਦੂਰ ਸੰਘ ਦੇ ਵਰਕਰਾਂ ਨੇ ਦੋ ਘੰਟਿਆਂ ਲਈ ਈ ਰਿਕਸ਼ਾ ਚੱਕਾ ਜਾਮ ਰੱਖਿਆ। ਇਸ ਮੌਕੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਹੈ ਅਤੇ ਕਾਰਪੋਰੇਟ ਘਰਾਣਿਆਂ ਅਤੇ ਉਦਯੋਗਪਤੀਆਂ ਦਾ ਪੱਖ ਪੂਰਨ ਵਾਲੀ ਸਰਕਾਰ ਹੈ। ਧੀਰ ਨੇ ਕਿਹਾ ਕਿ ਮਜ਼ਦੂਰ ਪੱਖੀ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਕੇਂਦਰ ਦੀ ਮੋਦੀ ਸਰਕਾਰ ਨੇ 21 ਨਵੰਬਰ 2025 ਨੂੰ ਲਾਗੂ ਕਰ ਦਿੱਤੇ ਹਨ। ਧੀਰ ਨੇ ਕਿਹਾ ਕਿ ਕਹਿਣ ਨੂੰ ਤਾਂ ਇਹ ਚਾਰ ਲੇਬਰ ਕੋਡ ਮਜ਼ਦੂਰਾਂ ਲਈ ਬਣਾਏ ਗਏ ਹਨ ਪਰੰਤੂ ਅਸਲ ਵਿਚ ਇਹ ਚਾਰ ਲੇਬਰ ਕੋਡ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਉਦਿਯੋਗਪਤੀਆਂ ਦਾ ਨੰਗੇ ਚਿੱਟੇ ਹੋ ਕੇ ਪੱਖ ਪੂਰਨ ਵਾਲੇ ਹਨ। ਧੀਰ ਨੇ ਕਿਹਾ ਕਿ 100 ਰੁਪਏ ਦਿਹਾੜੀ ’ਤੇ ਮਿਡ ਡੇ ਮੀਲ ਕੁੱਕ ਆਜ਼ਾਦ ਭਾਰਤ ਵਿਚ ਆਪਣੇ ਦੇਸ਼ ਵਿਚ ਹੀ ਗੁਲਾਮ ਹਨ। ਧੀਰ ਨੇ ਕਿਹਾ ਕਿ ਠੇਕਾ ਸਿਸਟਮ ਦੇਸ਼ ਭਰ ਦੇ ਕਰੋੜਾਂ ਠੇਕਾ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਦਾ ਘਾਣ ਕਰਦਾ ਹੈ। ਇਸ ਮੌਕੇ ਪੰਜਾਬ ਸਰਕਾਰ ਦੇ ਨਾਮ ਇਕ ਮੰਗ ਪੱਤਰ ਸਿਟੀ 1 ਪੁਲਿਸ ਇੰਸਪੈਕਟਰ ਵਰੁਣ ਕੁਮਾਰ ਨੂੰ ਸੌਂਪਿਆ ਗਿਆ। ਇਸ ਮੌਕੇ ਮਿਡ ਡੇ ਮੀਲ ਕੁਕ ਯੂਨੀਅਨ ਦੇ ਸੂਬਾ ਸਕੱਤਰ ਕਮਲਜੀਤ ਕੌਰ ਮਦੋਕੇ ਨੇ ਮਿਡ ਡੇ ਮੀਲ ਕੁੱਕ ਯੂਨੀਅਨ ਦੇ ਵਰਕਰਾਂ ਦੀਆਂ ਮੰਗਾਂ ਸਬੰਧੀ ਚਾਨਣਾ ਪਾਇਆ। ਇਸ ਮੌਕੇ ਰਾਮਬਚਨ ਰਾਓ, ਮਦਨ ਲਾਲ ਬੋਹਤ, ਮਨਦੀਪ ਸ਼ਰਮਾ, ਕੁਲਵਿੰਦਰ ਕੌਰ, ਵਿਕਾਸ ਕਪੂਰ ਅਤੇ ਕਮਲਜੀਤ ਕੌਰ ਮੱਧੋਕੇ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਪ੍ਰਵੀਨ ਸ਼ਰਮਾ ਨੇ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਮੰਗਾਂ ਵਿਚ ਮਜ਼ਦੂਰ ਵਿਰੋਧੀ ਚਾਰ ਲੇਬਰ ਕਾਨੂੰਨਾਂ ਨੂੰ ਰੱਦ ਕਰਨਾ, ਮਿਡ ਡੇ ਮੀਲ ਕੁਕਾਂ ਦੀ ਤਨਖ਼ਾਹ ਹਰਿਆਣਾ ਦੇ ਕੁੱਕਾਂ ਦੀ ਤਨਖ਼ਾਹ ਦੇ ਬਰਾਬਰ ਕਰਨਾ ਅਤੇ ਇਨਾਂ ਕੁੱਕਾਂ ਨੂੰ ਘੱਟੋ ਘੱਟ ਉਜ਼ਰਤ ਕਾਨੂੰਨ ਦੇ ਦਾਇਰੇ ਵਿਚ ਸ਼ਾਮਿਲ ਕਰਨਾ, ਠੇਕਾ ਸਿਸਟਮ ਸਮਾਪਤ ਕਰਨਾ ਅਤੇ ਨੈਸਲੇ ਮੋਗਾ ਵਿਚ ਕੰਮ ਕਰਦੇ ਠੇਕਾ ਕਾਮਿਆਂ ਨੂੰ ਪੱਕਾ ਕਰਨਾ, ਮਨਰੇਗਾ ਕਾਨੂੰਨ 2005 ਨੂੰ ਬਹਾਲ ਕਰਨਾ, ਬਿਜ਼ਲੀ ਸੋਧ ਬਿੱਲ 2025 ਨੂੰ ਰੱਦ ਕਰਨਾ ਮੁੱਖ ਤੌਰ ’ਤੇ ਸ਼ਾਮਿਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਡ ਡੇ ਮੀਲ ਕੁੱਕ ਯੂਨੀਅਨ ਦੇ ਸੂਬਾ ਸਕੱਤਰ ਕਮਲਜੀਤ ਕੌਰ, ਰਣਜੀਤ ਕੌਰ, ਸੁਰਜੀਤ ਕੌਰ, ਗੈਸ ਸਪਲਾਈ ਵਰਕਰ ਯੂਨੀਅਨ ਦੇ ਪ੍ਰਧਾਨ ਰਾਮਬਚਨ ਰਾਓ, ਵਾਲਮੀਕੀ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਬੋਹਤ, ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਪ੍ਰਧਾਨ ਸ਼ੰਕਰ, ਜਨਰਲ ਸਕੱਤਰ ਨਿੰਦਰ ਸਿੰਘ, ਅੰਗਰੇਜ ਸਿੰਘ, ਗੁਰਮੇਜ ਸਿੰਘ, ਬਿੱਲਾ, ਵਰਿੰਦਰ ਕੁਮਾਰ, ਸੋਨੂ, ਦਵਿੰਦਰ ਸਿੰਘ, ਭਾਰਤੀ ਮਿਨੀ ਕੈਂਟਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਭੁੱਲਰ, ਮਿਨੀ ਕੈਂਟਰੀ ਯੂਨੀਅਨ ਦੇ ਪ੍ਰਧਾਨ ਵਿੱਕੀ, ਕਿਸਾਨ ਲੱਕੜ ਸਪਲਾਈ ਵਰਕਰ ਯੂਨੀਅਨ ਦੇ ਪ੍ਰਧਾਨ ਸੋਨੂ ਬਹਿਲ, ਮਿਉਂਸਪਲ ਇਮਪਲਾਈਜ਼ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਹਨੀ ਗਿੱਲ, ਵਿਕਾਸ ਕਪੂਰ, ਗਗਨ ਨੌਹਰੀਆ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਭਾਗੀ ਕੇ, ਖਜਾਨਚੀ ਸਤਨਾਮ ਸਿੰਘ, ਗੁਰਮੇਲ ਸਿੰਘ, ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਮੇ ਵਾਲਾ ਜਨਰਲ ਸਕੱਤਰ ਮੇਜਰ ਸਿੰਘ ਲੰਡੇ ਕੇ, ਜਸਵੰਤ ਸਿੰਘ ਜੱਸਾ, ਘਰੇਲੂ ਸੇਵਕ ਯੂਨੀਅਨ ਤੋਂ ਕੁਲਵਿੰਦਰ ਕੌਰ ਨਿਰਮਲ ਸਿੱਧੂ ਸੁਦੇਸ਼ ਰਾਣੀ ਜਸਵੀਰ ਕੌਰ, ਮੰਦੀਪ ਸ਼ਰਮਾ, ਵਿਜੇ ਛੱਪਰੀ ਸੋਨੂੰ, ਸੰਦੀਪ ਕੁਮਾਰ, ਰਾਮ ਜੀ, ਸੁਰਜੀਤ ਮਸੀਹ, ਜਸਪਾਲ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।