ਧਾਰਮਿਕ ਸਮਾਗਮ ਦੌਰਾਨ ਲੰਗਰ ਦੀ ਸੇਵਾ ਕੀਤੀ
ਸ਼੍ਰੀ ਪੁਰਸ਼ੋਤਮ ਮਹਾਵੀਰ ਦਲ
Publish Date: Thu, 26 Feb 2026 03:45 PM (IST)
Updated Date: Fri, 27 Feb 2026 04:01 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਸ਼੍ਰੀ ਪੁਰਸ਼ੋਤਮ ਮਹਾਵੀਰ ਦਲ ਅਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਦੇ ਮੈਂਬਰ ਮੋਗਾ ਸ਼ਹਿਰ ਵਿਚ ਸਮੇਂ ਸਮੇਂ ’ਤੇ ਹੋਣ ਵਾਲੇ ਧਾਰਮਿਕ ਇਕੱਠਾਂ ਵਿਚ ਮੁਫ਼ਤ ਸਮਾਜ ਸੇਵਾ ਦੇ ਪ੍ਰੋਜੈਕਟਾਂ ਤਹਿਤ ਲੰਗਰ, ਜੋੜ ਸੇਵਾ ਅਤੇ ਹੋਰ ਸਮਾਜਿਕ ਸੇਵਾਵਾਂ ਦੀ ਵੰਡ ਸਮੇਤ ਮੁਫ਼ਤ ਸਮਾਜ ਸੇਵਾ ਪ੍ਰਦਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੇਸ਼ ਗਰਗ, ਰਾਜੇਸ਼ ਸ਼ਰਮਾ ਰਾਜੂ, ਦੀਪਕ ਸ਼ਰਮਾ, ਰਾਜ ਅਰੋੜਾ, ਮਨੋਜ ਸੈਨ, ਨਿਤਿਨ ਸ਼ਰਮਾ, ਆਸ਼ੂ ਸਿੰਗਲਾ, ਮਨੀ, ਮਨੋਜ ਵਰਮਾ, ਸੌਰਭ ਨਾਰੰਗ, ਬਲਰਾਜ ਸ਼ਰਮਾ, ਮੰਗਤ ਸ਼ਰਮਾ, ਦੀਪਕ ਬਾਂਸਲ, ਨਰੇਸ਼ ਕੁਮਾਰ, ਚੁੰਨੀ ਰਾਮ, ਪ੍ਰਕਾਸ਼ ਵੀਰ, ਵਰਿੰਦਰ ਸਿੰਘ, ਅਨਿਲ ਸ਼ਰਮਾ, ਦੇਵ ਕੁਮਾਰ ਸ਼ਰਮਾ, ਦੇਵੇਸ਼ ਕੁਮਾਰ, ਦੇਵੇਸ਼ ਕੁਮਾਰ, ਯੋਧਾ ਸ਼ਰਮਾ, ਡਾ. ਕੁਮਾਰ, ਸ਼੍ਰੀ ਪੁਰਸ਼ੋਤਮ ਮਹਾਵੀਰ ਦਲ ਅਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਦੇ ਅਜੈ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਅਤੇ ਧਾਰਮਿਕ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਹੈ ਅਤੇ ਸ਼੍ਰੀ ਪੁਰਸ਼ੋਤਮ ਮਹਾਂਵੀਰ ਦਲ ਅਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਆਪਣੇ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਨੂੰ ਮੁਫਤ ਜਾਰੀ ਰੱਖਣਗੇ। ਉਨ੍ਹਾਂ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਲਈ ਧੰਨਵਾਦ ਵੀ ਕੀਤਾ।