ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਨੇ ਪਸ਼ੂਆਂ ਦੀ ਕੀਤੀ ਸੇਵਾ
ਜੈ ਸ਼੍ਰੀ ਰਾਧੇ ਸ਼ਿਆਮ ਸੇਵਾ
Publish Date: Sun, 01 Feb 2026 05:18 PM (IST)
Updated Date: Mon, 02 Feb 2026 04:08 AM (IST)
ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ: ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਦੇ ਮੈਂਬਰਾਂ ਨੇ ਜੀਟੀ ਰੋਡ ਤੇ ਸੰਤ ਮਹੇਸ਼ਮੁਨੀ ਗਊਸ਼ਾਲਾ ਵਿਖੇ ਗੁੜ ਅਤੇ ਹਰਾ ਚਾਰਾ ਖਵਾ ਕੇ ਪਸ਼ੂਆਂ ਦੀ ਸੇਵਾ ਕੀਤੀ। ਰਾਜੀਵ ਗੁਪਤਾ, ਅਸ਼ਵਨੀ ਗੁਪਤਾ, ਹਰੀਓਮ ਮਿੱਤਲ, ਦਿਨੇਸ਼ ਗਰਗ ਅਤੇ ਨਿਤਿਨ ਗਰਗ ਨੇ ਕਿਹਾ ਕਿ ਗਊਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ। ਸਨਾਤਨ ਧਰਮ ਵਿਚ ਗਊਸੇਵਾ ਨੂੰ ਸਭ ਤੋਂ ਉੱਚਾ ਪੁੰਨ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਗਾਂ ਦੇ ਸਰੀਰ ਵਿਚ 33 ਕਰੋੜ ਦੇਵੀਦੇਵਤੇ ਵਾਸ ਕਰਦੇ ਹਨ ਇਸ ਲਈ ਇਸਦੀ ਸੇਵਾ ਕਰਨ ਦੇ ਫ਼ਲ ਬੇਅੰਤ ਅਤੇ ਚਮਤਕਾਰੀ ਹਨ। ਇਹ ਮੰਨਿਆ ਜਾਂਦਾ ਹੈ ਕਿ ਗਾਂ ਦੀ ਸੇਵਾ ਕਰਨ ਨਾਲ ਮਨੁੱਖ ਦੇ ਪਾਪ ਨਸ਼ਟ ਹੋ ਜਾਂਦੇ ਹਨ। ਗਊ ਦੀ ਸੰਗਤ ਵਿਚ ਰਹਿਣ ਅਤੇ ਉਸਨੂੰ ਪਿਆਰ ਕਰਨ ਨਾਲ ਤਣਾਅ ਘੱਟ ਜਾਂਦਾ ਹੈ।ਇਸ ਮੌਕੇ ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਸੜਕਾਂ ਤੇ ਮਿਲਣ ਵਾਲੇ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਵਿਚ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਦੀ ਦੇਖ਼ਭਾਲ ਕੀਤੀ ਜਾ ਸਕੇ।