ਹੇਮਕੁੰਟ ਸਕੂਲ ਦੀ ਮਹਿਕਪ੍ਰੀਤ ਕੌਰ ਤੇ ਮੰਨਤ ਨਾਰੰਗ ਨੇ ਮਾਰੀ ਬਾਜ਼ੀ
ਸੀਬੀਐੱਸਈ ਬੋਰਡ ਵੱਲੋਂ ਦਸਵੀਂ
Publish Date: Fri, 17 Apr 2026 04:23 PM (IST)
Updated Date: Sat, 18 Apr 2026 04:01 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਸੀਬੀਐੱਸਈ ਬੋਰਡ ਵੱਲੋਂ ਦਸਵੀਂ ਕਲਾਸ ਦੇ ਇਮਤਿਹਾਨ ਵਿਚ ਸ੍ਰੀ ਹੇਮਕੁੰਟ ਸੀਨੀ. ਸੈਕੰ ਸਕੂਲ ਕੋਟ-ਈਸੇ-ਖਾਂ ਦਾ ਨਤੀਜਾ 100 ਫੀਸਦੀ ਰਿਹਾ ਜਿਸ ਵਿਚ ਮਹਿਕਪ੍ਰੀਤ ਕੌਰ ਜੀਂਦੜਾ ਅਤੇ ਮੰਨਤ ਨਾਰੰਗ ਕੋਟ-ਈਸੇ-ਖਾਂ 92.4, ਹਰਮੀਤ ਕੌਰ 92 ਕੋਟ-ਈਸੇ-ਖਾਂ, ਸਤਨਾਮ ਕੌਰ 91.4 ਸਿੰਘਪੁਰਾ ਮੁੰਨਣ, ਰੀਆ ਸ਼ਰਮਾ 91.4 ਕੋਟ-ਈਸੇ-ਖਾਂ, ਪ੍ਰਭਜੋਤ ਕੌਰ 90.8 ਕੋਟ-ਈਸੇ-ਖਾਂ, ਰਵਨੀਤ ਕੌਰ 90.8 ਦੌਲੇਵਾਲਾ, ਹਰਮਨਪ੍ਰੀਤ ਕੌਰ 89.4 ਖੋਸਾ ਕੋਟਲਾ, ਰਾਜਦੀਪ ਸਿੰਘ 88.2 ਫਹਿਤਗੜ੍ਹ ਕੋਰੋਟਾਣਾ, ਅਮਨਦੀਪ ਕੌਰ 88 ਕਿਸ਼ਨਪੁਰਾ ਸੈਦ, ਏਕਮਪ੍ਰੀਤ ਕੌਰ ਸੰਧੂ 88 ਬਾਜੇਕੇ, ਮਹਿਕ ਨਾਰੰਗ 87.6 ਕੋਟ-ਈਸੇ-ਖਾਂ, ਖੁਸ਼ੀ 87.4 ਕੋਟ-ਈਸੇ-ਖਾਂ, ਖੁਸ਼ਪ੍ਰੀਤ ਕੌਰ 86.4 ਖੋਸਾ ਜਲਾਲ, ਰੋਬਿਨਪ੍ਰੀਤ ਕੌਰ 86.4 ਬਾਜੇਕੇ, ਅੰਸ਼ਵੀਰ ਕੌਰ ਬਰਾੜ 86.2 ਜ਼ੀਰਾ, ਸੁਖਮਨਪ੍ਰੀਤ ਕੌਰ 85.8 ਦੌਲੇਵਾਲਾ, ਨਵਜੋਤ ਕੌਰ 85.8 ਰੰਡਿਆਲਾ, ਸਰਬਜੀਤ ਸਿੰਘ ਗਿੱਲ 85.2 ਨੂਰਪੁਰ ਹਕੀਮਾ ਅਤੇ ਬਾਕੀ ਵਿਦਿਆਰਥੀਆਂ ਨੇ 80 ਤੌ ਵੱਧ ਅੰਕ ਪ੍ਰਾਪਤ ਕੀਤੇ। ਇਸ ਤਰ੍ਹਾਂ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ ਤੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਪ੍ਰਿੰਸੀਪਲ ਰਮਨਜੀਤ ਕੌਰ, ਸੋਨੀਆਂ ਸ਼ਰਮਾ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਅਤੇ ਅਧਿਆਪਕਾਂ ਤੋਂ ਹੋਰ ਮਿਹਨਤ ਕਰਵਾਉਂਦੇ ਰਹਿਣ ਦਾ ਅਸ਼ੀਰਵਾਦ ਦਿੱਤਾ।