ਇਲੈਕਟਰੋ ਹੋਮਿਓਪੈਥੀ ਡਾਕਟਰਜ਼ ਨੇ ਕੀਤਾ ਵਿਚਾਰ ਵਟਾਂਦਰਾ
ਇਲੈਕਟਰੋ ਹੋਮਿਓਪੈਥੀ ਦੇ ਖੇਤਰ ਵਿਚ
Publish Date: Sun, 11 Jan 2026 04:00 PM (IST)
Updated Date: Mon, 12 Jan 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਇਲੈਕਟਰੋ ਹੋਮਿਓਪੈਥੀ ਦੇ ਖੇਤਰ ਵਿਚ ਮਾਣਯੋਗ ਪਹਿਚਾਣ ਬਣਾਏ ਹੋਏ ਰੈਬੀਸਨ ਦਵਾਈਆਂ ਦੇ ਨਿਰਮਾਤਾ ਐਮਡੀ ਡਾਕਟਰ ਸੰਜੀਵ ਸ਼ਰਮਾ, ਪ੍ਰਸਿੱਧ ਇਲੈਕਟਰੋ ਹੋਮਿਓਪੈਥਿਕ ਵਿਦਵਾਨ ਡਾਕਟਰ ਜਗਤਾਰ ਸਿੰਘ ਸੇਖੋ, ਡਾਕਟਰ ਸਨਮ ਸ਼ਰਮਾ ਅਤੇ ਰਵੀ ਸ਼ਰਮਾ ਦੀ ਇਕ ਵਿਸ਼ੇਸ਼ ਟੀਮ ਧਰਮਕੋਟ ਪਹੁੰਚੀ। ਇਸ ਮੌਕੇ ਟੀਮ ਨੇ ਇਲੈਕਟਰੋ ਹੋਮਿਓਪੈਥੀ ਦੇ ਮਾਣਯੋਗ ਚਿਹਰੇ ਡਾਕਟਰ ਹਰਮੀਤ ਸਿੰਘ ਲਾਡੀ ਦੇ ਘਰ ਅਤੇ ਕਲੀਨਿਕ ਵਿਚ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਮੌਜੂਦਾ ਸਮੇਂ ਵਿਚ ਸਮਾਜ ਵਿਚ ਫੈਲ ਰਹੀਆਂ ਵੱਖ-ਵੱਖ ਬਿਮਾਰੀਆਂ, ਉਨ੍ਹਾਂ ਦੇ ਕਾਰਨ, ਕੁਦਰਤੀ ਇਲਾਜ ਦੇ ਤਰੀਕੇ ਅਤੇ ਮੈਡੀਕਲ ਇਲੈਕਟਰੋ ਹੋਮਿਓਪੈਥੀ ਦੀ ਭੂਮਿਕਾ ਬਾਰੇ ਗੰਭੀਰ ਅਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਡਾਕਟਰ ਸੰਜੀਵ ਸ਼ਰਮਾ ਨੇ ਆਪਣੀਆਂ ਰਿਸਰਚ ਅਧਾਰਿਤ ਦਵਾਈਆਂ ਅਤੇ ਇਲੈਕਟਰੋ ਹੋਮਿਓਪੈਥੀ ਦੇ ਭਵਿੱਖੀ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਜਦਕਿ ਡਾਕਟਰ ਜਗਤਾਰ ਸਿੰਘ ਸੇਖੋ ਨੇ ਤਜਰਬੇ ਅਧਾਰਿਤ ਵਿਚਾਰ ਰੱਖਦੇ ਹੋਏ ਕਿਹਾ ਕਿ ਇਹ ਪੱਧਤੀ ਲੋਕਾਂ ਲਈ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਕੁਦਰਤੀ ਇਲਾਜ ਦਾ ਮਜ਼ਬੂਤ ਵਿਕਲਪ ਹੈ। ਡਾਕਟਰ ਹਰਮੀਤ ਸਿੰਘ ਲਾਡੀ ਵੱਲੋਂ ਪਹੁੰਚੀ ਟੀਮ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਇਲੈਕਟਰੋ ਹੋਮਿਓਪੈਥੀ ਦੇ ਪ੍ਰਚਾਰ-ਪ੍ਰਸਾਰ ਅਤੇ ਮਰੀਜ਼ਾਂ ਦੀ ਭਲਾਈ ਲਈ ਸਾਂਝੇ ਉਪਰਾਲੇ ਸਮੇਂ ਦੀ ਲੋੜ ਹੈ।