ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਹੋਈ ਮੀਟਿੰਗ
ਸਿਹਤ ਵਿਭਾਗ ਪੈਨਸ਼ਨਰਜ਼ ਦੀ ਮੀਟਿੰਗ
Publish Date: Wed, 11 Feb 2026 02:58 PM (IST)
Updated Date: Wed, 11 Feb 2026 02:59 PM (IST)

ਪੈਨਸ਼ਨਰਾਂ ਦੇ ਮਸਲੇ ਪਹਿਲ ਦੇ ਅਧਾਰ ’ਤੇ ਕੀਤੇ ਜਾਣਗੇ ਹੱਲ : ਐੱਸਐੱਮਓ ਪੱਤਰ ਪ੍ਰੇਰਕ 0 ਪੰਜਾਬੀ ਜਾਗਰਣ ਮੋਗਾ : ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੇ ਇਕ ਵਫਦ ਨੇ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਡਾਕਟਰ ਹਰਿੰਦਰ ਸਿੰਘ ਸੂਦ ਐੱਸਐੱਮਓ ਸਿਵਲ ਹਸਪਤਾਲ ਮੋਗਾ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਪੈਨਸ਼ਨਰਾਂ ਦੇ ਸੋਧੇ ਹੋਏ ਲੀਵ ਇਨਕੈਸ਼ਮੈਂਟ ਦੇ ਬਕਾਏ, ਜੀਆਈਐੱਸ ਦੀ ਪੇਮੈਂਟ, ਸੇਵਾ ਮੁਕਤੀ ਸਮੇਂ ਮਿਲਣ ਵਾਲੀਆਂ ਅਦਾਇਗੀਆਂ ਸਮੇਂ ਕਰਵਾਉਣ ਅਤੇ ਹੋਰ ਫੁਟਕਲ ਮਸਲਿਆਂ ਸਬੰਧੀ ਐੱਸਐੱਮਓ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਮੌਕੇ ਵੱਖ-ਵੱਖ ਵਰਗਾਂ ਨਾਲ ਸਬੰਧਤ ਦਫ਼ਤਰੀ ਅਮਲਾ ਵੀ ਹਾਜ਼ਰ ਹੋਇਆ। ਇਸ ਮੌਕੇ ਐੱਸਐੱਮਓ ਵੱਲੋਂ ਸਾਰੀ ਗੱਲ ਧਿਆਨ ਨਾਲ ਸੁਣੀ ਗਈ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਪੈਨਸ਼ਨਰਾਂ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕੀਤੇ ਜਾਣਗੇ। ਉਪਰੰਤ ਵਫ਼ਦ ਨੇ ਆਪਣੀ ਇਕ ਵੱਖਰੀ ਮੀਟਿੰਗ ਕੀਤੀ। ਜਿਸ ਵਿਚ ਮਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ ਵੱਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਹਰ ਘੋਲ ਵਿਚ ਵੱਧ ਤੋਂ ਵੱਧ ਗਿਣਤੀ ’ਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਨਾਇਬ ਸਿੰਘ, ਮਨਜੀਤ ਸਿੰਘ, ਬਲਵਿੰਦਰ ਗਿੱਲ, ਜੁਗਰਾਜ ਸਿੰਘ, ਪ੍ਰੇਮ ਕਟਾਰੀਆ, ਨਰਿੰਦਰ ਕੌਰ, ਦੇਵਿੰਦਰ ਕੌਰ, ਅਮਰਜੀਤ ਮਹੇਸ਼ਰੀ, ਬਲਵਿੰਦਰ ਸ਼ਰਮਾ, ਕੁਲਦੀਪ ਰਾਏ, ਬਾਊ ਬ੍ਰਿਜ਼ ਲਾਲ, ਮਲਕੀਤ ਸਿੰਘ ਡਗਰੂ, ਕੁਲਵੰਤ ਸਿੰਘ ਅਤੇ ਨਛੱਤਰ ਸਿੰਘ ਆਦਿ ਹਾਜ਼ਰ ਸਨ।