ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਐੱਸਐੱਮਓ ਨੂੰ ਮਿਲਿਆ
ਸਿਹਤ ਵਿਭਾਗ ਪੈਨਸ਼ਨਰਜ਼
Publish Date: Mon, 19 Jan 2026 04:09 PM (IST)
Updated Date: Tue, 20 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੇ ਇਕ ਵਫਦ ਨੇ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਡਾਕਟਰ ਸੁਖਮਨਦੀਪ ਕੌਰ ਐਸਐਮਓ ਡਰੋਲੀ ਭਾਈ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਪੈਨਸ਼ਨਰਜ਼ ਵਲੋਂ ਆਪਣੇ ਮਸਲੇ ਲਿਖਤੀ ਰੂਪ ਵਿਚ ਉਨ੍ਹਾਂ ਦੇ ਧਿਆਨ ਵਿਚ ਲਿਆਂਦੇ ਅਤੇ ਪੈਨਸ਼ਨਰਾਂ ਦੇ ਸੋਧੇ ਲੀਵ ਇੰਕੈਸ਼ਮੈਂਟ ਦੇ ਬਕਾਏ ਅਤੇ ਪੈਨਸ਼ਨ ਸੁਧਾਈ ਦੇ ਕੇਸ ਏਜੀ ਪੰਜਾਬ ਨੂੰ ਭੇਜਣ ਸਬੰਧੀ ਗੱਲ ਹੋਈ। ਇਸ ਮੌਕੇ ਡਾ. ਸੁਖਮਨਦੀਪ ਕੌਰ ਅਤੇ ਦਫ਼ਤਰੀ ਅਮਲੇ ਵਲੋਂ ਸਾਰੀ ਗੱਲਬਾਤ ਧਿਆਨ ਨਾਲ ਸੁਣੀ ਗਈ ਅਤੇ ਭਰੋਸਾ ਦੁਆਇਆ ਕਿ ਪੈਨਸ਼ਨਰਾਂ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕੀਤੇ ਜਾਣਗੇ।। ਉਪਰੰਤ ਪੈਨਸ਼ਨਰਾਂ ਦੇ ਵਫਦ ਨੇ ਖਜ਼ਾਨਾ ਦਫ਼ਤਰ ਮੋਗਾ ਵਿਖ਼ੇ ਵੀ ਦਫ਼ਤਰੀ ਅਮਲੇ ਨਾਲ ਬਕਾਏ ਦੇ ਸਬੰਧ ਵਿਚ ਗੱਲਬਾਤ ਕੀਤੀ। ਮੀਟਿੰਗ ਵਿਚ ਮਨਜੀਤ ਸਿੰਘ, ਬਲਵਿੰਦਰ ਗਿੱਲ, ਰਾਜਵਿੰਦਰਪਾਲ ਸਿੰਘ, ਬਲਦੇਵ ਰਾਜ ਚੋਪੜਾ, ਪਿਆਰੇ ਲਾਲ ਸੇਠੀ, ਮੈਡਮ ਹਰਭਜਨ ਭੱਟੀ, ਜੀਤਪਾਲ, ਮਲਕੀਤ ਸਿੰਘ, ਕੁਲਵੰਤ ਸਿੰਘ ਅਤੇ ਮੋਹਿੰਦਰ ਕੌਰ ਆਦਿ ਸ਼ਾਮਲ ਹੋਏ।