ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵੱਲੋਂ ਮੀਟਿੰਗ
ਆਮ ਆਦਮੀ ਪਾਰਟੀ ਦੇ
Publish Date: Wed, 21 Jan 2026 03:06 PM (IST)
Updated Date: Thu, 22 Jan 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਇਕ ਮੀਟਿੰਗ ਵਾਰਡ ਨੰਬਰ: 31 ਵਿਚ ਹੋਈ। ਮੀਟਿੰਗ ਦੀ ਅਗਵਾਈ ਮਹਿਲਾ ਵਿੰਗ ਦੀ ਜ਼ਿਲ੍ਹਾ ਕੋਆਰਡੀਨੇਟਰ ਦਰਸ਼ਨ ਕੌਰ ਨੇ ਕੀਤੀ। ਮੀਟਿੰਗ ਦੌਰਾਨ ਵਾਰਡ ਵਿਚ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਚਰਚਾ ਕੀਤੀ ਗਈ ਅਤੇ ਸਰਕਾਰ ਦੇ ਕੰਮਾਂ ਅਤੇ ਆਉਣ ਵਾਲੀਆਂ ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਮੀਟਿੰਗ ਦੌਰਾਨ ਸਮਾਜ ਸੇਵਿਕਾ ਨੀਤੂ ਦਾ ਸਨਮਾਨ ਕੀਤਾ ਗਿਆ। ਮੀਟਿੰਗ ਵਿਚ ਦਰਸ਼ਨ ਕੌਰ ਮਹਿਲਾ ਵਿੰਗ ਕੋਆਰਡੀਨੇਟਰ, ਪੂਨਮ ਅਰੋੜਾ ਬਲਾਕ ਇੰਚਾਰਜ ਮਹਿਲਾ ਵਿੰਗ, ਰਾਜਦੀਪ ਕੌਰ ਬਲਾਕ ਇੰਚਾਰਜ ਵਾਰਡ 31 ਇੰਚਾਰਜ, ਸਤਵਿੰਦਰ ਕੌਰ, ਨੀਤੂ, ਰਿਤਿਕਾ ਅਰੋੜਾ, ਵਾਰਡ ਨੰਬਰ 31 ਯੂਥ ਪ੍ਰਧਾਨ ਵਰਿੰਦਰ ਸਿੰਘ ਟੋਨੀ, ਵਿਪਨ ਅਤੇ ਵਾਰਡ ਦੇ ਮੈਂਬਰ ਮੌਜ਼ੂਦ ਸਨ। ਅੰਤ ਵਿਚ ਬਲਾਕ ਪ੍ਰਧਾਨ ਮਹਿਲਾ ਵਿੰਗ ਪੂਨਮ ਅਰੋੜਾ ਨੇ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ।