ਮੈਡੀਸਨ ਮੈਨ ਰਾਜਿੰਦਰ ਖੋਟੇ ਨੂੰ ਮਿਲਿਆ ਵਿਸ਼ੇਸ਼ ਐਵਾਰਡ
ਨਹਿਰੂ ਸਿਧਾਤ ਕੇਂਦਰ ਲੁਧਿਆਣਾ
Publish Date: Mon, 20 Apr 2026 03:35 PM (IST)
Updated Date: Tue, 21 Apr 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਨਹਿਰੂ ਸਿਧਾਤ ਕੇਂਦਰ ਲੁਧਿਆਣਾ ਵਿਖੇ ਪ੍ਰੋਗਰਾਮ ਰੰਗਾਂ ਦੀ ਉਸਤਤ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਨੇ ਆਪਣੀ ਗਾਇਕੀ ਦਾ ਰੰਗ ਬੰਨ੍ਹਿਆ। ਪ੍ਰੋਗਰਾਮ ਦੌਰਾਨ ਮਨੁੱਖਤਾ ਦੀ ਸੇਵਾ ਕਰ ਰਹੇ ਅਤੇ ਪੰਜਾਬ ਵਿਚ ਮੈਡੀਸਨ ਮੈਨ ਵਜੋਂ ਜਾਣੇ ਜਾਂਦੇ ਰਾਜਿੰਦਰ ਸਿੰਘ ਖੋਟੇ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਲੋਕ ਮਾਨ ਮੰਚ ਪੰਜਾਬ ਅਤੇ ਜੀ 2 ਇੰਟਰਟੇਨਮੈਂਟ ਵੱਲੋਂ ਲਾਇਫ਼ ਟਾਇਮ ਸਰਵਿਸ ਐਵਾਰਡ ਦੇ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਆਪ ਵਧਾਇਕ ਜਗਦੇਵ ਸਿੰਘ ਗੱਜਣ ਮਾਜਰਾ ਪੁੱਜੇ ਹੋਏ ਸਨ ਅਤੇ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ ਸਨ। ਇਸ ਮੌਕੇ ਗਾਇਕ ਮਨਪ੍ਰੀਤ ਸਿੰਘ ਅਤੇ ਵਿਧਾਇਕ ਗੱਜਣ ਮਾਜਰਾ ਨੇ ਕਿਹਾ ਕਿ ਰਾਜਿੰਦਰ ਸਿੰਘ ਖੋਟੇ ਦੀਆਂ ਸੇਵਾਵਾਂ ਨੂੰ ਸਲੂਟ ਹੈ ਅਤੇ ਉਹ ਅੱਜ ਸਾਡੇ ਲਈ ਇਕ ਪ੍ਰੇਰਣਾ ਦਾ ਸੋਮਾ ਹਨ। ਇਸ ਤੋਂ ਇਲਾਵਾ ਲੋਕ ਮਾਨ ਮੰਚ ਪੰਜਾਬ ਅਤੇ ਜੀ 2 ਇੰਟਰਟੇਨਮੈਂਟ ਦੇ ਅਹੁਦੇਦਾਰ ਗੁਰਪ੍ਰੀਤ ਬਾਠ, ਡਾ. ਅਮਨਦੀਪ ਕੌਰ ਬਾਠ, ਸਹਿਜ ਅਰੌੜਾ ਅਤੇ ਅਭੀਸ਼ੇਕ ਨੇ ਕਿਹਾ ਕੇ ਰਾਜਿੰਦਰ ਸਿੰਘ ਖੋਟੇ ਜੋ ਸੇਵਾਵਾਂ ਮਨੁੱਖਤਾ ਨੂੰ ਦੇ ਰਹੇ ਹਨ, ਦਾ ਕੋਈ ਵੀ ਮੁੱਲ ਨਹੀ ਹੇੈ ਇਸ ਲਈ ਇਹ ਫੈਸਲਾ ਕੀਤਾ ਗਿਆ ਸੀ ਕੇ ਰੰਗਾ ਦੀ ਉਸਤਤ ਪ੍ਰੋਗਰਾਮ ਵਿਚ ਜਿੱਥੇ ਉਨ੍ਹਾਂ ਮੁੱਖ ਮਹਿਮਾਨ ਦੇ ਤੌਰ ’ਤੇ ਸੱਦਾ ਪੱਤਰ ਦਿੱਤਾ, ਉੱਥੇ ਲਾਇਫ਼ ਟਾਇਮ ਸਰਵਿਸ ਐਵਾਰਡ ਦੇ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕੇ ਅਜਿਹੀਆਂ ਸੇਵਾਵਾਂ ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਮਿਲਦੀਆਂ ਹਨ ਅਤੇ ਅਜਿਹੀ ਸੇਵਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ ਰਾਜਿੰੰਦਰ ਸਿੰਘ ਖੋਟੇ ਵੱਲੋਂ ਉਕਤ ਸਾਰਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਸਮੇਂ ਨਹਿਰੂ ਸਿਧਾਂਤ ਕੇਂਦਰ ਲੁਧਿਆਣਾ ਵਿਖੇ ਪ੍ਰੋਗਰਾਮ ਦੌਰਾਨ ਦਰਸ਼ਕਾਂ ਦੇ ਵੱਡੇ ਇਕੱਠ ਨੇ ਮੈਡੀਸਨ ਮੈਨ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ।