ਨਰ ਸੇਵਾ ਹੀ ਨਰਾਇਣ ਸੇਵਾ ਮਾਰਗ ਦੇ ਪਾਂਧੀ ਰਾਜਿੰਦਰ ਖੋਟੇ
ਮਨੁੱਖੀ ਜੀਵਨ ਅੰਦਰ ਸੇਵਾ ਦਾ ਬਹੁਤ ਵੱਡਾ
Publish Date: Thu, 16 Apr 2026 04:49 PM (IST)
Updated Date: Fri, 17 Apr 2026 04:04 AM (IST)

ਹਰਦੀਪ ਧੰਮੀ ਨੰਗਲ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਮਨੁੱਖੀ ਜੀਵਨ ਅੰਦਰ ਸੇਵਾ ਦਾ ਬਹੁਤ ਵੱਡਾ ਮਹੱਤਵ ਹੈ। ਮਨੁੱਖਤਾ ਦੀ ਸੇਵਾ ਚੰਗੇ ਕਰਮਾ ਕਰਕੇ ਨਸੀਬ ਹੁੰਦੀ ਹੈ ਅਤੇ ਇਹ ਸੇਵਾ ਹਰੇਕ ਦੇ ਹਿੱਸੇ ਨਹੀ ਆਉਦੀ ਇਸ ਸੇਵਾ ਵਿਚ ਲੋੜਵੰਦ ਦੀ ਦਵਾਈਆਂ ਨਾਲ ਭੋਜਨ ਜਾਂ ਕੱਪੜੇ ਨਾਲ ਮਦਦ ਕਰਨੀ ਮੁੱਖ ਤੌਰ ਤੇ ਸਾਮਲ ਹੈ ਅਜਿਹਾ ਹੀ ਕਰ ਰਹੇ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ ਜਿਨ੍ਹਾਂ ਨੇ ਆਪਣਾ ਜੀਵਨ ਨੂੰ ਹੀ ਮਨੁੱਖਤਾਂ ਦੀ ਸੇਵਾ ਨੂੰ ਅਰਪਣ ਕਰ ਦਿੱਤਾ ਹੈ। ਮੈਡੀਸਨ ਮੈਨ ਸਵੇਰੇ ਤੋਂ ਸੇਵਾ ਲਈ ਚਾਲੇ ਪਾ ਦਿੰਦੇ ਹਨ ਅਤੇ ਸੇਵਾ ਵਿਚ ਲੱਗ ਜਾਂਦੇ ਹਨ। ਟੀਬੀ ਦੇ ਮਰੀਜਾਂ ਦੀ ਸੇਵਾ ਸਮੇਤ ਹੋਰ ਮਰੀਜਾਂ ਦੀ ਸੇਵਾ ਸਮੇਤ ਹਸਪਤਾਲ ਵਿਚ ਪਏ ਮਰੀਜਾਂ ਤੱਕ ਭੋਜਨ ਪੁੱਜਦਾ ਕਰਨਾ, ਖੇਤਾਂ ਅੰਦਰ ਕੰਮ ਕਰਦੇ ਮਜਦੂਰਾਂ ਤੋਂ ਲੈ ਕੇ ਉਨ੍ਹਾਂ ਲੋਕਾਂ ਤੱਕ ਪੁੱਜਣਾ ਜਿਹੜੇ ਵਡੇਰੀਆਂ ਉਮਰਾਂ ਹੋਣ ਕਾਰਨ ਬੇਵਸੀ ਨਾਲ ਮਸਾਂ ਹੀ ਕੰਮ ਕਰਦੇ ਹਨ ਦੀਆਂ ਦਵਾਈਆਂ ਨਾਲ ਸੇਵਾ ਕਰਕੇ ਜੋ ਸਕੂਨ ਮਿਲਦਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੇਰਾ ਜੀਵਨ ਮਨੋਰਥ ਹੈ ਹਰੇਕ ਲੋੜਵੰਦ ਤੱਕ ਦਵਾਈਆਂ ਅਤੇ ਭੋਜਨ ਪੁੱਜੇ ਜਿਉਂਦੇ ਜੀਅ ਮਨੁੱਖਤ਼ਾ ਦੀ ਸੇਵਾ ਕਰਨਾ ਹੀ ਉਤਮ ਕਾਰਜ ਹੈ ਪਰ ਆਦਮੀ ਸਾਰੀ ਜਿੰਦਗੀ ਪੈਸਾ ਪੈਸਾ ਕਰਦਾ ਆਖਰ ਸਮਸਾਨ ਘਾਟ ਦੀ ਅੱਗ ਵਿਚ ਸਮਾ ਜਾਂਦਾ ਹੈ। ਇਸ ਲਈ ਹਰ ਇਕ ਆਦਮੀ ਨੂੰ ਚਾਹੀਦਾ ਹੈ ਆਪਣੀ ਜਿੰਦਗੀ ਦਾ ਕੁਝ ਹਿੱਸਾ ਸੇਵਾ ਵਿਚ ਜਰੂਰ ਲਗਾਵੇ।