- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਉਂਟ ਸੀਜ਼ਰ ਮੈਟੀ ਦੀ 130ਵੀਂ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਕਾਉਂਟ ਸੀਜ਼ਰ ਮੈਟੀ ਦੀ 130ਵੀਂ ਬਰਸੀ ਨੂੰ ਸਮਰਪਿਤ ਇਲੈਕਟ੍ਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਮੋਗਾ ਦੇ ਲਾਈਫ਼ ਕੇਅਰ ਇਲੈਕਟ੍ਰੋਹੋਮਿਉਪੈਥਕ ਸੈਂਟਰ ਵਿਖੇ ਅੱਠਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਆਰੰਭ ਕਾਉਂਟ ਸੀਜ਼ਰ ਮੈਟੀ ਦੀ ਪ੍ਰਤਿਮਾ ’ਤੇ ਸ਼ਮਾ ਰੌਸ਼ਨ ਕਰਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਜੋਸ਼ਨ ਤਰਨਤਾਰਨ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ, ਆਫ਼ਿਸ ਸਕੱਤਰ ਡਾ. ਕਮਲਜੀਤ ਕੌਰ ਸੇਖੋਂ, ਡਾ. ਪਰਮਿੰਦਰ ਕੁਮਾਰ ਪਾਠਕੁ ਜਨਰਲ ਸੈਕਟਰੀ, ਡਾ. ਜਗਜੀਤ ਸਿੰਘ ਗਿੱਲ, ਡਾ.ਅਵਤਾਰ ਸਿੰਘ ਦੇਵਗਨ ਪ੍ਰੈੱਸ ਸੈਕਟਰੀ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਗਮੋਹਨ ਸਿੰਘ ਧੂੜਕੋਟ, ਡਾ. ਜਸਵਿੰਦਰ ਸਿੰਘ ਸਮਾਧ ਭਾਈ ਕੋਰ ਕਮੇਟੀ, ਡਾ. ਸ਼ਮਸੇਰ ਸਿੰਘ ਸਿੱਧੂ ਖਜਾਨਚੀ, ਡਾ. ਸੁਰੇਸ਼ ਸਰਮਾਂ ਸਹਾਇਕ ਖਜਾਨਚੀ, ਡਾ. ਵਰਿੰਦਰ ਸਿੰਘ, ਡਾ ਜਸਵੀਰ ਸ਼ਰਮਾ, ਡਾ. ਰਾਜਵੀਰ ਸ਼ਰਮਾ ਮੌਜੂਦ ਸਨ। ਇਸ ਮੌਕੇ ਐਸੋਸੀਏਸ਼ਨ ਵੱਲੋਂ ਜਿੱਥੇ ਖੂਨਦਾਨ ਕਰਨ ਵਾਲਿਆਂ ਨੂੰ ਜਿੱਥੇ ਪ੍ਰਮਾਣ ਪੱਤਰ ਦਿੱਤੇ ਗਏ, ਉੱਥੇ ਹੀ ਖੂਨ ਦਾਨਿਆਂ ਨੂੰ ਫ਼ਲ ਅਤੇ ਜੂਸ ਮੁਹੱਈਆ ਕਰਵਾਇਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲੈਕਟਰੋਹੋਮਿਓਪੈਥਿਕ ਡਾ. ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਇਲੈਕਟ੍ਰੋਹੋਮਿਓਪੈਥਿਕ ਦੇ ਜਨਮਦਾਤਾ ਕਾਊਂਟ ਸੀਜਰ ਮੈਟੀ ਦੀ 130 ਬਰਸੀ ਨੂੰ ਸਮਰਪਿਤ ਲਾਈਫ ਕੇਅਰ ਸੈਂਟਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦੇਸ਼ ਸਮਾਜ ਦੇ ਬਹੁਤ ਸਾਰੇ ਇਹੋ ਜਿਹੇ ਮਰੀਜ਼ ਜਿਨ੍ਹਾਂ ਨੂੰ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ। ਉਨ੍ਹਾਂ ਕਿਹਾ ਜਿਨ੍ਹਾਂ ਵਿਚ ਸਰਕਾਰੀ ਹਸਪਤਾਲ ਦੇ ਵਿਚ ਦਾਖਲ ਥੈਲੇਸੀਮੀਆਂ ਦੇ ਮਰੀਜ਼, ਗਰਭਵਤੀ ਔਰਤਾਂ ਅਤੇ ਰੋਡ ਐਕਸੀਡੈਂਟ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਸਮੇਂ ਸਿਰ ਬਲੱਡ ਬੈਂਕ ਦੇ ਵਿਚੋਂ ਖੂਨ ਮਿਲ ਸਕੇ ਅਤੇ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਲੈਕਟਰੋਹੋਮਿਓਪੈਥੀ ਦੇ ਜਨਮਦਾਤਾ ਜਿਨ੍ਹਾਂ ਨੇ ਜੜੀਆਂ ਬੂਟੀਆਂ ਦੇ ਅਰਕ ’ਤੇ ਆਧਾਰਿਤ ਇਕ ਅਜਿਹੀ ਪੈਥੀ ਦੀ ਖੋਜ਼ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕੈਮੀਕਲ ਅਤੇ ਜਹਿਰ ਰਹਿਤ ਦਵਾਈਆਂ ਬਣਾਈਆਂ ਗਈਆਂ ਜੋ ਮਨੁੱਖੀ ਸਰੀਰ ਲਈ ਅਤਿਅੰਤ ਫ਼ਾਇਦੇਮੰਦ ਹਨ ਅਤੇ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਦਾ ਸਰੀਰ ’ਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਅਤੇ ਇਨ੍ਹਾਂ ਦਵਾਈਆਂ ਨਾਲ ਹੁਣ ਲਾ ਇਲਾਜ ਬਿਮਾਰੀਆਂ ਦਾ ਵੀ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਬਲੱਡ ਟ੍ਰਾਂਸਮਿਸ਼ਨ ਅਫ਼ਸਰ ਸਿਵਲ ਹਸਪਤਾਲ ਮੋਗਾ ਡਾ. ਅਕਾਂਕਸ਼ਾ ਸ਼ਰਮਾ ਨੇ ਕਿਹਾ ਕਿ ਇਲੈਕਟ੍ਰੋਹੋਮਿਓਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸਿਵਲ ਹਸਪਤਾਲ ਦੀ ਟੀਮ ਵੱਲੋਂ 158 ਦੇ ਕਰੀਬ ਡਾਕਟਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਖੂਨ ਨੂੰ ਇਕੱਤਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਉਸ ਸ਼ਰੀਰ ਨਵਾਂ ਖੂਨ ਬਣਾਉਂਦਾ ਹੈ ਅਤੇ ਉਹ ਵਿਅਕਤੀ ਨਿਰੋਗ ਵੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਖੂਨ ਕਿਸੇ ਵਿਅਕਤੀ ਦੀ ਬੁਝ ਰਹੀ ਜੀਵਨ ਜੋਤ ਨੂੰ ਰੌਸ਼ਨ ਕਰ ਸਕਦਾ ਹੈ। ਕੈਂਪ ਦੇ ਅਖ਼ੀਰ ਵਿਚ ਪ੍ਰੈੱਸ ਸਕੱਤਰ ਡਾ. ਅਵਤਾਰ ਸਿੰਘ ਦੇਵਗਨ ਨੇ ਸਮੁੱਚੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲੈਕਟ੍ਰੋਹੋਮਿਓਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਵੱਲੋਂ ਸਮੇਂ ਸਮੇਂ ’ਤੇ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ।