ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਆਲ ਇੰਡੀਆ ਵਾਲਮੀਕ ਖ਼ਾਲਸਾ
Publish Date: Mon, 23 Mar 2026 03:26 PM (IST)
Updated Date: Tue, 24 Mar 2026 03:58 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਆਲ ਇੰਡੀਆ ਵਾਲਮੀਕ ਖ਼ਾਲਸਾ ਦਲ ਰਜਿ: ਮੋਗਾ ਵੱਲੋਂ ਦਲ ਦੇ ਮੁੱਖ ਦਫ਼ਤਰ ਬਸਤੀ ਲਾਲ ਸਿੰਘ ਨੇੜੇ ਬਹੌਨਾ ਚੌਂਕ ਮੋਗਾ ਵਿਖੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸਮੇਂ ਮਾਸਟਰ ਬਲਦੇਵ ਸਿੰਘ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਭਿੰਦਾ ਸਿੰਘ ਘਾਰੂ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਧੰਨ ਉਹ ਮਾਂ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਨੂੰ ਜਨਮ ਦਿੱਤਾ ਅਤੇ ਜਿਸ ਨੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਸੁਖਦੇਵ ਸਿੰਘ ਅਤੇ ਰਾਜਗੁਰੂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ। ਆਲ ਇੰਡੀਆ ਵਾਲਮੀਕ ਖ਼ਾਲਸਾ ਦਲ ਰਜਿ: ਮੋਗਾ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ ਨੇ ਆਏ ਹੋਏ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਬਲਵੀਰ ਸਿੰਘ ਜੇਈ, ਹਰਦੇਵ ਸਿੰਘ ਗਿੱਲ, ਨਿੱਕੂ ਸਿੰਘ ਭੱਟੀ, ਨੱਛਤਰ ਸਿੰਘ ਗਿੱਲ, ਜਗਸੀਰ ਸਿੰਘ ਸਰਪੰਚ, ਇਕਬਾਲ ਸਿੰਘ, ਰਾਮ ਸਿੰਘ ਗਿੱਲ, ਲਾਡੀ ਸਿੰਘ ਘਾਰੂ, ਭਾਈ ਨਿੰਦੂ ਸਿੰਘ, ਸੁਖਚੈਨ ਸਿੰਘ ਗਿੱਲ, ਵਿਨੋਦ ਗਿੱਲ, ਕੁਲਦੀਪ ਸਿੰਘ ਮਾਹਲਾ ਅਤੇ ਪੂਰਨ ਸਿੰਘ ਆਦਿ ਹਾਜ਼ਰ ਸਨ। ਅੰਤ ਵਿਚ ਦਲ ਦੇ ਦਫ਼ਤਰ ਸੈਕਟਰੀ ਬੇਅੰਤ ਸਿੰਘ ਨੇ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।