- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸ ਨੇ ਦੋਸ਼ ਲਗਾਉਦਿਆ ਕਿਹਾ ਕਿ ਵਿਆਹ ਤੋਂ ਬਾਅਦ ਹੀ ਉਸ ਦੇ ਭੈਣ ਸੁਹਰੇ ਪਰਿਵਾਰ ਵੱਲੋ ਦਹੇਜ਼ ਦੀ ਮੰਗ ਨੂੰ ਲੈਕੇ ਉਸ ਦੀ ਭੈਣ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਚਲਦਿਆਂ ਉਨ੍ਹਾਂ ਨੇ ਪੁਲਿਸ ਨੂੰ ਵੀ ਲਿਖ਼ਤੀ ਸ਼ਿਕਾਇਤ ਦਿੱਤੀ ਸੀ ਅਤੇ ਇਸ ਨੂੰ ਲੈਕੇ ਦੋ ਤਿੰਨ ਵਾਰ ਪੰਚਾਇਤ ਵੱਲੋਂ ਉਨ੍ਹਾਂ ਦਾ ਆਪਸੀ ਰਾਜੀਨਾਵਾ ਵੀ ਕਰਵਾਇਆ ਗਿਆ ਪਰੰਤੂ ਇਸ ਦੇ ਬਾਵਜੂਦ ਵੀ ਲੜਕੀ ਦੇ ਸੁਹਰੇ ਪਰਿਵਾਰ ਵੱਲੋਂ ਉਸ ਦੀ ਭੈਣ ਦੀ ਕੁੱਟਮਾਰ ਜਾਰੀ ਰੱਖੀ।

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਕਸਬਾ ਧਰਮਕੋਟ ਵਿਖੇ ਬੀਤੀ ਰਾਤ ਸ਼ੱਕੀ ਹਲਾਤਾਂ ’ਚ ਵਿਆਹੁਤਾ ਦੀ ਮੌਤ ਹੋ ਗਈ। ਜਦ ਲੜਕੀ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਾ ਤਾ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਉਨ੍ਹਾਂ ਦੀ ਲੜਕੀ ਨੂੰ ਮਾਰਨ ਦੇ ਦੋਸ਼ ਸਹੁਰੇ ਪਰਿਵਾਰ ’ਤੇ ਲਗਾਏ ਹਨ। ਮੋਗਾ ਦੇ ਸਿਵਲ ਹਸਪਤਾਲ ’ਚ ਮ੍ਰਿਤਕ ਲੜਕੀ ਦੇ ਭਰਾ ਚਿੰਟੂ ਵਾਸੀ ਫਿਰੋਜ਼ਪੁਰ ਨੇ ਕਿਹਾ ਕਿ ਉਸ ਦੀ 34 ਸਾਲ ਦੀ ਭੈਣ ਜੋਤੀ ਦਾ ਵਿਆਹ 17 ਜਨਵਰੀ 2019 ਨੂੰ ਧਰਮਕੋਟ ਵਾਸੀ ਨਵੀਨ ਉਰਫ਼ ਰੁਬੀ ਨਾਲ ਹੋਇਆ ਸੀ ਜਿਸਦੇ ਇਕ 6 ਸਾਲ ਦਾ ਲੜਕਾ ਹੈ।
ਉਸ ਨੇ ਦੋਸ਼ ਲਗਾਉਦਿਆ ਕਿਹਾ ਕਿ ਵਿਆਹ ਤੋਂ ਬਾਅਦ ਹੀ ਉਸ ਦੇ ਭੈਣ ਸੁਹਰੇ ਪਰਿਵਾਰ ਵੱਲੋ ਦਹੇਜ਼ ਦੀ ਮੰਗ ਨੂੰ ਲੈਕੇ ਉਸ ਦੀ ਭੈਣ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਚਲਦਿਆਂ ਉਨ੍ਹਾਂ ਨੇ ਪੁਲਿਸ ਨੂੰ ਵੀ ਲਿਖ਼ਤੀ ਸ਼ਿਕਾਇਤ ਦਿੱਤੀ ਸੀ ਅਤੇ ਇਸ ਨੂੰ ਲੈਕੇ ਦੋ ਤਿੰਨ ਵਾਰ ਪੰਚਾਇਤ ਵੱਲੋਂ ਉਨ੍ਹਾਂ ਦਾ ਆਪਸੀ ਰਾਜੀਨਾਵਾ ਵੀ ਕਰਵਾਇਆ ਗਿਆ ਪਰੰਤੂ ਇਸ ਦੇ ਬਾਵਜੂਦ ਵੀ ਲੜਕੀ ਦੇ ਸੁਹਰੇ ਪਰਿਵਾਰ ਵੱਲੋਂ ਉਸ ਦੀ ਭੈਣ ਦੀ ਕੁੱਟਮਾਰ ਜਾਰੀ ਰੱਖੀ। ਉਸ ਨੇ ਕਿਹਾ ਕਿ ਆਪਣੀ ਭੈਣ ਦਾ ਘਰ ਵਸਾਉਣ ਲਈ ਪਿਛਲੇ ਸਾਲ ਉਸ ਨੇ 45 ਹਜ਼ਾਰ ਰੁਪਏ ਖਰਚ ਕਰਕੇ ਅਪਣੀ ਭੈਣ ਦੇ ਘਰ ਇਕ ਏਸੀ ਵੀ ਲਗਵਾ ਕੇ ਦਿੱਤਾ ਸੀ।
ਇਸ ਦੇ ਬਾਵਜੂਦ ਵੀ ਉਸ ਦੇ ਭੈਣ ਦੇ ਸੁਹਰੇ ਪਰਿਵਾਰ ਦਾ ਲਾਲਚ ਲਗਾਤਾਰ ਵੱਧਦਾ ਗਿਆ ਅਤੇ ਹੁਣ ਉਨ੍ਹਾਂ ਦਾ ਜਵਾਈ ਨਵੀਨ ਅਸਟ੍ਰੇਲੀਆ ਜਾਣ ਲਈ ਉਨ੍ਹਾਂ ਪਾਸੋਂ 9 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਜੋਕਿ ਉਹ ਏਨੇ ਜ਼ਿਆਦਾ ਪੈਸੇ ਦੇਣ ’ਚ ਅਸਮਰਥ ਸਨ, ਉਸ ਨੇ ਕਿਹਾ ਕਿ ਮਿਤੀ 22 ਜਨਵਰੀ ਨੂੰ ਉਸ ਦੀ ਭੈਣ ਜੋਤੀ ਆਪਣੇ ਬੱਚੇ ਨੂੰ ਨਾਲ ਲੈਕੇ ਆਪਣੇ ਪੇਕੇ ਘਰ ਫਿਰੋਜ਼ਪੁਰ ਵਿਖੇ ਉਨ੍ਹਾਂ ਨੂੰ ਮਿਲਣ ਲਈ ਆਈ ਸੀ ਅਤੇ ਕੁੱਝ ਦਿਨ ਪੇਕੇ ਘਰ ਰਹਿਣ ਤੋਂ ਬਾਅਦ ਉਹ ਮਿਤੀ 27 ਜਨਵਰੀ ਦੀ ਦੁਪਿਹਰੇ ਫਿਰੋਜ਼ਪੁਰ ਤੋਂ ਬਸ ਰਾਹੀਂ ਧਰਮਕੋਟ ਵਿਖੇ ਵਾਪਿਸ ਆਪਣੇ ਸੁਹਰੇ ਘਰ ਆ ਗਈ।
ਉਸ ਨੇ ਕਿਹਾ ਕਿ ਬੀਤੀ ਰਾਤ 27 ਜਨਵਰੀ ਨੂੰ ਉਸ ਦੀ ਭੈਣ ਦੀ ਵੀਡੀਓ ਕਾਲ ਆਈ ਜਿਸ ਵਿਚ ਉਹ ਕਾਫ਼ੀ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਉਸ ਦੇ ਪਤੀ, ਦੇਵਰ ਅਤੇ ਸੱਸ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਪਰੰਤੂ ਜ਼ਿਆਦਾ ਰਾਤ ਹੋਣ ਕਰਕੇ ਉਸ ਨੇ ਅਗਲੇ ਦਿਨ ਧਰਮਕੋਟ ਵਿਖੇ ਆਉਣ ਲਈ ਕਿਹਾ। ਉਸ ਨੇ ਕਿਹਾ ਕਿ ਬੁੱਧਵਾਰ ਦੀ ਸਵੇਰੇ ਸਵਾ ਸੱਤ ਵਜੇ ਉਸ ਨੇ ਆਪਣੀ ਭੈਣ ਜੋਤੀ ਦੇ ਮੋਬਾਇਲ ਫ਼ੋਨ ’ਤੇ ਕਈ ਵਾਰ ਫ਼ੋਨ ਕੀਤੇ ਪਰੰਤੂ ਅੱਗੇ ਉਸ ਨੇ ਫ਼ੋਨ ਨਹੀਂ ਚੁੱਕਿਆ ਅਤੇ ਇਸ ਤੋਂ ਬਾਅਦ ਉਸ ਨੇ ਨਵੀਨ ਦੇ ਮੋਬਾਇਲ ਨੰਬਰ ’ਤੇ ਫੋਨ ਕੀਤਾ ਤਾਂ ਨਵੀਨ ਨੇ ਉਸ ਦੇ ਨੰਬਰ ਨੂੰ ਬਲੈਕ ਲਿਸਟ ’ਚ ਪਾਇਆ ਹੋਣ ਕਰਕੇ ਉਸ ਨਾਲ ਵੀ ਗੱਲਬਾਤ ਨਹੀਂ ਹੋ ਸਕੀ ਅਤੇ ਫਿਰ ਉਸ ਨੇ ਅਪਣੀ ਪਤਨੀ ਦੇ ਮੋਬਾਇਲ ਤੋਂ ਜੋਤੀ ਦੇ ਦਿਓਰ ਇੰਸ਼ੂ ਦੇ ਮੋਬਾਈਲ ’ਤੇ ਫ਼ੋਨ ਕੀਤਾ ਤਾਂ ਉਸ ਨੇ ਕਿਹਾ ਜਲਦੀ ਵੀਡੀਓ ਕਾਲ ਕਰੋ, ਜਦ ਉਸ ਨੇ ਵੀਡੀਓ ਕਾਲ ਕੀਤੀ ਤਾਂ ਉਨ੍ਹਾਂ ਨੇ ਉਸ ਦੀ ਭੈਣ ਨੂੰ ਬੈੱਡ 'ਤੇ ਡਿੱਗੀ ਪਈ ਦੀਆਂ ਲੱਤਾਂ ਹੀ ਦਿਖਾਈਆਂ ਅਤੇ ਸਾਨੂੰ ਫ਼ਿਕਰ ਪੈ ਗਿਆ ਅਤੇ ਉਹ ਆਪਣੇ ਭਰਾ ਅਤੇ ਰਿਸ਼ਤੇਦਾਰਾਂ ਨੂੰ ਨਾਲ ਲੈਕੇ ਜਲਦੀਜਲਦੀ ਧਰਮਕੋਟ ਵਿਖੇ ਆਪਣੀ ਭੈਣ ਦੇ ਸੁਹਰੇ ਘਰ ਪੁੱਜਾ ਤਾਂ ਉੱਥੇ ਤਾਲਾ ਲੱਗਾ ਹੋਇਆ ਸੀ ਅਤੇ ਉਸ ਦਾ ਭਾਣਜਾ ਨਾਲ ਕਿਸੇ ਗੁਆਂਢੀ ਦੇ ਘਰ ਇਕੱਲਾ ਹੀ ਸੀ ਅਤੇ ਪੜੋਸੀਆਂ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਐਬੂਲੈਂਸ ਰਾਹੀ ਮੋਗਾ ਵਿਖੇ ਲੈਕੇ ਗਏ ਹਨ।
ਜਦ ਉਸ ਨੇ ਅਪਣੀ ਭੈਣ ਦੇ ਦਿਓਰ ਨੂੰ ਫ਼ੋਨ ਲਗਾਇਆਂ ਤਾਂ ਉਸ ਨੇ ਫ਼ੋਨ ਚੁੱਕਣ ਦੀ ਬਜਾਏ ਕਿਸੇ ਹੋ ਵਿਅਕਤੀ ਨੂੰ ਫ਼ੋਨ ਫੜਾ ਦਿੱਤਾ ਤਾਂ ਉਸ ਵਿਅਕਤੀ ਨੇ ਕਿਹਾ ਕਿ ਉਹ ਐਬੂਲੈਂਸ ਦਾ ਚਾਲਕ ਬੋਲ ਰਿਹਾਂ ਤੇ ਉਹ ਮਰੀਜ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਖੇ ਲੈਕੇ ਜਾ ਰਿਹਾ। ਜਦ ਉਹ ਮੋਗਾ ਦੇ ਸਿਵਲ ਹਸਪਤਾ ਵਿਖੇ ਪੁੱਜੇ ਤਾਂ ਉੱਥੇ ਪਤਾ ਲੱਗਾ ਦਿ ਉਸ ਦੀ ਭੈਣ ਦੀ ਲਾਸ਼ ਮੌਰਚਰੀ ਰੂਮ ਵਿਚ ਪਈ ਹੈ। ਉਸ ਨੇ ਦੋਸ਼ ਲਗਾਉਦਿਆ ਕਿਹਾ ਕਿ ਉਸ ਦੀ ਭੈਣ ਜੋਤੀ ਨੂੰ ਮਾਰਨ ’ਚ ਉਸ ਦੇ ਪਤੀ, ਦਿਓਰ ਅਤੇ ਸੱਸ ਦਾ ਹੱਥ ਹੈ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣਾ ਧਰਮਕੋਟ ਪੁਲਿਸ ਨੂੰ ਦਿੱਤੀ ਤਾਂ ਮੋਗਾ ਦੇ ਸਿਵਲ ਹਸਪਤਾਲ ’ਚ ਪੁਲਿਸ ਵੱਲੋਂ ਪੁੱਜਕੇ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾ ਰਿਹਾ ਹੈ।