ਪਿਤਾ ਤੇ ਭਰਾ ਨਾਲ ਕੀਤੀ ਕੁੱਟਮਾਰ, ਕੇਸ ਦਰਜ
ਪਿੰਡ ਕੋਕਰੀ ਕਲਾਂ ਵਿਖੇ ਘਰੇਲੂ ਝ
Publish Date: Sun, 15 Mar 2026 04:57 PM (IST)
Updated Date: Mon, 16 Mar 2026 04:07 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਪਿੰਡ ਕੋਕਰੀ ਕਲਾਂ ਵਿਖੇ ਘਰੇਲੂ ਝਗੜੇ ਨੂੰ ਲੈਕੇ ਇਕ ਵਿਅਕਤੀ ਨੇ ਆਪਣੇ ਪਿਤਾ ਅਤੇ ਭਰਾ ਨਾਲ ਕੁੱਟਮਾਰ ਕਰਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨ ਲੈਕੇ ਕੁੱਟਮਾਰ ਕਰਨ ਦੇ ਦੋਸ਼ ’ਚ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਅਜੀਤਵਾਲ ਪੁਲਿਸ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੀਪਕ ਪੁੱਤਰ ਪ੍ਰੇਮ ਸਿੰਘ ਵਾਸੀ ਕੋਕਰੀ ਕਲਾਂ ਵੱਲੋ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਸ ਦੀ ਆਪਣੇ ਘਰ ਵਿਚ ਹੀ ਰੈਡੀਮੇਡ ਕੱਪੜੇ ਦੀ ਦੁਕਾਨ ਹੈ। ਉਸ ਨੇ ਦੋਸ਼ ਲਗਾਉਦਿਆਂ ਕਿਹਾ ਕਿ ਮਿਤੀ 25 ਫ਼ਰਵਰੀ ਦੀ ਸਵੇਰੇ ਉਸ ਦਾ ਪਿਤਾ ਪ੍ਰੇਮ ਸਿੰਘ ਦੁਕਾਨ ਦੇ ਅੱਗੇ ਝਾੜੂ ਲਗਾ ਰਿਹਾ ਸੀ ਤਾਂ ਇਸ ਦੌਰਾਨ ਉਸ ਦਾ ਭਰਾ ਪ੍ਰਦੀਪ ਸਿੰਘ ਉਸ ਦੇ ਪਿਤਾ ਨੂੰ ਗਾਲੀ ਗਲੋਚ ਕਰਨ ਲੱਗਾ ਅਤੇ ਲੋਹੇ ਦੀ ਰਾੜ ਨਾਲ ਉਸ ਦੇ ਪਿਤਾ ’ਤੇ ਵਾਰ ਕੀਤਾ ਜਦ ਉਹ ਆਪਣੇ ਪਿਤਾ ਨੂੰ ਬਚਾਉਣ ਲੱਗਾ ਤਾਂ ਉਸ ਦੇ ਭਰਾ ਨੇ ਉਸ ਦੀ ਅਤੇ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੋਨਾਂ ਪਿਤਾ, ਪੁੱਤਰ ਨੂੰ ਇਲਾਜ ਲਈ ਢੁੱਡੀਕੇ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਇਨ੍ਹਾਂ ਦਾ ਆਪਸ ਵਿਚ ਘਰੇਲੂ ਝਗੜਾ ਚਲਦਾ ਸੀ। ਉਨ੍ਹਾਂ ਕਿ ਕਿਹਾ ਕਿ ਜ਼ਖ਼ਮੀ ਪਿਤਾ, ਪੁੱਤਰ ਦੀ ਰਾਜੀਨਾਮੇ ਦੀ ਗੱਲ ਚਲਦੀ ਸੀ ਪਰੰਤੂ ਸਿਰੇ ਨਾਲ ਝਗੜਨ ਕਰਕੇ ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨ ਲੈਕੇ ਉਨ੍ਹਾਂ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਪ੍ਰਦੀਪ ਸਿੰਘ ਵਾਸੀ ਕੋਕਰੀ ਕਲਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।