ਮਹਾਤਮਾ ਗਾਂਧੀ ਦਾ ਸ਼ਹੀਦੀ ਦਿਨ ਮਨਾਇਆ
ਮਾਈ ਭਾਰਤ ਮੋਗਾ ਵੱਲੋਂ ਮਹਾਤਮਾ
Publish Date: Wed, 11 Feb 2026 05:02 PM (IST)
Updated Date: Wed, 11 Feb 2026 05:05 PM (IST)
ਪੱਤਰ ਪ੍ਰੇਰਕ 0 ਪੰਜਾਬੀ ਜਾਗਰਣ ਮੋਗਾ : ਮਾਈ ਭਾਰਤ ਮੋਗਾ ਵੱਲੋਂ ਸਰਕਾਰੀ ਆਈਟੀਆਈ ਮੋਗਾ ’ਚ ਮਹਾਤਮਾ ਗਾਂਧੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦੋ ਮਿੰਟ ਦੀ ਮੌਨ ਧਾਰਨ ਕਰਕੇ ਕੀਤੀ ਗਈ, ਜਿਸ ਰਾਹੀਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਨੌਜਵਾਨਾਂ ਨੇ ਗਾਂਧੀ ਜੀ ਦੇ ਜੀਵਨ, ਅਹਿੰਸਾ ਅਤੇ ਸਾਦਗੀ ਭਰੇ ਸਿਧਾਂਤਾਂ ’ਤੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਹਾਜ਼ਰੀਨ ਵੱਲੋਂ ਗਾਂਧੀ ਜੀ ਦੀ ਤਸਵੀਰ ’ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਜ਼ਿਲ੍ਹਾ ਯੂਥ ਅਫ਼ਸਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਗਾਂਧੀ ਜੀ ਦੇ ਅਹਿੰਸਾ ਤੇ ਸੱਚਾਈ ਦੇ ਸਿਧਾਂਤ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ, ਜਿੰਨੇ ਆਜ਼ਾਦੀ ਦੇ ਅੰਦੋਲਨ ਦੌਰਾਨ ਸਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗਾਂਧੀ ਜੀ ਦੇ ਆਦਰਸ਼ਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅਪਣਾਉਣ।