ਮਹਾਕਾਲ ਸੇਵਾ ਤੇ ਭਲਾਈ ਸੁਸਾਇਟੀ 8 ਨੂੰ ਕਰੇਗੀ ਨਵੇਂ ਮੈਂਬਰ ਸ਼ਾਮਲ
ਮਹਾਕਾਲ ਸੇਵਾ ਅਤੇ ਭਲਾਈ ਸੁਸਾਇਟੀ
Publish Date: Tue, 03 Feb 2026 05:06 PM (IST)
Updated Date: Wed, 04 Feb 2026 04:05 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਮਹਾਕਾਲ ਸੇਵਾ ਅਤੇ ਭਲਾਈ ਸੁਸਾਇਟੀ 8 ਫ਼ਰਵਰੀ ਨੂੰ ਗੋਪਾਲ ਗਊਸ਼ਾਲਾ ਵਿਖੇ ਹਵਨ ਯੱਗ, ਕੰਜਕ ਪੂਜਨ ਅਤੇ ਪਸ਼ੂਆਂ ਦੀ ਸੇਵਾ ਕਰਨ ਦੇ ਨਾਲਨਾਲ ਸਮਾਜ ਵਿਚ ਨਵੇਂ ਮੈਂਬਰਾਂ ਨੂੰ ਸ਼ਾਮਿਲ ਕਰੇਗੀ ਅਤੇ ਨਿਯੁਕਤੀ ਪੱਤਰ ਵੀ ਦਿੱਤੇ ਜਾਣਗੇ। ਚੇਅਰਮੈਨ ਐਡਵੋਕੇਟ ਗੌਰਵ ਗਰਗ, ਵਾਈਸ ਚੇਅਰਮੈਨ ਵਰੁਣ ਸਿੰਗਲਾ, ਪ੍ਰਧਾਨ ਰਵੀ ਕਾਲੀਆ, ਅਤੇ ਵਾਈਸ ਪ੍ਰਧਾਨ ਸੰਜੀਵ ਕੁਮਾਰ, ਅਮਨਦੀਪ ਸ਼ਰਮਾ ਕੈਸ਼ੀਅਰ, ਅਮਨਦੀਪ ਸ਼ਰਮਾ ਸਹਾਇਕ ਕੈਸ਼ੀਅਰ ਅਤੇ ਤੇਜਿੰਦਰ ਸਿੰਗਲਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ। ਮਹਾਕਾਲ ਸੇਵਾ ਅਤੇ ਭਲਾਈ ਸੁਸਾਇਟੀ ਦਾ ਗਠਨ ਇਕ ਸਾਲ ਪਹਿਲਾਂ ਇਸ ਉਦੇਸ਼ ਨਾਲ ਕੀਤਾ ਗਿਆ ਸੀ। ਪਿਛਲੇ ਸਾਲ ਸੰਸਥਾ ਨੇ ਆਰਥਿਕ ਤੌਰ ਤੇ ਪਛੜੇ ਲੋਕਾਂ ਨੂੰ ਲਾਭ ਪਹੁੰਚਾਉਂਦੇ ਹੋਏ ਕਈ ਸਮਾਜਿਕ ਕਾਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵਿਚ ਭਾਜਪਾ ਦੇ ਰਾਹੁਲ ਗਰਗ, ਜਨੇਸ਼ ਗਰਗ, ਅਭਿਸ਼ੇਕ ਜਿੰਦਲ, ਐਡਵੋਕੇਟ ਅਮਿਤ ਸਹਿਗਲ, ਬਲਰਾਮ ਗੋਇਲ, ਐਡਵੋਕੇਟ ਵਰਦਾਨ ਗਰਗ, ਕੇਸ਼ਵ ਸਹਿਗਲ, ਅਮਨਦੀਪ ਬਰਾੜ, ਸਾਹਿਲ ਛਾਬੜਾ, ਲਵਲੀਸ਼ ਖਹਿਰਾ, ਨਿਤਿਨ ਸਿੰਗਲਾ, ਤੇਜਿੰਦਰ ਸਿੰਗਲਾ, ਐਡਵੋਕੇਟ ਬ੍ਰਿਜਮੋਹਨ ਗਰਗ, ਐਡਵੋਕੇਟ ਬ੍ਰਿਜਮੋਹਨ ਗਰਗ, ਐਡਵੋਕੇਟ ਰਵਿੰਦਰ ਗਰਗ, ਐਡਵੋਕੇਟ ਰਵਾਨਾ ਗਰਗ ਸ਼ਾਮਿਲ ਹੋਣਗੇ। ਇਸ ਮੌਕੇ ਰਿਸ਼ੂ ਸਿੰਗਲਾ, ਮਨੋਜ ਜੈਨ, ਹਿਤੇਸ਼ ਗੁਪਤਾ, ਕਸ਼ਿਸ਼ ਸਿੰਗਲਾ, ਕਸ਼ਿਸ਼ ਅਰੋੜਾ, ਬਾਬਾ ਕਾਲੀਆ, ਰਾਹੁਲ ਕਪੂਰ, ਐਡਵੋਕੇਟ ਮੋਹਿਤ ਜੈਦਕਾ, ਐਡਵੋਕੇਟ ਸਾਹਿਲ ਜੈਦਕਾ, ਮੋਹਨ ਲਾਲ ਸ਼ਰਮਾ, ਨਰਿੰਦਰ ਸ਼ਰਮਾ, ਰਜਤ ਗਰਗ, ਸਜਲ ਗੋਇਲ, ਦੁਰਲਭ ਬਰਾੜ ਅਤੇ ਹੋਰ ਮੈਂਬਰ ਹਾਜ਼ਰ ਸਨ। ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਵਰੁਣ ਗੋਇਲ, ਲਖਨ ਸ਼ਰਮਾ ਨੇ ਕਿਹਾ ਕਿ ਫੱਗਣ ਮਹੀਨੇ ਦੀ ਮਹਾਸ਼ਿਵਰਾਤਰੀ ’ਤੇ ਸੁਸਾਇਟੀ ਦੇ ਸਮੂਹ ਮੈਂਬਰ ਹਰਿਦੁਆਰ ਤੋਂ ਗੰਗਾ ਜਲ ਲਿਆਉਣਗੇ ਜੋ 15 ਫ਼ਰਵਰੀ ਨੂੰ ਮਹਾਸ਼ਿਵਰਾਤਰੀ ਵਾਲੇ ਦਿਨ ਭਗਵਾਨ ਭੋਲੇਨਾਥ ਦੇ ਪਵਿੱਤਰ ਸ਼ਿਵਲਿੰਗ ਤੇ ਗੰਗਾ ਜਲ ਨਾਲ ਜਲਅਭਿਸ਼ੇਕ ਕਰਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਨਵੇਂ ਸ਼ਾਮਿਲ ਹੋਏ ਮੈਂਬਰ ਵੀ 8 ਫ਼ਰਵਰੀ ਨੂੰ ਹੋਣ ਵਾਲੇ ਇਕੱਠ ਵਿਚ ਗਊ ਸੇਵਾ ਕਰਕੇ ਸੁਸਾਇਟੀ ਨਾਲ ਜੁੜਨਗੇ।