ਨਵੇਂ ਸਾਲ ਦੌਰਾਨ ਸ਼ਿਆਮ ਮੰਦਰ ’ਚ ਮਾਂ ਭਗਵਤੀ ਚੌਕੀ ਕਰਵਾਈ
ਨਵੇਂ ਸਾਲ ਦਾ ਜਸ਼ਨ ਮਨਾਉਣ ਲਈ
Publish Date: Wed, 07 Jan 2026 03:20 PM (IST)
Updated Date: Thu, 08 Jan 2026 04:00 AM (IST)

ਕੈਪਸ਼ਨ : ਸ਼ਿਆਮ ਮੰਦਰ ਵਿਖੇ ਨਵੇਂ ਸਾਲ ਮੌਕੇ ਮਾਂ ਭਗਵਤੀ ਦੀ ਚੌਂਕੀ ਦੌਰਾਨ ਭਜਨ ਗਾਉਂਦੇ ਹੋਏ ਗਾਇਕ ਰੋਸ਼ਨ ਕੁਮਾਰ। ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ : ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸ਼ਹਿਰ ਦੇ ਕੋਟਕਪੁਰਾ ਰੋਡ ਤੇ ਸਥਿਤ ਸ਼ਿਆਮ ਮੰਦਰ ਜਲੰਧਰ ਕਾਲੋਨੀ ਵਿਖੇ ਮਾਂ ਭਗਵਤੀ ਚੌਕੀ ਹੋਈ। ਸਮਾਜ ਸੇਵਿਕਾ ਜਨਕ ਰਾਣੀ ਢੀਂਗਰਾ ਤੇ ਸ਼ਿਆਮ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸ਼ਿਆਮ ਬਾਬਾ ਤੇ ਦੇਵੀ ਭਗਵਤੀ ਦੇ ਦਰਬਾਰ ’ਚ ਦੀਵਾ ਜਗਾਉਣ ਦੀ ਰਸਮ ਨਿਭਾਈ। ਦੇਵੀ ਦੁਰਗਾ ਤੇ ਸ਼ਿਆਮ ਬਾਬਾ, ਦਰਬਾਰ ਅਤੇ ਛਪੰਜ ਭੇਟਾਂ ਦੀਆਂ ਬ੍ਰਹਮ ਸਜਾਵਟਾਂ ਖਿੱਚ ਦਾ ਕੇਂਦਰ ਸਨ। ਇਸ ਦੌਰਾਨ ਭਜਨ ਗਾਇਕ ਰੋਸ਼ਨ ਕੁਮਾਰ ਅਤੇ ਰਾਜੀਵ ਉੱਪਲ ਨੇ ਭਜਨ ਗਾ ਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਇਸ ਦੌਰਾਨ ਆਰਤੀ ਕਰਨ ਤੋਂ ਬਾਅਦ, ਸ਼ਰਧਾਲੂਆਂ ਨੂੰ ਲੰਗਰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸਕੱਤਰ ਮੀਤ ਪ੍ਰਧਾਨ ਤੇ ਸਾਬਕਾ ਕੌਂਸਲਰ ਭੂਸ਼ਨ ਗਰਗ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਪੂਜਾ ਇੰਚਾਰਜ ਚੰਦਰ ਮੋਹਨ ਸਹਿਗਲ, ਪ੍ਰਧਾਨ ਵਿਨੋਦ ਪੋਪਲੀ, ਭੁਪੇਸ਼ ਸ਼ਰਮਾ, ਸੰਜੀਵ ਕੁਮਾਰ ਟੀਟੂ, ਸੁਦਾਮਾ ਪੁਰੀ, ਜਗਜੀਵ ਧੀਰ, ਗਗਨ ਰਾਮ, ਗਗਨ ਰਾਮ, ਅਸ਼੍ਰੋਮਣ ਕਾਲਰਾ, ਅਸ਼ਵਨੀ ਅਰਜਨ ਦੇਵ, ਡਾ. ਗਰਗ, ਕਪਿਲ ਕਪੂਰ, ਰਾਜੇਸ਼ ਸਿੰਗਲਾ, ਰਾਜੇਸ਼ ਕੁਮਾਰ ਰਾਜੂ, ਅਸ਼ੋਕ ਕਾਲੜਾ, ਰਾਜੇਸ਼ ਗੋਇਲ, ਰਵੀ ਸਿੰਗਲਾ, ਕਪਿਲ ਕੁਮਾਰ ਖੰਨਾ, ਡਾ: ਰਾਮ ਗੋਪਾਲ ਕੁਮਾਰ, ਰਾਜੇਸ਼ ਸਿੰਗਲਾ, ਜਗਦੀਸ਼ ਬੱਤਰਾ, ਪ੍ਰਿੰਸ ਗਾਬਾ, ਰਾਜੀਵ ਉੱਪਲ, ਪਰੁਸ਼ ਗਰਗ, ਅਸ਼ੋਕ ਕਾਲੜਾ, ਨਰੇਸ਼ ਬਾਂਸਲ, ਵਿਜੇ ਅਰੋੜਾ, ਜੌਨੀ ਸ਼ਰਮਾ, ਯੋਧਾ ਸ਼ਰਮਾ, ਰਜੀਵ ਸ਼ਰਮਾ, ਯੋਧਾ ਸ਼ਰਮਾ, ਰਜੀਵ ਉਪਲ ਆਦਿ ਹਾਜ਼ਰ ਸਨ।