ਮਾਂ ਬੰਗਲਾਮੁਖੀ ਯੱਗਸ਼ਾਲਾ ’ਚ ਮਾਤਾ ਦੀ ਚੌਕੀ ਤੇ ਹਵਨ ਯੱਗ ਦੌਰਾਨ ਕੀਤੀ ਅਰਦਾਸ
ਸਥਾਨਕ ਕੋਟਕਪੂਰਾ ਰੋਡ ’ਤੇ ਸਥਿਤ
Publish Date: Wed, 07 Jan 2026 03:10 PM (IST)
Updated Date: Thu, 08 Jan 2026 04:00 AM (IST)

ਕੈਪਸ਼ਨ : ਸਮਾਜ ਸੇਵੀ ਸੁਮਿਤ ਪੁਜਾਨਾ ਨੂੰ ਸਨਮਾਨਿਤ ਕਰਦੇ ਹੋਏ ਆਚਾਰਿਆ ਨੰਦਲਾਲ ਸ਼ਰਮਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸਥਾਨਕ ਕੋਟਕਪੂਰਾ ਰੋਡ ’ਤੇ ਸਥਿਤ ਮਾਂ ਬੰਗਲਾਮੁਖੀ ਯੱਗਸ਼ਾਲਾ ਵਿਚ ਧਾਰਮਿਕ ਰੀਤੀ ਰਿਵਾਜਾਂ ਵਿਚ ਸ਼ਰਧਾ ਨਾਲ ਮਾਤਾ ਦੀ ਚੌਕੀ ਅਤੇ ਵਿਸ਼ਾਲ ਹਵਨ ਯੱਗ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੀ ਅਗਵਾਈ ਯੱਗਸ਼ਾਲਾ ਦੇ ਮੁੱਖ ਸੰਸਥਾਪਕ ਆਚਾਰਿਆ ਨੰਦਲਾਲ ਸ਼ਰਮਾ ਨੇ ਕੀਤੀ। ਇਸ ਸਮਾਗਮ ਦੌਰਾਨ ਸਾਰਾ ਵਾਤਾਵਰਨ ਮਾਤਾ ਦੇ ਜੈਕਾਰਿਆਂ ਅਤੇ ਭਜਨਾਂ ਨਾਲ ਗੂੰਜ ਉਠਿਆ। ਇਸ ਮੌਕੇ ਸਮਾਜ ਸੇਵੀ ਸੁਮਿਤ ਪੁਜਾਨਾ, ਸ਼ਿਵ ਟੰਡਨ, ਅਜੈ ਸ਼ਰਮਾ, ਸੁਸ਼ੀਲ ਮਿੱਢਾ, ਸੌਰਭ ਗੋਇਲ ਸਮੇਤ ਸ਼ਹਿਰ ਦੇ ਕਈ ਵਿਅਕਤੀ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਰਹੇ। ਇਸ ਮੌਕੇ ਸਾਰੇ ਸ਼ਰਧਾਲੂਆਂ ਨੇ ਮਿਲ ਕੇ ਹਵਨ ਕੁੰਡ ਵਿਚ ਘਿਓ ਅਤੇ ਪਵਿੱਤਰ ਸਮੱਗਰੀ ਦੀਆਂ ਆਹੁਤੀਆਂ ਭੇਟ ਕਰਦਿਆਂ ਵਿਸ਼ਵ ਸ਼ਾਂਤੀ, ਸਮਾਜਕ ਏਕਤਾ, ਸੁਖ ਸ਼ਾਂਤੀ ਅਤੇ ਲੋਕ ਕਲਿਆਣ ਲਈ ਅਰਦਾਸ ਕੀਤੀ। ਆਚਾਰਿਆ ਨੰਦਲਾਲ ਸ਼ਾਸਤਰੀ ਨੇ ਇਸ ਮੌਕੇ ਮਾਂ ਬਗਲਾਮੁਖੀ ਦੀ ਮਹਿਮਾ ਬਿਆਨ ਕਰਦਿਆਂ ਦੱਸਿਆ ਕਿ ਮਾਂ ਬਗਲਾਮੁਖੀ, ਜਿਨ੍ਹਾਂ ਨੂੰ ਪੀਤਾਂਬਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦਸ ਮਹਾਵਿਦਿਆਵਾਂ ਵਿਚ ਅੱਠਵੀਂ ਮਹਾਵਿਦਿਆ ਹਨ। ਆਚਾਰਿਆ ਨੇ ਇਹ ਵੀ ਕਿਹਾ ਕਿ ਮਾਂ ਬਗਲਾਮੁਖੀ ਨੂੰ ਪੀਲਾ ਰੰਗ ਬਹੁਤ ਪ੍ਰੀਤ ਹੈ, ਜੋ ਸ਼ੁੱਧਤਾ, ਮਨ ਦੀ ਏਕਾਗ੍ਰਤਾ ਅਤੇ ਆਤਮਿਕ ਸ਼ਾਂਤੀ ਦਾ ਪ੍ਰਤੀਕ ਹੈ। ਮਾਂ ਦੀ ਪੂਜਾ ਦੌਰਾਨ ਪੀਲੇ ਵਸਤਰ ਪੀਲੇ ਫੁੱਲ ਅਤੇ ਪੀਲੀ ਹਲਦੀ ਦੀ ਮਾਲਾ ਵਰਤਣ ਦੀ ਵਿਸ਼ੇਸ਼ ਮਹੱਤਤਾ ਹੈ। ਪੀਲਾ ਰੰਗ ਮਨ ਵਿਚ ਸਕਾਰਾਤਮਕਤਾ ਵਧਾਉਂਦਾ ਹੈ ਅਤੇ ਮਨੁੱਖ ਨੂੰ ਨਕਾਰਾਤਮਕ ਵਿਚਾਰਾਂ ਤੋਂ ਦੂਰ ਰੱਖਣ ਵਿਚ ਸਹਾਇਕ ਸਾਬਤ ਹੁੰਦਾ ਹੈ। ਯੱਗ ਦੇ ਸਮਾਪਨ ਉਪਰਾਂਤ ਸਾਰੇ ਸ਼ਰਧਾਲੂਆਂ ਨੇ ਮਾਂ ਬਗਲਾਮੁਖੀ ਅੱਗੇ ਆਪਣੇ ਪਰਿਵਾਰਾਂ ਦੀ ਸੁਖ, ਸ਼ਾਂਤੀ ਚੰਗੀ ਸਿਹਤ, ਸ਼ਾਂਤੀ ਅਤੇ ਖੁਸ਼ਹਾਲ ਜੀਵਨ ਲਈ ਅਰਦਾਸ ਕੀਤੀ। ਅਖੀਰ ਵਿਚ ਸਮਾਜ ਸੇਵੀ ਸੁਮਿਤ ਪੁਜਾਰਾ ਨੂੰ ਯੱਗਸ਼ਾਲਾ ਦੇ ਮੁੱਖ ਸੰਸਥਾਪਕ ਆਚਾਰਿਆ ਨੰਦਲਾਲ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸ਼ਿਵ ਟੰਡਨ, ਅਮਨ ਮਦਾਨ, ਮਹੇਸ਼ ਬਾਂਸਲ, ਅਜੈ ਸ਼ਰਮਾ, ਰਿੰਪੀ ਗਰੇਵਾਲ, ਅਜੈ ਕਥੂਰੀਆ, ਰਾਜੀਵ ਬਾਂਸਲ, ਪ੍ਰਵੀਣ ਸ਼ਰਮਾ, ਗੌਰਵ ਬੱਬਾ, ਪ੍ਰਵੀਣ ਜਿੰਦਲ, ਸੁਸ਼ੀਲ ਮਿੱਢਾ, ਅਮਿਤ ਘਈ, ਗੁਰਮਿੰਦਰ ਬੱਬਲੂ, ਦਵਿੰਦਰ ਤਿਵਾੜੀ, ਮਨੋਜ ਰਾਜ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।