- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਦੇ ਦਾਅਵਿਆਂ ਪੋਲ

ਸੋਨੂ ਸਦਿਓੜਾ ਪੰਜਾਬੀ ਜਾਗਰਣ, ਮੋਗਾ : ਪੰਜਾਬ ਸਰਕਾਰ ਦੇ ਦਾਅਵਿਆਂ ਪੋਲ ਉਸ ਵਕਤ ਸਾਹਮਣੇ ਆਈ ਜਦੋਂ ਇਥੋਂ ਦੇ ਆਰਟੀਏ ਦਫ਼ਤਰ ਵਿਚ ਕੰਮ ਕਰਵਾਉਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਦੇਖੀਆਂ। ਸਰਕਾਰ ਦਾ ਇਹ ਕਹਿਣਾ ਹੈ ਕਿ ਸਰਕਾਰ ਤੁਹਾਡੇ ਦੁਆਰ ਹੁਣ ਲੋਕਾਂ ਨੂੰ ਆਪਣੇ ਕੋਰਟ ਕਚਹਿਰੀਆਂ ਦੇ ਕੰਮਾਂ ਲਈ ਦਫਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ ਇਕ ਕਾਲ ਕਰੋ ਅਫ਼ਸਰ ਤੁਹਾਡੇ ਘਰ ਆ ਕੇ ਤੁਹਾਡੇ ਕੰਮ ਕਰਨਗੇ ਪਰੰਤੂ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਮੋਗਾ ਦੇ ਟਰਾਂਸਪੋਰਟ ਮਹਿਕਮੇ ਨੇ ਕੱਢ ਕੇ ਰੱਖ ਦਿੱਤੀ ਹੈ। ਮੋਗਾ ਦਾ ਟਰਾਂਸਪੋਰਟ ਮਹਿਕਮਾ ਅਕਸਰ ਹੀ ਸੁਰਖੀਆਂ ਵਿਚ ਰਹਿੰਦਾ ਰਿਹਾ ਹੈ। ਆਰਟੀਏ ਆਫ਼ਿਸ ਦੇ ਬਾਹਰ ਲੱਗੀ ਭੀੜ ਨਾਲ ਜਦੋਂ ਗੱਲਬਾਤ ਕੀਤੀ ਤਾਂ ਹਰ ਕੋਈ ਆਪਣਾ ਹੀ ਰੋਣਾ ਰੋ ਰਿਹਾ ਸੀ ਕਿਸੇ ਦੀ ਆਰਸੀ ਨਹੀਂ ਆ ਰਹੀ, ਕਿਸੇ ਦੀ ਕਾਰ ਦੀ ਪਾਸਿੰਗ ਨਹੀਂ ਹੋ ਰਹੀ, ਕੋਈ ਕਹਿ ਰਿਹਾ ਹੈ ਕਿ ਮੇਰੀ ਕਾਰ ਦੇ ਪੇਪਰ ਆਨਲਾਈਨ ਨਹੀਂ ਸ਼ੋਅ ਹੋ ਰਹੇ, ਕਿਸੇ ਦਾ ਇਹ ਕਹਿਣਾ ਹੈ ਕਿ ਆਰਟੀਏ ਦਫ਼ਤਰ ਦੇ ਚੱਕਰ ਮਾਰਮਾਰ ਕੇ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ। ਆਰਟੀਓ ਦਫ਼ਤਰ ਦੇ ਬਾਹਰ ਖੜੀ ਪਬਲਿਕ ਨਾਲ ਜਦੋਂ ਗੱਲਬਾਤ ਕੀਤੀ ਤਾਂ ਸੁਖਮੰਦਰ ਸਿੰਘ ਨੇ ਦੱਸਿਆ ਕਿ ਮੈਂ ਪਿਛਲੇ ਛੇ ਮਹੀਨਿਆਂ ਤੋਂ ਆਰਟੀਓ ਦਫ਼ਤਰ ਦੇ ਚੱਕਰ ਮਾਰਮਾਰ ਕੇ ਦੁਖੀ ਹੋ ਚੁੱਕਿਆ ਹਾਂ ਮੇਰੀ ਕਾਰ ਦੀ ਆਰਸੀ ਮੇਰੇ ਘਰ ਨਹੀਂ ਪਹੁੰਚ ਰਹੀ ਦਿਲਬਾਗ ਸਿੰਘ ਦਾ ਇਹ ਕਹਿਣਾ ਸੀ ਕਿ ਮੇਰੀ ਕਾਰ ਦੀ ਪਾਸਿੰਗ ਨਹੀਂ ਹੋ ਰਹੀ ਮੈਂ ਚਾਰ ਪੰਜ ਚੱਕਰ ਲਗਾ ਚੁੱਕਿਆ ਹਾਂ। ਆਰਟੀਓ ਦਫ਼ਤਰ ਦੇ ਬਾਹਰ ਖੜ੍ਹੇ ਜਤਿੰਦਰ ਦਾ ਇਹ ਕਹਿਣਾ ਸੀ ਕਿ ਮੈਂ ਤਿੰਨ ਤਿੰਨ ਘੰਟੇ ਬੈਠ ਕੇ ਮੁੜ ਚੁੱਕਿਆ ਹਾਂ ਪਰ ਮੇਰਾ ਕੰਮ ਅਜੇ ਤੱਕ ਨਹੀਂ ਹੋਇਆ ਪਬਲਿਕ ਦੇ ਵਿਚ ਖੜ੍ਹੇ ਕੁਝ ਬੰਦਿਆਂ ਨੇ ਆਪਣਾ ਨਾਮ ਨਾ ਦੱਸਣ ਦੀ ਸੂਰਤ ਵਿਚ ਇਥੋਂ ਤੱਕ ਵੀ ਕਿਹਾ ਹੈ ਕਿ ਅਗਰ ਏਜੈਂਟਾਂ ਨੂੰ ਪੈਸੇ ਦੇ ਕਿ ਕੰਮ ਕਰਵਾਓ ਤਾਂ ਉਨ੍ਹਾਂ ਦਾ ਕੰਮ ਕੁੱਝ ਘੰਟਿਆਂ ਜਾਂ ਇਕ ਦੋ ਦਿਨਾਂ ਦੇ ਵਿੱਚ ਹੀ ਹੋ ਜਾਂਦਾ ਹੈ ਪਰ ਅਗਰ ਏਜੈਂਟ ਨੂੰ ਪੈਸੇ ਨਾ ਦੇ ਕੇ ਦਫ਼ਤਰ ਦੇ ਵਿੱਚ ਸਿੱਧੇ ਪੇਪਰ ਜਮਾਂ ਕਰਵਾ ਦਿਓ ਤਾਂ ਬਸ ਦਫਤਰ ਦੇ ਚੱਕਰ ਮਾਰਨ ਜੋਗਾ ਹੀ ਬੰਦਾ ਰਹਿ ਜਾਂਦਾ ਹੈ ਜਦੋਂ ਕਲਰਕ ਕੋਲ ਜਾਓ ਤਾਂ ਉਹ ਕਹਿ ਦਿੰਦਾ ਹੈ ਕਿ ਆਰਟੀਓ ਮੈਡਮ ਕੰਮ ਨਹੀਂ ਕਰ ਰਹੇ ਤੁਸੀਂ ਮੈਡਮ ਨੂੰ ਮਿਲ ਕੇ ਕੰਮ ਆਪ ਹੀ ਕਰਵਾ ਲਓ ਜਦੋਂ ਮੈਡਮ ਨੂੰ ਮਿਲਣ ਵਾਸਤੇ ਦਫ਼ਤਰ ਦੇ ਬਾਹਰ ਖੜ੍ਹੇ ਰਹਿੰਦੇ ਹਾਂ ਤਾਂ ਮੈਡਮ ਦਾ ਕੋਈ ਪਤਾ ਨਹੀਂ ਹੁੰਦਾ ਕਿ ਮੈਡਮ ਨੇ ਕਦੋਂ ਆਉਣਾ ਅਤੇ ਕਦੋਂ ਨਹੀਂ ਆਉਣਾ ਜਦੋਂ ਮੈਡਮ ਨੂੰ ਮਿਲ ਲੈਂਦੇ ਹਾਂ ਤਾਂ ਮੈਡਮ ਆਪਣੀ ਡਾਇਰੀ ਵਿਚ ਨੋਟ ਕਰਕੇ ਅਗਲੀ ਤਰੀਕ ਦੇ ਦਿੰਦੇ ਹਨ। ਜਦੋਂ ਕਲਰਕ ਗੁਰਮੀਤ ਸਿੰਘ ਨੂੰ ਇਨ੍ਹਾਂ ਗੱਲਾਂ ਬਾਰੇ ਪੁੱਛਿਆ ਤਾਂ ਗੁਰਮੀਤ ਨੇ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਮੋੜਦਾ ਸਭ ਦੇ ਕੰਮ ਕਰ ਰਹੇ ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਮੈਂ ਕਦੇ ਨਹੀਂ ਕਿਹਾ ਮੈਡਮ ਕੰਮ ਨਹੀਂ ਕਰਦੇ। ਜਦੋਂ ਆਰਟੀਏ ਤੁਸ਼ੀਤਾ ਗੁਲਾਟੀ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਆਪਣੀ ਸਮੱਸਿਆ ਮੈਨੂੰ ਦੱਸਦਾ ਹੈ ਤਾਂ ਮੈਂ ਉਸ ਨੂੰ ਆਪਣੀ ਡਾਇਰੀ ’ਤੇ ਨੋਟ ਕਰ ਲੈਂਦੀ ਹਾਂ ਜਿਹੜੇ ਕੰਮ ਹੋ ਜਾਂਦੇ ਹਨ ਉਨ੍ਹਾਂ ਨੂੰ ਹਾਈਲਾਈਟ ਕਰ ਦਿੰਦੀ ਹਾਂ ਜਿਹੜੇ ਨਹੀਂ ਹੋਏ ਉਨ੍ਹਾਂ ਨੂੰ ਆਪ ਚੈੱਕ ਕਰਦੀ ਹਾਂ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਰਟੀਓ ਤੁਸ਼ੀਤਾ ਗੁਲਾਟੀ ਕੋਲੋਂ ਇਸ ਖ਼ਬਰ ਦਾ ਸਪਸ਼ਟੀਕਰਨ ਲੈਣ ਲਈ ਪੱਤਰਕਾਰ ਨੂੰ ਚਾਰ ਚੱਕਰ ਮਾਰਨੇ ਪਏ ਆਰਟੀਓ ਦਫ਼ਤਰ ਦੇ ਬਾਹਰ ਖੜ੍ਹੇ ਗਨਮੈਨ ਜਗਜੀਤ ਸਿੰਘ ਨੇ ਪੱਤਰਕਾਰ ਨੂੰ ਬਾਹਰ ਖੜੀ ਭੀੜ ਦੀਆਂ ਫੋਟੋਆਂ ਖਿੱਚਣ ਤੋਂ ਜ਼ਬਰਦਸਤੀ ਰੋਕਿਆ ਅਤੇ ਕਿਹਾ ਕਿ ਮੇਰੇ ਇੱਥੇ ਖੜ੍ਹੇ ਹੁੰਦਿਆਂ ਤੂੰ ਫ਼ੋਟੋ ਨਹੀਂ ਖਿੱਚ ਸਕਦਾ ਜੀ ਜਦੋਂ ਆਰਟੀਓ ਮੈਡਮ ਨੂੰ ਗਨਮੈਨ ਦੇ ਇਸ ਵਤੀਰੇ ਬਾਰੇ ਦੱਸਿਆ ਤਾਂ ਆਰਟੀਓ ਨੇ ਕੋਈ ਜਵਾਬ ਨਹੀਂ ਦਿੱਤਾ।