ਸ੍ਰੀ ਸ਼ਿਆਮ ਮੰਦਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਲੋਹੜੀ ਦਾ ਤਿਉਹਾਰ ਮਨਾਇਆ
Publish Date: Wed, 14 Jan 2026 03:45 PM (IST)
Updated Date: Thu, 15 Jan 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਸ਼ਿਆਮ ਸੇਵਾ ਸੋਸਾਇਟੀ ਨੇ ਮੋਗਾ ਦੀ ਜਲੰਧਰ ਕਲੋਨੀ ਦੇ ਸ਼੍ਰੀ ਸ਼ਿਆਮ ਮੰਦਿਰ ਵਿਖੇ ਸ਼ਿਆਮ ਸੰਕੀਰਤਨ ਦੇ ਨਾਲ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ। ਸਭ ਤੋਂ ਪਹਿਲਾਂ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਦੀ ਅਗਵਾਈ ਹੇਠ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਸਕੱਤਰ ਮੀਤ ਪ੍ਰਧਾਨ ਤੇ ਸਾਬਕਾ ਕੌਂਸਲਰ ਭੂਸ਼ਣ ਗਰਗ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਪੂਜਾ ਇੰਚਾਰਜ ਚੰਦਰ ਮੋਹਨ ਸਹਿਗਲ, ਪ੍ਰਧਾਨ ਵਿਨੋਦ ਪੋਪਲੀ, ਭੁਪੇਸ਼ ਸ਼ਰਮਾ, ਸੰਜੀਵ ਕੁਮਾਰ ਟੀਟੂ, ਸੁਜੀਵ ਕੁਮਾਰ ਟੀਟੂ, ਅਰਜਨ ਦੇਵ, ਗਗਨਦੀਪ ਏ.ਅਰੋੜਾ, ਰਮਨੀਸ਼ ਗਰਗ, ਮਿਲਨ ਗਰਗ, ਕਪਿਲ ਕਪੂਰ, ਰਾਜੇਸ਼ ਸਿੰਗਲਾ, ਰਾਜੇਸ਼ ਕੁਮਾਰ ਰਾਜੂ, ਰਾਜੇਸ਼ ਗੋਇਲ, ਰਵੀ ਸਿੰਗਲਾ, ਕਪਿਲ ਕੁਮਾਰ ਖੰਨਾ, ਡਾ: ਰਾਮ ਗੋਪਾਲ ਕੁਮਾਰ, ਰਾਜੇਸ਼ ਸਿੰਗਲਾ, ਜਗਦੀਸ਼ ਬੱਤਰਾ, ਰਾਜੀਵ ਉੱਪਲ, ਪਰੁਸ਼ ਗਰਗ, ਅਸ਼ੋਕ ਕਾਲੜਾ, ਨਰੇਸ਼ ਬਾਂਸਲ, ਵਿਜੇ ਅਰੋੜਾ, ਯੋਨੀ ਸ਼ਰਮਾ, ਯੋਨੀ ਸ਼ਰਮਾ, ਯੋਨੀ ਸ਼ਰਮਾ, ਉਪ ਰਾਜੀਵ ਸ਼ਰਮਾ, ਯੋਧਾ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੇ ਲੋਹੜੀ ਦੀ ਪਵਿੱਤਰ ਅਗਨੀ ਵਿਚ ਤਿਲ, ਮੂੰਗਫਲੀ, ਰੇਵੜੀ, ਗਜਕ ਭੇਟ ਕੀਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਸਮੂਹ ਸ਼ਿਆਮ ਪ੍ਰੇਮੀਆਂ ਨੇ ਇਕ ਦੂਜੇ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਭਜਨ ਗਾਇਕ ਰੌਸ਼ਨ ਕੁਮਾਰ ਨੇ ਭਜਨ ਗਾਇਨ ਕਰਕੇ ਸ਼ਿਆਮ ਸ਼ਰਧਾਲੂਆਂ ਨੂੰ ਨਿਹਾਲ ਕੀਤਾ।