ਦਿਵਯ ਜਯੋਤੀ ਜਾਗਰਤੀ ਸੰਸਥਾਨ ਨੇ ਮਨਾਈ ਲੋਹੜੀ
ਦਿਵਯ ਜਯੋਤੀ ਲੋਹੜੀ ਤਿਉਹਾਰ ਮਨਾਉਣ ਸਮੇਂ ਗਿਆਨ ਮਾਰਗ ’ਤੇ ਚੱਲਣ ਤੇ ਧੀਆਂ ਦੀ ਰੱਖਿਆ ਲਈ ਪ੍ਰਣ ਕਰਦੇ ਹੋਏ।
Publish Date: Mon, 12 Jan 2026 04:08 PM (IST)
Updated Date: Tue, 13 Jan 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ਵਿੱਚ ਸੰਤੁਲਨ ਪਰਜੈਕਟ ਦੇ ਅੰਤਰਗਤ ਕੰਨਿਆ ਬਚਾਓ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਾਧਵੀ ਪ੍ਰੀਤੀ ਭਾਰਤੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਬੇਟੀ ਦੇ ਸਨਮਾਨ ਅਤੇ ਧਰਮ ਦੀ ਪਵਿੱਤਰਤਾ ਦਾ ਗਿਆਨ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਧਰਤੀ ਧਰਮ ਅਤੇ ਪੁੰਨਦਾਨ ਧਰਤੀ ਵਾਲੀ ਹੈ ਜਿਸ ਕਰਕੇ ਇਸ ਨੂੰ ਬੈਕੁੰਠ ਦਾ ਵੇਹੜਾ ਵੀ ਕਿਹਾ ਜਾਂਦਾ ਹੈ। ਸਾਧਵੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਕੁੱਝ ਸੰਦੇਸ਼, ਕੁੱਝ ਖੁਸ਼ੀਆਂ ਲੈ ਕੇ ਸਾਡੇ ਮਨਾਂ ਦੇ ਦਰਵਾਜ਼ਿਆਂ ’ਤੇ ਦਸਤਕ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤੇ ਮਾਤਾਪਿਤਾ ਬੇਟੀ ਨੂੰ ਬੋਝ ਸਮਝਦੇ ਹਨ ਤੇ ਉਸ ਨੂੰ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੰਦੇ ਹਨ ਜੋ ਕਿ ਸਾਰੇ ਸੰਸਾਰ ਦੀ ਜਨਮਦਾਤੀ ਹੈ। ਉਨ੍ਹਾਂ ਕਿਹਾ ਕਿ ਅੱਜ ਭਰੂਣ ਹੱਤਿਆ ਇਕ ਬਹੁਤ ਵੱਡੀ ਸਮੱਸਿਆ ਬਣ ਗਈ ਹੈ ਜਿੱਥੇ ਕੰਨਿਆਂ ਦਾ ਮਾਣ ਨਹੀਂ ਉਸ ਉਹ ਕੁਲ ਛੇਤੀ ਹੀ ਤਬਾਹੀ ਦੇ ਕਾਗਾਰ ’ਤੇ ਪਹੁੰਚ ਜਾਂਦੀ ਅਜਿਹੇ ਸਮਾਜ ਦਾ ਭਵਿੱਖ ਕਦੀ ਚੰਗਾ ਨਹੀਂ ਹੋ ਸਕਦਾ। ਸਾਧਵੀ ਨੇ ਕਿਹਾ ਸਮਾਜ ਦਾ ਸੁਧਾਰ ਹੋ ਸਕਦਾ ਹੈ ਜੇਕਰ ਧੀਆਂ ਪ੍ਰਤੀ ਸਾਡੀ ਸੋਚ ਦਾ ਵਰਤਾਰਾ ਸਹੀ ਹੋ ਜਾਵੇ ਜਿਸ ਪ੍ਰਕਾਰ ਅਸੀਂ ਅੱਗ ਬਾਲ ਕੇ ਤਿਲਾਂ ਨੂੰ ਅਗਨੀ ਭੇਂਟ ਕਰਦੇ ਹਾਂ ਠੀਕ ਉਸੇ ਪ੍ਰਕਾਰ ਅਸੀਂ ਤਿਲਾਂ ਦੀ ਤਰ੍ਹਾਂ ਆਪਣੇ ਮਾੜੇ ਕਰਮਾਂ ਨੂੰ ਸਾੜ ਕੇ ਸੁਵਾਹ ਕਰੀਏ ਅਤੇ ਉਸ ਗਿਆਨ ਦੇ ਮਾਰਗ ’ਤੇ ਚੱਲੀਏ ਅਤੇ ਕੰਨਿਆਂ ਦੀ ਰੱਖਿਆ ਲਈ ਅੱਗੇ ਵਧਕੇ ਆਪਣਾ ਯੋਗਦਾਨ ਪਾਈਏ।