ਦਸਮੇਸ਼ ਪਬਲਿਕ ਸਕੂਲ ’ਚ ਲੋਹੜੀ ਦਾ ਤਿਉਹਾਰ ਮਨਾਇਆ
ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ
Publish Date: Wed, 14 Jan 2026 05:22 PM (IST)
Updated Date: Thu, 15 Jan 2026 04:04 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਖ਼ੁਸ਼ੀਆਂ ਦਾ ਤਿਉਹਾਰ ਲੋਹੜੀ ਉਤਸ਼ਾਹ ਪੂਰਬਕ ਮਨਾਈ ਗਈ। ਪਿਛਲੇ ਸਾਲਾਂ ਦੀ ਤਰ੍ਹਾਂ ਹੀ ਅਧਿਆਪਕਾਂ ਨੇ ਰਵਾਇਤੀ ਢੰਗ ਨਾਲ ਲੋਹੜੀ ਬਾਲ ਕੇ ਅਤੇ ਤਿਲ ਸੁੱਟ ਕੇ ਲੋਹੜੀ ਮਨਾਈ। ਇਸ ਮੌਕੇ ਰਲ ਮਿਲ ਕੇ ਮੂੰਗਫ਼ਲੀ ਤੇ ਰਿਉੜੀਆਂ ਦੀ ਸਾਂਝ ਪਾਈ ਗਈ। ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਇਹ ਸਾਡਾ ਰਵਾਇਤੀ ਖ਼ੁਸ਼ੀਆਂ ਦਾ ਤਿਉਹਾਰ ਹੈ। ਉਨ੍ਹਾਂ ਨੇ ਲੋਹੜੀ ਦੇ ਇਤਿਹਾਸਕ ਪਿਛੋਕੜ ਬਾਰੇ ਵੀ ਰੌਸ਼ਨੀ ਪਾਈ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਪੰਜਾਬੀਆਂ ਦੇ ਨਾਇਕ ਦੁੱਲੇ ਭੱਟੀ ਦੇ ਜ਼ਾਲਮ ਹਕੂਮਤ ਵਿਰੋਧੀ ਨਾਂਬਰੀ ਵਾਲੇ ਸੁਭਾਅ ਬਾਰੇ ਰੌਸ਼ਨੀ ਪਾਉਂਦਿਆਂ ਚਰਚਿੱਤ ਲੋਕ ਕਥਾਵਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਮੀਨਾ ਜੈਨ, ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ, ਹਰਪ੍ਰੀਤ ਕੌਰ ਜੈਦਕਾ, ਸੁਨਿਧੀ ਮਿੱਤਲ, ਗੁਰਵਿੰਦਰ ਕੌਰ, ਤਰਸੇਮਪਾਲ ਕੌਰ, ਮਨਪ੍ਰੀਤ ਕੌਰ, ਬਲਜੀਤ ਕੌਰ, ਇੰਦਰਜੀਤ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਕੁਲਦੀਪ ਸਿੰਘ, ਅਰਵਿੰਦਰ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।