ਸ਼੍ਰੀ ਯੋਗੀਰਾਜ ਬ੍ਰਹਮਚਾਰੀ ਕੁਟੀਆ ’ਚ ਮਨਾਈ ਲੋਹੜੀ
ਸ਼ਹਿਰ ਦੇ ਸਿਵਲ ਲਾਈਨ
Publish Date: Wed, 14 Jan 2026 04:02 PM (IST)
Updated Date: Thu, 15 Jan 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਸ਼ਹਿਰ ਦੇ ਸਿਵਲ ਲਾਈਨ ਦੱਤ ਰੋਡ ਸਥਿਤ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਖੇ ਲੋਹੜੀ ਅਤੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਗਿਆ। ਸਭ ਤੋਂ ਪਹਿਲਾਂ ਮੁੱਖ ਸੇਵਾਦਾਰ ਰਾਮ ਚੰਦਰ ਸ਼ਰਮਾ, ਸੀਨੀਅਰ ਐਡਵੋਕੇਟ ਬੋਧਰਾਜ ਮਜੀਠੀਆ, ਅਜੈ ਸਿੰਗਲਾ, ਪਰਮੇਸ਼ਵਰੀ ਦੇਵੀ, ਮਧੂ ਬਾਲਾ, ਕ੍ਰਿਸ਼ਨਾ ਸ਼ਰਮਾ, ਮੋਨੀਆ, ਮੀਨੂੰ ਗੋਇਲ, ਸੀਮਾ ਸ਼ਰਮਾ, ਆਸ਼ਾ ਸ਼ਰਮਾ, ਨੀਤੂ ਸਿੰਘ, ਨੰਦਿਨੀ, ਆਰਤੀ, ਵੀਨਾ, ਪ੍ਰੇਮਲਤਾ, ਸੁਧਾ, ਨੀਤੂ ਸ਼ਰਮਾ, ਸਵਿਤਾ ਕਾਲੜਾ ਨੇ ਸਭ ਨੂੰ ਸ਼ਰਧਾਂਜਲੀ ਭੇਟ ਕੀਤੀ। ਲੋਹੜੀ ਦੀ ਪਵਿੱਤਰ ਅਗਨੀ ਵਿੱਚ ਬੀਜ, ਗੱਚਕ, ਰੇਵੜੀ। ਇਸ ਮੌਕੇ ਭਜਨ ਗਾਇਕਾਂ ਨੰਦਿਨੀ, ਆਰਤੀ, ਪ੍ਰੇਮਲਤਾ, ਸੀਮਾ, ਨੀਤੂ, ਰਾਮ ਚੰਦਰ ਸ਼ਰਮਾ ਨੇ ਲੋਹੜੀ ਦੇ ਸ਼ੁਭ ਮੌਕੇ ਤੇ ਖ਼ੂਬਸੂਰਤ ਭਜਨ ਗਾ ਕੇ ਸਭ ਨੂੰ ਮੰਤਰਮੁਗਧ ਕਰ ਦਿੱਤਾ | ਸੰਕੀਰਤਨ ਦੇ ਅੰਤ ਵਿਚ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ ਅਤੇ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।