ਲੋਹੜੀ ਤੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ
ਸ਼ਹਿਰ ਦੇ ਜ਼ੀਰਾ ਰੋਡ 'ਤੇ
Publish Date: Tue, 13 Jan 2026 03:37 PM (IST)
Updated Date: Wed, 14 Jan 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਸ਼ਹਿਰ ਦੇ ਜ਼ੀਰਾ ਰੋਡ ਤੇ ਸਥਿਤ ਕਲੇਰ ਕੰਪਲੈਕਸ ਵਿਖੇ ਲੋਹੜੀ ਅਤੇ ਮਕਰ ਸੰਕ੍ਰਾਂਤੀ ਮਨਾਈ ਗਈ। ਇਸ ਮੌਕੇ ਪਾਲ ਸਿੰਘ ਕਲੇਰ, ਗੁਰਸੇਵਕ ਸਿੰਘ ਕਲੇਰ, ਮਨਦੀਪ ਸਿੰਘ ਮਨੀ, ਮਨਿੰਦਰ ਸਿੰਘ, ਸੋਨੂੰ ਲੋਟਾ, ਸਿਮਰ ਸੰਧੂ, ਜਤਿੰਦਰ ਸੰਧੂ, ਮੁਖਵਿੰਦਰ ਸਿੰਘ, ਚਰਨਜੀਤ ਸਿੰਘ, ਜਸਪਾਲ ਕੌਰ, ਸਿਮਰ ਕੌਰ ਅਤੇ ਅਮਨ ਕੌਰ ਸਮੇਤ ਦੁਕਾਨਦਾਰਾਂ ਨੇ ਪਵਿੱਤਰ ਲੋਹੜੀ ਅਗਨੀ ਨੂੰ ਤਿਲ ਅਤੇ ਗੱਚਕ ਭੇਟ ਕੀਤੇ ਅਤੇ ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਨੂੰ ਏਕਤਾ ਦਾ ਸੰਦੇਸ਼ ਦਿੰਦਾ ਹੈ। ਇਹ ਪਿਆਰ, ਭਾਈਚਾਰੇ, ਸੱਭਿਆਚਾਰ ਅਤੇ ਖੁਸ਼ੀ ਦਾ ਤਿਉਹਾਰ ਹੈ। ਲੋਹੜੀ ਦਾ ਤਿਉਹਾਰ ਸਾਡੀ ਸੱਭਿਆਚਾਰ ਅਤੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਉਨ੍ਹਾਂ ਨੇ ਲੋਹੜੀ ਦੇ ਮੌਕੇ ਤੇ ਸਾਰਿਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।