ਲੇਖਕ ਵਿਚਾਰ ਮੰਚ ਵੱਲੋਂ ਸਾਹਿਤਕ ਸ਼ਖ਼ਸੀਅਤਾਂ ਦਾ ਸਨਮਾਨ
ਸਾਹਿਤਕ ਸੱਥ ਪੱਤੋ ਹੀਰਾ ਸਿੰਘ
Publish Date: Mon, 09 Mar 2026 03:55 PM (IST)
Updated Date: Tue, 10 Mar 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਸਾਹਿਤਕ ਸੱਥ ਪੱਤੋ ਹੀਰਾ ਸਿੰਘ ਅਤੇ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵੱਲੋਂ ਕਾਮਰੇਡ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਚਾਰ ਸਾਹਿਤਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਡਾ. ਸਰਬਜੀਤ ਕੌਰ ਬਰਾੜ ਮੋਗਾ, ਪ੍ਰਗਟ ਢਿੱਲੋਂ ਸਮਾਧ ਭਾਈ, ਜਸਵੀਰ ਕਲਸੀ ਧਰਮਕੋਟ, ਚਰਨਜੀਤ ਸਮਾਲਸਰ, ਜਸਵੰਤ ਰਾਊਕੇ, ਡਾ. ਰਮਨਦੀਪ ਕੌਰ ਪੱਤੋ ਬਿਰਾਜਮਾਨ ਸਨ। ਸਮਾਗਮ ਦੀ ਸ਼ੁਰੂਆਤ ਮੌਕੇ ਲੇਖਕ ਮੰਗਲ ਮੀਤ ਪੱਤੋਂ ਨੇ ਸਮਾਗਮ ਵਿਚ ਆਏ ਲੇਖਕ ਭੈਣ ਭਰਾਵਾਂ ਨੂੰ ਜੀ ਆਇਆਂ ਆਖਿਆ। ਸਮਾਗਮ ਦੀ ਸ਼ੁਰੂਆਤ ਕੁਲਵਿੰਦਰ ਕੌਰ ਢਿੱਲੋਂ ਰਾਮਪੁਰਾ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਗੀਤ ਪੇਸ਼ ਕੀਤਾ। ਇਸ ਮੌਕੇ ਨਾਵਲਕਾਰ ਹਰੀ ਸਿੰਘ ਢੁੱਡੀਕੇ ਨੂੰ ਕਹਾਣੀਕਾਰ ਅਜੀਤ ਸਿੰਘ ਪੱਤੋਂ ਯਾਦਗਾਰੀ ਪੁਰਸਕਾਰ, ਏਕਤਾ ਸਿੰਘ ਭੂਪਾਲ ਨੂੰ ਸੁਰਿੰਦਰ ਸ਼ਰਮਾ ਯਾਦਗਾਰੀ ਪੁਰਸਕਾਰ, ਅਮਰ ਘੋਲੀਆ ਨੂੰ ਹਰਨਵਦੀਪ ਸਿੰਘ ਨਿੱਕੂ ਯਾਦਗਾਰੀ ਪੁਰਸਕਾਰ, ਪ੍ਰੋ: ਜੱਗੀ ਹਮੀਰਗੜ੍ਹ ਨੂੰ ਮਾਸਟਰ ਲਛਮਣ ਦਾਸ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਕਵੀ ਦਰਬਾਰ ਵਿਚ ਗੁਰਬਿੰਦਰ ਕੌਰ ਗਿੱਲ ,ਡਾ. ਨਿਰਮਲ ਪੱਤੋ, ਗੁਰਚਰਨ ਢੁੱਡੀਕੇ, ਮਾਸਟਰ ਲਾਭ ਸਿੰਘ ਡੋਡ, ਕਵੀ ਹਰਪ੍ਰੀਤ ਪੱਤੋ, ਸੋਨੂੰ ਪੱਤੋ, ਗੁਰਬਚਨ ਕਲਮ, ਤਰਸੇਮ ਗੋਪੀਕਾ, ਪ੍ਰੀਤਮ ਲਹਿਰੀ ਪੱਤੋਂ, ਕੁਲਦੀਪ ਸਿੰਘ, ਅਮਰੀਕ ਸੈਦੋਕੇ, ਗੁਰਮੇਲ ਬੌਡੇ, ਜਗਦੀਸ਼ ਕਮਲ, ਗੁਰਮੀਤ ਹਮੀਰਗੜ੍ਹ, ਨਾਟਕਕਾਰ ਸੁਖਦੇਵ ਲੱਧੜ, ਨਿਰਮਤ ਸੁੱਖ, ਸ਼ਮਸ਼ੇਰ ਮੱਲੀ, ਪ੍ਰਿੰਸੀਪਲ ਜਗਤਾਰ ਸੈਦੋਕੇ, ਗਗਨ ਪੱਤੋ, ਸਟੇਜ ਦੀ ਕਾਰਵਾਈ ਪ੍ਰਸ਼ੋਤਮ ਪੱਤੋ ਨੇ ਬਾਖ਼ੂਬੀ ਨਾਲ ਨਿਭਾਈ ਅਤੇ ਸਮਾਗਮ ਵਿਚ ਆਏ ਲੇਖਕ ਭੈਣ ਭਰਾਵਾਂ ਦਾ ਧੰਨਵਾਦ ਕੀਤਾ।