ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਨੇ ਸਮਾਗਮ ਕਰਵਾਇਆ
ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ
Publish Date: Sun, 11 Jan 2026 03:34 PM (IST)
Updated Date: Mon, 12 Jan 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵਲੋਂ ਸਭਾ ਦੇ ਸਰਪ੍ਰਸਤ ਸਰਵਨ ਸਿੰਘ ਪਤੰਗ ਦੇ ਗ੍ਰਹਿ ਵਿਖੇ ਪਿੰਡ ਮਾਣੂੰਕੇ ਗਿੱਲ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਪਾਏ ਵੱਡੇ ਯੋਗਦਾਨ ਲਈ ਸਾਹਿਤਕਾਰ ਬੂਟਾ ਸਿੰਘ ਅਲਕੜਾ ਤੇ ਪ੍ਰੀਤਮ ਲਹਿਰੀ ਪੱਤੋ ਨੂੰ ਸਭਾ ਵਲੋਂ ਸਨਮਾਨਿਤ ਕੀਤਾ ਗਿਆ। ਉਪਰੰਤ ਗੀਤਕਾਰ ਗੀਤਾ ਦਿਆਲਪੁਰਾ ਦਾ ਨਾਵਲ ਨਿਰਦੋਸ਼ ਕਾਤਿਲ ਤੇ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਜੀ ਕਿਤਾਬ ਸਾਡੇ ਹਿੱਸੇ ਦੇ ਸੂਰਜ ਸਰਵਨ ਸਿੰਘ ਪਤੰਗ ਵਲੋਂ ਰੀਲੀਜ਼ ਕੀਤੀਆਂ ਗਈਆ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਇਲਾਕੇ ਦੇ ਸਿਰਮੌਰ ਲੇਖਕਾਂ, ਗੀਤਕਾਰਾਂ, ਗਾਇਕਾਂ, ਬੁਧੀਜੀਵੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਉੱਘੇ ਵਿਅੰਗਕਾਰ ਸਰਵਨ ਸਿੰਘ ਪਤੰਗ ਅਤੇ ਉਨ੍ਹਾਂ ਦੇ ਬੇਟੇ ਰਜਿੰਦਰ ਸਿੰਘ ਮੱਲ੍ਹੀ ਵਲੋਂ ਹਿੱਸਾ ਲੈਣ ਵਾਲੇ ਸਾਰੇ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗਾਇਕ ਹਰਪ੍ਰੀਤ ਰਾਜਸਥਾਨੀ, ਮਨਿੰਦਰ ਮੋਗਾ, ਬਲਵਿੰਦਰ ਮਾਨ, ਗੀਤਾ ਦਿਆਲਪੁਰਾ, ਜਸਵੰਤ ਬੋਪਾਰਾਏ, ਛੱਤਾ ਮਾਣੂੰਕੇ, ਭੱਟੀ ਤਖਤੂਪੁਰਾ,ਰੌਬਿਨ ਸਿੱਧੂ, ਬੱਬੂ ਜਲਾਲ,ਸਾਹਿਤਕਾਰ ਜਸਵੰਤ ਰਾਊਕੇ, ਪਰਮਜੀਤ ਸਿੰਘ ਰਾਜਗੜ੍ਹ,ਪ੍ਰਗਟ ਢਿੱਲੋਂ, ਸ਼ਮਸ਼ੇਰ ਮੱਲ੍ਹੀ, ਗੁਰਕੀਰਤ ਔਲਖ, ਜਸਵੀਰ ਸ਼ਰਮਾ ਦੱਦਾਹੂਰ, ਕੰਵਲਜੀਤ ਭੋਲਾ ਲੰਡੇ, ਕੁਲਵੰਤ ਮਾਨ, ਕੁਲਵੰਤ ਅਲਕੜਾ, ਮੰਦਰ ਦਿਓਲ ਅਲਕੜੇ, ਸੁੱਖਾ ਦਿਆਲਪੁਰਾ, ਨਿਰਮਲ ਸਿੰਘ ਰਣਸੀਂਹ ਕਲਾਂ,ਚਰਨਜੀਤ ਸਿੰਘ ਭਾਈਰੂਪਾ, ਸੁਰਜੀਤ ਅਲਬੇਲਾ, ਗੁਰਾ ਮਹਿਲ ਭਾਈਰੂਪਾ,ਲਾਭ ਸਿੰਘ ਡੋਡ, ਬਲਤੇਜ ਸੰਧੂ, ਨੰਬਰਦਾਰ ਹਰਦੇਵ ਖਾਈ, ਮਿੰਟੂ ਪੱਤੋ, ਪ੍ਰਸ਼ੋਤਮ ਪਤੋ, ਮੰਗਲਮੀਤ ਪਤੋ,ਆਮਰੀਕ ਸੈਦੋਕੇ, ਅਮਨਦੀਪ ਕੌਰ ਹਾਕਮ ਸਿੰਘ ਵਾਲਾ,ਗੁਰਮੇਹਰ ਕੌਰ,ਸਵਰਨ ਕੌਰ, ਜਸਵੀਰ ਕੌਰ, ਗੁਰਵਿੰਦਰ ਕੌਰ, ਅਰਸ਼ਪ੍ਰੀਤ ਕੌਰ, ਸੰਦੀਪ ਕੌਰ, ਅਜੈਬ ਸਿੰਘ, ਬਿੰਦਰ ਭਦੌੜ,ਜਗਮੀਤ ਗਿੱਲ, ਸੁਰਜੀਤ ਮਾਣੂੰਕੇ, ਅਮਰਜੀਤ ਸਿੰਘ ਮਾਣੂੰਕੇ, ਮਨਪ੍ਰੀਤ ਮੰਨਾ, ਹਰਜੀਤ ਬਠਿੰਡਾ, ਹਰਵਿੰਦਰ ਹੈਪੀ, ਕੁਲਵਿੰਦਰ ਸਿੰਘ, ਸੁਰਿੰਦਰ ਸੱਗੂ ਭੰਮੀਪੁਰਾ, ਸੁਰਜੀਤ ਮਾਣੂੰਕੇ, ਰਜਿੰਦਰ ਮੱਲ੍ਹੀ ਆਦਿ ਹਾਜ਼ਰ ਸਨ। ਅਖੀਰ ਵਿਚ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਨੇ ਸਾਰਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਹ ਜਾਣਕਾਰੀ ਸਭਾ ਦੀ ਜਨਰਲ ਸਕੱਤਰ ਬੀਬੀ ਅਮਨਦੀਪ ਕੌਰ ਨੇ ਦਿੱਤੀ।