ਨਾਜਾਇਜ਼ ਸ਼ਰਾਬ ਦਾ ਠੇਕਾ ਬੰਦ ਕਰਨ ਦੀ ਮੰਗ
ਪਿੰਡ ਹਿੰਮਤਪੁਰਾ ਵਿਖੇ ਦਸਮੇਸ਼
Publish Date: Mon, 30 Mar 2026 03:53 PM (IST)
Updated Date: Tue, 31 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਪਿੰਡ ਹਿੰਮਤਪੁਰਾ ਵਿਖੇ ਦਸਮੇਸ਼ ਨਗਰ ਵਿਚ ਸ਼ਰਾਬ ਦੇ ਠੇਕੇ ਦੀ ਖੋਲ੍ਹੀ ਗਈ ਨਜਾਇਜ਼ ਬਰਾਂਚ ਚੁਕਵਾਉਣ ਲਈ ਬਣਾਈ ਕਮੇਟੀ ਵੱਲੋਂ ਸੰਘਰਸ਼ ਦੀ ਅਗਲੀ ਰੂਪ ਰੇਖਾ ਕਨਵੀਨਰ ਬਲਵੀਰ ਕੌਰ ਦੀ ਅਗਵਾਈ ਵਿਚ ਮੀਟਿੰਗ ਕਰਕੇ ਬਣਾਈ ਗਈ। ਦਰਸ਼ਨ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਦੀ ਬਰਾਂਚ ਚੁਕਵਾਉਣ ਲਈ ਪਿੰਡ ਵਿਚ ਕਿਸਾਨ ਅਤੇ ਮਜ਼ਦੂਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸਥਾਨਕ ਪ੍ਰਸ਼ਾਸਨ ਇਸ ਮਸਲੇ ਨੂੰ ਜਾਣਬੁੱਝ ਕੇ ਲਮਕਾ ਰਿਹਾ। ਹਰ ਵਾਰੀ ਪ੍ਰਸ਼ਾਸਨ ਬਰਾਂਚ ਚੁਕਵਾਉਣ ਲਈ ਭਰੋਸਾ ਦਿੰਦਾ ਹੈ ਬਾਆਦ ਵਿਚ ਮੁਕਤ ਜਾਂਦਾ ਹੈ। ਇਸ ਵਾਰ ਕਮੇਟੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਸ਼ਰਾਬ ਦੇ ਠੇਕੇ ਦੀ ਬਰਾਂਚ ਚੁਕਵਾਉਣ ਲਈ ਵਫ਼ਦ ਮਿਲਿਆ ਪਰ ਵਾਆਦਾ ਅਜੇ ਤੱਕ ਵਫ਼ਾ ਨਹੀਂ ਹੋਇਆ। ਜੰਗੀਰ ਸਿੰਘ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਸਿਰਫ਼ ਡਰਾਮਾ ਹੈ। ਨਸ਼ੇ ਦਾ ਵਪਾਰ ਸ਼ਰ੍ਹੇਆਮ ਚੱਲਦਾ ਹੈ। ਉਨ੍ਹਾਂ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਿਹਾ ਕਿ ਜੰਗੀਦਾਰਾਂ ਕੋਲੋਂ ਵਾਧੂ ਨਿਕਲੀ ਜ਼ਮੀਨ ਹਾਸਲ ਕਰਨ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਰਮਜੀਤ ਕੌਰ ਹਿੰਮਤਪੁਰਾ ਨੇ ਕਿਹਾ ਸਥਾਨਕ ਪ੍ਰਸ਼ਾਸਨ ਵੀ ਠੇਕੇਦਾਰ ਦੀ ਪਿੱਠ ’ਤੇ ਖੜ੍ਹਾ ਹੋ ਅਤੇ ਮਜ਼ਦੂਰ ਬਸਤੀ ਸ਼ਰਾਬ ਦੇ ਠੇਕੇ ਦੇ ਬਰਾਂਚ ਚਲਾਉਣ ਲਈ ਬਜਿੱਦ ਹੈ। ਵੋਟਾਂ ਤੋਂ ਪਹਿਲਾਂ ਲੋਕਾਂ ਦੇ ਹਿਸਾਬ ਚੱਲਣ ਵਾਲੀ ਪਾਰਟੀ ਨਸ਼ਿਆਂ ਦਾ ਵਿਰੋਧ ਕਰ ਕਿਰਤੀ ਲੋਕਾਂ ਨੂੰ ਥਾਣਾ ਦਿਖਾ ਦਿੱਤਾ ਹੈ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ। ਆਗੂਆਂ ਨੇ ਕਿਹਾ ਸ਼ਰਾਬ ਦੇ ਠੇਕੇ ਦੀ ਬਰਾਂਚ ਚੁਕਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਸ਼ਰਾਬ ਦੇ ਠੇਕੇ ਦੀ ਬਰਾਂਚ 31 ਮਾਰਚ ਤੱਕ ਚੁਕਵਾਉਣ ਲਈ ਭਰੋਸਾ ਦਿੱਤਾ ਸੀ ਅਤੇ ਇਸ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਮਤਾ ਵੀ ਪਾਇਆ ਹੋਇਆ ਹੈ।ਮੀਟਿੰਗ ਵਿਚ ਛਿੰਦਰ ਕੌਰ, ਸ਼ਿੰਦਰ ਕੌਰ, ਰਾਜ ਕੌਰ, ਆਤਮਾ ਸਿੰਘ, ਮਲਕੀਤ ਸਿੰਘ, ਜੱਗੀ ਕਿਸਾਨ ਆਗੂ ਸੁਖਦੇਵ ਸਿੰਘ, ਕੁਲਜਿੰਦਰ ਕੌਰ, ਮਹਿੰਦਰ ਕੌਰ ਅਤੇ ਸ਼ਿੰਦਰ ਕੌਰ ਹਾਜ਼ਰ ਸੀ।