ਲਾਇਨਜ਼ ਕਲੱਬ ਵਿਸ਼ਾਲ ਨੇ ਬੱਚਿਆਂ ਨੂੰ ਕੱਪੜੇ ਵੰਡੇ
ਕੜਾਕੇ ਦੀ ਸਰਦੀ ਵਿਚ ਸੁਰੱਖਿਅਤ ਅਤੇ
Publish Date: Fri, 23 Jan 2026 04:12 PM (IST)
Updated Date: Sat, 24 Jan 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਕੜਾਕੇ ਦੀ ਸਰਦੀ ਵਿਚ ਸੁਰੱਖਿਅਤ ਅਤੇ ਨਿੱਘਾ ਰੱਖਣ ਦੇ ਮਕਸਦ ਨਾਲ ਲਾਇਨਜ਼ ਕਲੱਬ ਵਿਸ਼ਾਲ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੌਲਤਪੁਰਾ ਨੀਵਾਂ ਵਿਖੇ 150 ਬੱਚਿਆਂ ਨੂੰ ਗਰਮ ਕੱਪੜੇ ਵੰਡਣ ਲਈ ਸਕੂਲ ਵਿਚ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ ਵਿਚ ਸਮਾਜ ਸੇਵੀ ਬਲਵਿੰਦਰ ਸਿੰਘ ਦੌਲਤਪੁਰਾ ਨੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਲ ਨੇ ਕਿਹਾ ਕਿ ਲਾਇਨਜ਼ ਕਲੱਬ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਅਤੇ ਸਮਾਜ ਦੇ ਗਰੀਬ ਵਰਗ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਕਲੱਬ ਦੇ ਸਕੱਤਰ ਵਿਕਾਸ ਸਿੰਗਲ ਨੇ ਦੱਸਿਆ ਕਿ ਕਲੱਬ ਵੱਲੋਂ ਸਾਫ਼ ਪਾਣੀ ਲਈ ਵਾਟਰ ਕੂਲਰ, ਵਾਤਾਵਰਣ ਰੱਖਿਆ ਲਈ ਪੌਦੇ ਲਗਾਉਣਾ, ਮੈਡੀਕਲ ਕੈਂਪ, ਗਰੀਬ ਮਰੀਜ਼ਾਂ ਦਾ ਇਲਾਜ, ਜ਼ਰੂਰਤਮੰਦਾਂ ਨੂੰ ਰਾਸ਼ਨ ਆਦਿ ਕਾਰਜ ਕੀਤੇ ਜਾ ਰਹੇ ਹਨ। ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਨੇ ਕਿਹਾ ਕਿ ਬੱਚਿਆਂ ਦੀ ਸ਼ਖ਼ਸੀਅਤ ਨਿਰਮਾਣ ਵਿਚ ਅਧਿਆਪਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ।ਮਾ: ਬਲਕਰਨ ਸਿੰਘ ਨੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਵਿਕਾਸ ਸਿੰਗਲ, ਕੈਸ਼ੀਅਰ ਖੁਸ਼ੀਲ ਬਾਂਸਲ, ਪੀਆਰਓ ਰਾਜ ਅਹੂਜਾ, ਰਵਿੰਦਰ ਗੋਇਲ,ਦਵਿੰਦਰਪਾਲ ਸਿੰਘ ਰਿੰਪੀ, ਦਰਸ਼ਨ ਲਾਲ ਗਰਗ, ਸੰਜੀਵ ਸਿੰਗਲਾ, ਬੰਤ ਸਿੰਘ,ਵਿੱਕੀ, ਜਸਵਿੰਦਰ ਕੌਰ ਸਾਰੇ ਪੰਚਾਇਤ ਮੈਂਬਰ, ਹੈੱਡ ਟੀਚਰ ਹਰਿੰਦਰ ਸਿੰਘ, ਰਵਿੰਦਰ ਕੌਰ, ਰਾਜਵਿੰਦਰ ਸਿੰਘ, ਸੁਖਦੀਪ ਕੌਰ, ਕਮਲਜੀਤ ਕੌਰ, ਸੌਰਵ ਮਹਿਤਾ ਅਤੇ ਪਲਵਿੰਦਰਪਾਲ ਕੌਰ ਹਾਜ਼ਰ ਸਨ।