ਸਰਕਾਰੀ ਸਕੂਲ ਪੱਕਾ ਦੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ
ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ
Publish Date: Fri, 03 Apr 2026 03:29 PM (IST)
Updated Date: Sat, 04 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ: ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ, ਖਜ਼ਾਨਚੀ ਗੁਰਵਿੰਦਰ ਸਿੰਘ ਧਿੰਗੜਾ,ਇਲਾਕੇ ਦੇ ਨਾਮਵਰ ਡਾ.ਐੱਸਐੱਸਬਰਾੜ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਪ੍ਰਿੰਸੀਪਲ ਡਾ.ਐੱਸਐੱਸ ਬਰਾੜ, ਉੱਘੇ ਕਾਰੋਬਾਰੀ ਜਨਿੰਦਰ ਜੈਨ, ਬਲਦੇਵ ਤੇਰੀਆ, ਰਾਜੇਸ਼ ਧੀਂਗੜਾ ਟੀਮ ਦੇ ਰੂਪ ’ਚ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਪਹੁੰਚੇ। ਇਸ ਮੌਕੇ ਸਕੂਲ ਦੇ ਮੁਖੀ ਜਸਬੀਰ ਸਿੰਘ ਜੱਸੀ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਡਾ.ਐੱਸਐੱਸ ਬਰਾੜ ਨੇ ਬੱਚਿਆਂ ਨੂੰ ਤੰਦਰੁਸਤ ਰਹਿਣ ਵਾਲੇ ਚੰਗਾ ਭੋਜਨ ਖਾਣ, ਬੁਰਸ਼ ਠੀਕ ਢੰਗ ਨਾਲ ਅਤੇ ਠੀਕ ਸਮੇਂ ਬੁਰਸ਼ ਕਰਨ ਵਾਸਤੇ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ.ਐੱਸਐੱਸ ਬਰਾੜ ਨੇ ਬੱਚਿਆਂ ਨੂੰ ਮਾਤਾ-ਪਿਤਾ,ਅਧਿਆਪਕਾਂ ਦਾ ਸਤਿਕਾਰ ਕਰਨ, ਜੀਵਨ ’ਚ ਸਫ਼ਲਤਾ ਲਈ ਮਿਹਨਤ ਕਰਨ ਦੀ ਸਿੱਖਿਆ ਦਿੱਤੀ, ਕਲੱਬ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਨੇ ਕਿਹਾ ਸਕੂਲ ਮੁਖੀ ਦੀ ਅਪੀਲ ਤੇ ਅੱਜ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਜਾ ਰਹੀ ਹੈ ਅਤੇ ਭਵਿੱਖ ’ਚ ਵੀ ਸਕੂਲ ਦੇ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਕਲੱਬ ਖਜ਼ਾਨਚੀ ਗੁਰਵਿੰਦਰ ਸਿੰਘ ਧੀਂਗੜਾ ਨੇ ਬੱਚਿਆਂ ਚੰਗੀਆਂ ਆਦਤਾਂ ਦੇ ਧਾਰਨੀ ਬਣ ਕੇ ਮਾਤਾ-ਪਿਤਾ ਦੇ ਸੁਪਨੇ ਸਕਾਰ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ ਨੇ ਬੱਚਿਆਂ ਨੂੰ ਸਟੇਸ਼ਨਰੀ ਮੁਹੱਈਆ ਕਰਾਉਣ ’ਤੇ ਧੰਨਵਾਦ ਕੀਤਾ। ਇਸ ਮੌਕੇ ਦੀ ਸਾਇੰਸ ਮਿਸਟ੍ਰੈੱਸ ਵੀ ਹਾਜ਼ਰ ਸਨ। ਇਸ ਮੌਕੇ ਕਲੱਬ ਦੀ ਟੀਮ ਸਕੂਲ ਦੇ ਹਰੇ-ਭਰੇ ਵਾਤਵਰਨ ਨੂੰ ਵੇਖ ਕੇ ਬਹੁਤ ਖ਼ੁਸ਼ ਹੋਈ।