ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਖੂਨ ਕੁਲੈਕਸ਼ਨ ਸੈਂਟਰ ਸ਼ੁਰੂ
ਸਮਾਜ ਸੇਵਾ ਦੇ ਖੇਤਰ ਵਿਚ ਅੱਗੇ
Publish Date: Fri, 17 Apr 2026 04:09 PM (IST)
Updated Date: Sat, 18 Apr 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸਮਾਜ ਸੇਵਾ ਦੇ ਖੇਤਰ ਵਿਚ ਅੱਗੇ ਵਧ ਰਹੀ ਲਾਈਫ਼ ਕੇਅਰ ਫਾਊਂਡੇਸ਼ਨ ਵੱਲੋਂ ਅੱਜ ਵਿਸਾਖੀ ਦੇ ਪਵਿੱਤਰ ਮੌਕੇ ’ਤੇ ਮੋਗਾ ਵਿਖੇ ਆਪਣਾ 183ਵਾਂ ਖੂਨ ਕੁਲੈਕਸ਼ਨ ਸੈਂਟਰ ਖੋਲ੍ਹਿਆ ਗਿਆ ਹੈ। ਇਹ ਸੈਂਟਰ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ਵਕਰਮਾ ਭਵਨ ਸਾਹਮਣੇ ਸਰਕਾਰੀ ਆਈਟੀਆਈ ਵਿਖੇ ਸ਼ੁਰੂ ਕੀਤਾ ਗਿਆ ਹੈ, ਜੋ ਇਲਾਕੇ ਦੇ ਲੋਕਾਂ ਨੂੰ ਸਸਤੀ ਅਤੇ ਭਰੋਸੇਯੋਗ ਡਾਇਗਨੋਸਟਿਕ ਸੇਵਾਵਾਂ ਪ੍ਰਦਾਨ ਕਰੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਸਤੀਸ਼ ਐੱਨਜੀਓ ਵਰਕਰ ਨੇ ਹਾਜ਼ਰੀ ਲਗਵਾਈ। ਉਦਘਾਟਨ ਮੌਕੇ ਉਨ੍ਹਾਂ ਦੇ ਨਾਲ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ, ਸਾਬਕਾ ਪ੍ਰਧਾਨ ਰਾਜਾ ਸਿੰਘ ਭਾਰਤ ਵਾਲੇ, ਚਮਕੌਰ ਸਿੰਘ ਝੰਡੇਆਣਾ ਅਤੇ ਮਾਸਟਰ ਇੰਦਰਜੀਤ ਸਿੰਘ ਤੇ ਹੋਰ ਮੈਂਬਰ ਸਾਮਲ ਸਨ। ਉਨ੍ਹਾਂ ਦੀ ਮੌਜੂਦਗੀ ਇਸ ਉਪਰਾਲੇ ਨੂੰ ਹੋਰ ਪ੍ਰੇਰਣਾਦਾਇਕ ਬਣਾਇਆ ਗਿਆ। ਇਸ ਉਦਘਾਟਨੀ ਸਮਾਰੋਹ ਵਿਚ ਰੇਡੀਓ/ਟੀਵੀ ਆਪਣਾ ਵਿੰਨੀਪਿਗ ਕੈਨੇਡਾ ਦੇ ਮਾਲਕ/ਸੰਚਾਲਕ ਮਨਧੀਰ ਕੌਰ ਮਨੂੰ ਨੇ ਸਾਮਲ ਹੋਕੇ ਸਮਾਜ ਸੇਵਾ ਦੇ ਕਾਰਜ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਤੀਸ਼ ਨੇ ਕਿਹਾ ਕਿ ਲਾਈਫ਼ ਕੇਅਰ ਫਾਊਂਡੇਸ਼ਨ ਇਕ ਚੈਰੀਟੇਬਲ ਡਾਇਗਨੋਸਟਿਕ ਲੈਬ ਹੈ, ਜਿਸਦਾ ਕੁਲੈਕਸ਼ਨ ਸੈਂਟਰ ਪਹਿਲਾਂ ਤੋਂ ਹੀ ਗੁਰਦਵਾਰਾ ਕਲਗੀਧਰ ਦੱਤ ਰੋਡ ਮੋਗਾ ਵਿਚ ਸਫ਼ਲਤਾਪੂਰਵਕ ਚੱਲ ਰਿਹਾ ਹੈ। ਹੁਣ ਇਹ ਦੂਜਾ ਸੈਂਟਰ ਖੋਲ੍ਹ ਕੇ ਸੰਸਥਾ ਆਪਣੇ ਸੇਵਾ ਖੇਤਰ ਨੂੰ ਹੋਰ ਵਧਾ ਰਹੀ ਹੈ। ਉਨ੍ਹਾਂ ਕਿਹਾ ਸੰਸਥਾ ਦੇ ਡਾਇਰੈਕਟਰ ਅਵਤਾਰ ਸਿੰਘ ਬੈਨੀਪਾਲ ਦੀ ਰਹਿਨੁਮਾਈ ਹੇਠ ਅਤੇ ਜਨਰਲ ਮੈਨੇਜਰ ਹਰਦੀਪ ਸਿੰਘ ਦੀ ਅਗਵਾਈ ਵਿਚ ਇਹ ਉਪਰਾਲਾ ਕੀਤਾ ਗਿਆ ਹੈ। ਹਰਦੀਪ ਸਿੰਘ ਵੱਲੋਂ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਲਈ ਸੁਸਾਇਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਥੇ ਵਰਨਣਯੋਗ ਹੈ ਕਿ ਲਾਈਫ਼ ਕੇਅਰ ਫਾਊਂਡੇਸ਼ਨ ਦੇ ਲਗਭਗ 170 ਦੇ ਕਰੀਬ ਖੂਨ ਕੁਲੈਕਸ਼ਨ ਸੈਂਟਰ ਪਹਿਲਾਂ ਹੀ ਗੁਰੂ ਘਰਾਂ ਵਿਚ ਸਫ਼ਲਤਾਪੂਰਵਕ ਚੱਲ ਰਹੇ ਹਨ, ਜੋ ਲੋਕਾਂ ਨੂੰ ਸਿਹਤ ਸੰਬੰਧੀ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਇਸ ਨਵੇਂ ਸੈਂਟਰ ਦੇ ਖੁੱਲ੍ਹਣ ਨਾਲ ਮੋਗਾ ਅਤੇ ਆਸ ਪਾਸ ਦੇ ਪਿੰਡਾਂ ਦੇ ਨਿਵਾਸੀਆਂ ਨੂੰ ਹੋਰ ਵੀ ਵਧੀਆ ਅਤੇ ਆਸਾਨ ਸਿਹਤ ਸੇਵਾਵਾਂ ਮਿਲਣਗੀਆਂ। ਇਹ ਸੈਂਟਰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਿਆ ਕਰੇਗਾ।