- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵਾ ਖੇਤਰ ਦੇ ਪ੍ਰਸਿੱਧ ਧਾਰਮਿਕ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਮਾਲਵਾ ਖੇਤਰ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲਾ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਭਾਵਨਾਵਾਂ ਨਾਲ ਮਨਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਹੇਠ ਸਮੂਹ ਇਲਾਕਾ ਨਿਵਾਸੀਆਂ ਅਤੇ ਵਿਦੇਸ਼ਾਂ ਵਿਚ ਰਹਿੰਦੀ ਐੱਨਆਰਆਈ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲੇ ਦੌਰਾਨ ਪਿੰਡ ਲੰਗਿਆਣਾ ਨਵਾਂ ਅਤੇ ਪਿੰਡ ਅੱਕੂ ਸ਼ਾਹ ਦੀ ਸੰਗਤ ਵੱਲੋਂ ਵੀ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਚਾਹ-ਪਕੌੜਿਆਂ, ਪ੍ਰਸ਼ਾਦੇ ਅਤੇ ਖੀਰ ਦੇ ਵਿਸ਼ਾਲ ਲੰਗਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸੇਵਾ ਸਿੱਖ ਧਰਮ ਦੀ ਮਹਾਨ ਪਰੰਪਰਾ ਹੈ ਅਤੇ ਇਸ ਤਰ੍ਹਾਂ ਦੇ ਲੰਗਰਾਂ ਰਾਹੀਂ ਗੁਰੂ ਘਰ ਦੀ ਸੇਵਾ ਦਾ ਸੁੰਦਰ ਦਰਸ਼ਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਈ ਹੋਰ ਪਿੰਡਾਂ ਦੀਆਂ ਸੰਗਤਾਂ ਵੱਲੋਂ ਵੀ ਆਉਣ ਵਾਲੇ ਦਿਨਾਂ ਵਿਚ ਲੰਗਰ ਲਗਾਉਣ ਸਬੰਧੀ ਵਿਚਾਰ ਕੀਤੇ ਜਾ ਰਹੇ ਹਨ। ਇਸ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬਾਬਾ ਗੁਰਦੀਪ ਨੇ ਦੱਸਿਆ ਕਿ ਜਿੱਥੇ ਪਿੰਡਾਂ ਦੀਆਂ ਸੰਗਤ ਨੇ ਲੰਗਰ ਲਾਉਣੇ ਹਨ, ਉੱਥੇ ਹੀ ਪਿੰਡ ਮੱਲੇ ਦੀ ਸੰਗਤ ਵੱਲੋਂ ਵੀ ਦੁੱਧ ਦੇ ਲੰਗਰ ਅਤੇ ਕੋਠੇ ਪੱਤੀ ਮੁਹੱਬਤ ਦੀ ਸੰਗਤ ਵੱਲੋਂ ਵੀ ਠੰਡੇ ਮਿੱਠੇ ਜਲ ਦੇ ਲੰਗਰ ,ਚੰਦ ਪੁਰਾਣਾ ਦੀ ਸੰਗਤ ਵੱਲੋਂ ਵੀ ਪ੍ਰਸ਼ਾਦੇ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਕਮੇਟੀ ਚੰਦਪੁਰਾਣਾ ਨਗਰ ਵੱਲੋਂ ਜਲੇਬੀਆਂ ਤੇ ਲੰਗਰ, ਬੀੜ ਦੇ ਕੋਠੀਆਂ ਦੀ ਸੰਗਤ ਵੱਲੋਂ ਮਕੇਰੀਆਂ ਦੀ ਸੰਗਤ, ਮੋਗਾ ਦੀ ਸੰਗਤ ਵੱਲੋਂ ਵੀ ਲੰਗਰ ਅਤੇ ਹੋਰ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਵੀ ਲੰਗਰ ਲਗਾਏ ਜਾਣਗੇ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਜਗਦੀਪ ਸਿੰਘ ਗੁਰਨੂਰ ਸਿੰਘ ਜੀਤ ਸਿੰਘ ਸਤਿਨਾਮ ਸਿੰਘ ਜਸਵੀਰ ਸਿੰਘ ਅਮਨਦੀਪ ਸਿੰਘ ਬਾਬਾ ਭੁਪਿੰਦਰ ਸਿੰਘ ਸੂਬਾ ਸਿੰਘ ਪਰਵਿਦਰ ਸਿੰਘ ਬਲਵੰਤ ਸਿੰਘ ਅਵਤਾਰ ਸਿੰਘ ਮੈਂਬਰ ,ਬਲਦੇਵ ਸਿੰਘ ਬਹਾਦਰ ਸਿੰਘ ਪ੍ਰਧਾਨ, ਛਿੰਦਰਪਾਲ ਸਿੰਘ ਅਮਰ ਸਿੰਘ, ਬਾਬਾ ਬਿਕਰਮਜੀਤ ਸਿੰਘ, ਨਿਰਮਲ ਸਿੰਘ, ਬਲਜਿੰਦਰ ਸਿੰਘ, ਰਾਜਵਿੰਦਰ ਸਿੰਘ, ਪ੍ਰਭਦੀਪ ਸਿੰਘ, ਰਾਜਪ੍ਰੀਤ ਸਿੰਘ ਤੋਂ ਇਲਾਵਾ ਲੰਗੇਆਣਾ ਨਵਾਂ ਅਤੇ ਅੱਕੂ ਸ਼ਾਹ ਦੀ ਸੰਗਤ ਭਾਰੀ ਗਿਣਤੀ ਵਿਚ ਹਾਜ਼ਰ ਸੀ।