ਸ਼ੂਗਰ ਅਵੇਅਰਨੈੱਸ ਸੁਸਾਇਟੀ ਨੇ ਲੰਗਰ ਲਗਾਇਆ
ਸ਼ੂਗਰ ਅਵੇਅਰਨੈੱਸ ਸੁਸਾਇਟੀ ਦੇ ਸੰਸ
Publish Date: Wed, 28 Jan 2026 04:24 PM (IST)
Updated Date: Thu, 29 Jan 2026 04:02 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਸ਼ੂਗਰ ਅਵੇਅਰਨੈੱਸ ਸੁਸਾਇਟੀ ਦੇ ਸੰਸਥਾਪਕ, ਸਮਾਜ ਸੇਵੀ ਰਾਜਿੰਦਰ ਛਾਬੜਾ ਨੇ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਮਾਘ ਮਹੀਨੇ ਨੂੰ ਮਨਾਉਣ ਲਈ ਇਕ ਵਿਸ਼ੇਸ਼ ਲੰਗਰ ਭੰਡਾਰਾ ਦਾ ਆਯੋਜਨ ਕੀਤਾ। ਲੰਗਰ ਦੀ ਸ਼ੁਰੂਆਤ ਦਰਬਾਰ ’ਚ ਪੂਜਾ ਅਰਚਨਾ ਕਰਕੇ ਭੋਗ ਲਗਾਇਆ ਗਿਆ। ਭੋਗ ਲਗਾਉਣ ਤੋਂ ਬਾਅਦ ਲੰਗਰ ਦਾ ਉਦਘਾਟਨ ਮੇਅਰ ਪ੍ਰਵੀਨ ਸ਼ਰਮਾ ਪੀਨਾ ਅਤੇ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਕੀਤਾ। ਇਸ ਮੌਕੇ ਮੇਅਰ ਪ੍ਰਵੀਨ ਸ਼ਰਮਾ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਸਾਬਕਾ ਕੌਂਸਲਰ ਗੋਵਰਧਨ ਪੋਪਲੀ, ਰਾਕੇਸ਼ ਸਿਤਾਰਾ, ਸਾਬਕਾ ਕੌਂਸਲਰ, ਆਪ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੱਕੀ ਵਾਲਾ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਸਾਬਕਾ ਕੌਂਸਲਰ ਸਾਹਿਲ ਅਰੋੜਾ, ਸੁਸ਼ੀਲ ਮਿੱਢਾ, ਸੁਮਿਤ ਪੂਜਾ, ਰਾਕੇਸ਼ ਸਿਤਾਰਾ, ਵਿਕਾਸ ਕਪੂਰ, ਸੋਨੂੰ ਅਰੋੜਾ, ਰਾਜਿੰਦਰ ਛਾਬੜਾ, ਪ੍ਰਦੀਪ ਮੰਗਲਾ, ਅਰਵਿੰਦ ਕਾਨਪੁਰੀਆ, ਧੀਰਜ ਸ਼ਰਮਾ, ਸਤਨਾਮ ਸਿੰਘ, ਸੁਖਵਿੰਦਰ ਪਾਲ, ਪਿ੍ਰਤਪਾਲ ਸਿੰਘ, ਲੱਕੀ ਗਿੱਲ, ਰੋਮੀ ਗਰੋਵਰ, ਅਮਿਤ, ਗੌਰਵ ਜੈਨ, ਪ੍ਰਵੀਨ ਗਰਗ ਬੌਬੀ, ਬਿੰਦੂ ਸਚਦੇਵਾ, ਰਜਿੰਦਰ ਸਿੰਘ, ਹਰਪਾਲ ਬੱਤਰਾ, ਅਨਿਲ ਧਵਨ, ਵੇਦ ਬਿਆਸ ਕਾਂਸਲ, ਅਤੇ ਹੋਰ ਹਾਜ਼ਰ ਸਨ। ਹਾਜ਼ਰ ਪਤਵੰਤਿਆਂ ਨੇ ਰਾਹਗੀਰਾਂ ਨੂੰ ਪਕੌੜਿਆਂ ਅਤੇ ਚਾਹ ਦਾ ਲੰਗਰ ਵੀ ਵੰਡਿਆ। ਰਜਿੰਦਰ ਛਾਬੜਾ ਨੇ ਦੱਸਿਆ ਕਿ ਹਰ ਸਾਲ ਮਾਘ ਮਹੀਨੇ ਦੌਰਾਨ ਸ਼ਹਿਰ ਵਿਚ ਵੱਖਵੱਖ ਥਾਵਾਂ ’ਤੇ ਮੁਫ਼ਤ ਸ਼ੂਗਰ ਜਾਂਚ ਕੈਂਪ ਦੇ ਨਾਲਨਾਲ ਲੰਗਰ ਲਗਾਇਆ ਜਾਂਦਾ ਹੈ। ਲੋੜਵੰਦਾਂ ਨੂੰ ਕੰਬਲ ਅਤੇ ਸਵੈਟਰ ਵੀ ਵੰਡੇ ਗਏ।