ਖੱਤਰੀ ਸਭਾ ਨੇ ਰਾਮਨੌਮੀ ਦਾ ਉਤਸਵ ਮਨਾਇਆ
ਖੱਤਰੀ ਸਭਾ ਨੇ ਅੱਜ ਇੱਥੇ ਖੱਤਰੀ ਭਵਨ
Publish Date: Thu, 26 Mar 2026 05:04 PM (IST)
Updated Date: Fri, 27 Mar 2026 04:05 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਖੱਤਰੀ ਸਭਾ ਨੇ ਅੱਜ ਇੱਥੇ ਖੱਤਰੀ ਭਵਨ ਵਿਚ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐੱਮਐੱਲ ਜੈਦਕਾ ਦੀ ਅਗਵਾਈ ਵਿਚ ਸ੍ਰੀ ਰਾਮ ਨੌਮੀ ਉਤਸਵ ਸ਼ਰਧਾ ਪੂਰਵਕ ਮਨਾਇਆ। ਇਸ ਮੌਕੇ ਖੱਤਰੀ ਸਭਾ ਮੈਂਬਰ ਭਗਵਾਨ ਸ੍ਰੀ ਰਾਮ ਦੇ ਚਿੱਤਰ ਸਨਮੁਖ ਨਤਮਸਤਕ ਹੋਏ ਅਤੇ ਭਗਵਾਨ ਸ੍ਰੀ ਰਾਮ ਦੇ ਵੱਲੋਂ ਸਥਾਪਿਤ ਆਦਰਸ਼ਾਂ ਅਤੇ ਨੈਤਿਕਤਾ ਦੇ ਸਿਧਾਂਤਾਂ ’ਤੇ ਚੱਲਣ ਦਾ ਸੰਕਲਪ ਲਿਆ। ਇਸ ਮੌਕੇ ਜੈ ਸ਼੍ਰੀ ਰਾਮ ਦੇ ਜੈਘੋਸ਼ ਨਾਲ ਸਮਰੋਹ ਹਾਲ ਗੂੰਜ ਉਠਿਆ। ਇਸ ਮੌਕੇ ਮੈਂਬਰਾਂ ਨੇ ਲੱਡੂਆਂ ਨਾਲ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਖੱਤਰੀ ਮਹਾਂਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਵਿਕਾਸ ਕਪੂਰ, ਪ੍ਰਦੇਸ਼ ਆਫ਼ਿਸ ਸਕੱਤਰ ਬਲਜਿੰਦਰ ਸਿੰਘ ਸਹਿਗਲ, ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਅਤੇ ਯੁਵਾ ਖੱਤਰੀ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੌੜਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਖੱਤਰੀ ਸਭਾ ਚੇਅਰਮੈਨ ਵਿਜ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐੱਮਐੱਲ ਜੈਦਕਾ ਨੇ ਕਿਹਾ ਕਿ ਪੁਰਸ਼ਾਰਥ ਹੀ ਵਿਅਕਤੀ ਨੂੰ ਸਮਾਜ ਵਿਚ ਮਹਾਨ ਬਣਾਉਂਦਾ ਹੈ ਪੁਰਸ਼ਾਰਥ ਨੇ ਸ਼੍ਰੀ ਰਾਮ ਨੂੰ ਪ੍ਰਭੂ ਰਾਮ ਬਣਾਇਆ ਸੀ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਅਤੇ ਨੈਤਿਕ ਅਸੂਲਾਂ ’ਤੇ ਚੱਲ ਕੇ ਅੱਜ ਦੇ ਸਮੇਂ ਰਾਮਰਾਜ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰਦੇਸ਼ ਮੀਤ ਪ੍ਰਧਾਨ ਵਿਕਾਸ ਕਪੂਰ, ਪ੍ਰਦੇਸ਼ ਆਫ਼ਿਸ ਸਕੱਤਰ ਬਲਜਿੰਦਰ ਸਿੰਘ ਸਹਿਗਲ, ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਜ਼ਿਲ੍ਹਾ ਪ੍ਰਧਾਨ ਯੁਵਾ ਖੱਤਰੀ ਮਹਾਂਸਭਾ ਦੀਪਕ ਕੌੜਾ ਅਤੇ ਚੇਅਰਮੈਨ ਜਗਜੀਵ ਧੀਰ ਅਤੇ ਪ੍ਰਧਾਨ ਯੁਵਾ ਖੱਤਰੀ ਸਭਾ ਮੋਗਾ ਹਰਪ੍ਰੀਤ ਸਿੰਘ ਸਹਿਗਲ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਨੂੰ ਮਰਿਆਦਾ ਪੁਰਸ਼ੋਤਮ ਇਸ ਲਈ ਕਿਹਾ ਜਾਂਦਾ ਸੀ ਕਿ ਉਨ੍ਹਾਂ ਆਪਣੇ ਜੀਵਨ ਵਿਚ ਹਮੇਸ਼ਾ ਜੀਵਨ ਦੀ ਮਰਿਆਦਾ ਦੀ ਸਖ਼ਤ ਪਾਲਣਾ ਕੀਤੀ ਸੀ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਦੀਪ ਭੰਡਾਰੀ, ਨਿਸੀ ਰਕੇਸ਼ ਵਿੱਜ, ਸੁਮਨ ਕਾਂਤ ਵਿਜ, ਸੁਸ਼ੀਲ ਮਿੱਡਾ, ਸੌਰਵ ਪ੍ਰਿਤਪਾਲ ਲੱਕੀ, ਅਸ਼ੋਕ ਕਾਲੀਆ, ਬਲਜਿੰਦਰ ਸਿੰਘ ਸਹਿਗਲ, ਵਿਕਾਸ ਕਪੂਰ, ਸਰਬਜੀਤ ਮੈਂਗੀ, ਰਕੇਸ਼ ਸਿਤਾਰਾ ਬ੍ਰਾਂਡ ਅੰਬੈਸਡਰ, ਸ਼ਿਵ ਟੰਡਨ, ਦੀਪਕ ਕੌੜਾ, ਸੁਸ਼ੀਲ ਸਿਆਲ ਅਤੇ ਸੰਜੀਵ ਕੌੜਾ ਜੀਐੱਸਟੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।