ਕੋਟ ਈਸੇ ਖਾਂ ਨਿਵਾਸੀ ਵਿਕਾਸ ਰੈਲੀ ਲਈ ਧਰਮਕੋਟ ਵੱਲ ਰਵਾਨਾ
ਅੱਜ ਕੋਟ ਈਸੇ ਖਾਂ ਨਿਵਾਸੀਆਂ ’ਚ ਉਸ
Publish Date: Sat, 21 Mar 2026 03:29 PM (IST)
Updated Date: Sun, 22 Mar 2026 04:01 AM (IST)
ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ: ਅੱਜ ਕੋਟ ਈਸੇ ਖਾਂ ਨਿਵਾਸੀਆਂ ’ਚ ਉਸ ਵੇਲੇ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂ ਉਹ ਧਰਮਕੋਟ ਵਿਚ ਹੋ ਰਹੀ ਵਿਕਾਸ ਰੈਲੀ ਵਿਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਵਿਚ ਰਵਾਨਾ ਹੋਏ। ਇਸ ਮੌਕੇ ਐੱਮਸੀ ਪ੍ਰਦੀਪ ਪਲਤਾ ਦੀ ਅਗਵਾਈ ਹੇਠ ਵਰਕਰਾਂ ਅਤੇ ਸਮਰਥਕਾਂ ਦਾ ਵੱਡਾ ਜਥਾ ਨਾਅਰੇਬਾਜ਼ੀ ਕਰਦਾ ਹੋਇਆ ਰੈਲੀ ਲਈ ਤਿਆਰ ਨਜ਼ਰ ਆਇਆ। ਰਵਾਨਗੀ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਦੀਪ ਪਲਤਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਚਾਰ ਸੁਣਨ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਉਨ੍ਹਾਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਵੀ ਪ੍ਰਸ਼ੰਸਾ ਕੀਤੀ। ਰਵਾਨਾ ਹੋਣ ਵਾਲਿਆਂ ਵਿਚ ਭੋਲਾ ਸਟੂਡੀਓ, ਤਿਲਕ ਸ਼ਰਮਾ, ਵਿਵੇਕ ਲੇਖਕ, ਨਵੀਨ ਪਲਤਾ ਐਡਵੋਕੇਟ, ਵਿਨੋਦ ਕੁਮਾਰ ਪਲਤਾ, ਰਾਜਨ ਵਰਮਾ, ਸੋਨੂੰ ਸ਼ਰਮਾ, ਬਲਰਾਜ ਭੈਰੋ, ਹੈਪੀ ਲਾਹੜ, ਸੋਮਨਾਥ ਅਤੇ ਵਿਜੇ ਕੁਮਾਰ ਗੁੰਮਰ ਆਦਿ ਸ਼ਾਮਲ ਹੋਏ, ਜਿਨ੍ਹਾਂ ਨੇ ਪੂਰੇ ਜੋਸ਼ ਨਾਲ ਰੈਲੀ ਵੱਲ ਰਵਾਨਗੀ ਕੀਤੀ।