ਸੜਕ ਦੀ ਉਸਾਰੀ ਦਾ ਕੰਮ ਆਰੰਭ ਕਰਵਾਇਆ
ਹਲਕਾ ਨਿਹਾਲ ਸਿੰਘ ਵਾ
Publish Date: Thu, 22 Jan 2026 05:20 PM (IST)
Updated Date: Fri, 23 Jan 2026 04:07 AM (IST)

ਅਵਤਾਰ ਸਿੰਘ ਪੰਜਾਬੀ ਜਾਗਰਣ, ਅਜੀਤਵਾਲ : ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਕੋਕਰੀ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਬਲਾਕ ਸੰਮਤੀ ਮੈਂਬਰ ਜਿੰਦਰ ਕੋਕਰੀ ਨੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਹੋਇਆ। ਆਪਣੇ ਪਿੰਡ ਕੋਕਰੀ ਕਲਾਂ ਵਿਚ ਕੋਕਰੀ ਤੋਂ ਕਿੱਲੀ ਵਾਲੇ ਕੱਚੇ ਰਸਤੇ ’ਤੇ ਇੰਟਰਲਾਕ ਲੋਣ ਦਾ ਉਦਘਾਟਨ ਕੀਤਾ ਗਿਆ। ਬਲਾਕ ਸੰਮਤੀ ਮੈਂਬਰ ਜਿੰਦਰ ਕੋਕਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਐਮਐਲਏ ਮਨਜੀਤ ਸਿੰਘ ਬਿਲਾਸਪੁਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ, ਜਿਨਾਂ ਨੇ ਸਾਡੀ ਮੰਗ ’ਤੇ ਸਾਡੇ ਪਿੰਡ ਦੇ ਕੱਚੇ ਰਸਤਿਆਂ ਵਾਸਤੇ 1ਕਰੋੜ 40 ਲੱਖ ਦੇ ਫੰਡ ਜਾਰੀ ਕੀਤੇ। ਉਨ੍ਹਾ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਪਹਿਲਾਂ ਕਦੇ ਵੀ ਇਨ੍ਹਾਂ ਰਸਤਿਆਂ ’ਤੇ ਧਿਆਨ ਨਹੀਂ ਦਿੱਤਾ। ਪਰ ਭਗਵੰਤ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਪਿੰਡਾ ਦੇ ਵਿਕਾਸ ਕਾਰਜਾਂ ਵਿਚ ਮੋਹਰੀ ਰਹੀ । ਉਨ੍ਹ ਨੇ ਨਾਲ ਹੀ ਸਪੈਸ਼ਲ ਧੰਨਵਾਦ ਮੰਡੀ ਬੋਰਡ ਦੇ ਸੈਕਟਰੀ ਜਸਪ੍ਰੀਤ ਸਿੰਘ ਭੰਗੂ ਦਾ ਕੀਤਾ ਕਿਹਾ ਕੇ ਸੈਕਟਰੀ ਸਾਬ ਨੇ ਵੀ ਇਸ ਕੰਮ ਲਈ ਬਹੁਤ ਮਿਹਨਤ ਕੀਤੀ ਹੈ। ਉਹਨਾਂ ਨੇ ਦੱਸਿਆ ਕੇ ਅੱਗੇ ਵੀ ਐਮਐਲਏ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ 1 ਕਰੋੜ ਤੋਂ ਉਪਰ ਦੀ ਗਰਾਂਟ ਜਾਰੀ ਕੀਤੀ ਹੈ। ਸਾਰੇ ਪਿੰਡ ਵਾਸੀਆਂ ਵਲੋਂ ਸਰਕਾਰ ਦਾ ਅਤੇ ਐਮਐਲਏ ਮਨਜੀਤ ਸਿੰਘ ਬਿਲਾਸਪੁਰ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਾਂ ਤੋਂ ਇਲਾਵਾ ਪ੍ਰਧਾਨ ਜਗਤਾਰ ਸਿੰਘ, ਜਸਪ੍ਰੀਤ ਸਿੰਘ ਭੰਗੂ ਸੈਕਟਰੀ ਮੰਡੀ ਬੋਰਡ, ਬਲਾਕ ਪ੍ਰਧਾਨ ਯੂਥ ਵਿੰਗ ਹਨੀ ਗਿੱਲ , ਪੰਚ ਸਤਵੰਤ ਸਿੰਘ, ਪੰਚ ਮੁਕੇਸ਼ ਕੁਮਾਰ, ਪੰਚ ਜਗਜੀਤ ਸਿੰਘ ਜੱਗਾ, ਪੰਚ ਪਰਮਜੀਤ ਸਿੰਘ ਕਾਲਾ, ਪੰਚ ਮੀਤਾ ਸਿੱਧੂ ,ਪੰਚ ਤੇਜੀ, ਨੰਬਰਦਾਰ ਸਾਧੂ ਸਿੰਘ, ਕੁਲਵਿੰਦਰ ਸਿੰਘ ਲਿੱਟ ਬਲਾਕ ਪ੍ਰਧਾਨ ਕਿਸਾਨ ਵਿੰਗ ਹਾਜ਼ਰ ਸਨ।