- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਰਤੀ ਕਿਸਾਨ ਯੂਨੀਅਨ

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਲੰਡੇ ਦੀ 15 ਮੈਂਬਰੀ ਕਮੇਟੀ ਅਤੇ ਪਿੰਡ ਵੈਰੋਕੇ ਦੀ 22 ਮੈਂਬਰੀ ਕਮੇਟੀ ਦੀ ਚੋਣ ਸੂਬਾ ਪੱਧਰੀ ਸੱਦੇ ਤਹਿਤ ਮੈਂਬਰਸ਼ਿੱਪ ਮੁਹਿੰਮ ਮੁਕੰਮਲ ਕਰਨ ਉਪਰੰਤ ਯੂਥ ਆਗੂ ਬਲਕਰਨ ਸਿੰਘ ਵੈਰੋਕੇ ਅਤੇ ਬਲਾਕ ਸਹਿ ਸਕੱਤਰ ਬਲਜੀਤ ਸਿੰਘ ਲੰਡੇ ਦੀ ਪ੍ਰਧਾਨਗੀ ਹੇਠ ਚੋਣ ਕੀਤੀ ਗਈ ਹੈ। ਬਲਾਕ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਪ੍ਰੈੱਸ ਨੂੰ ਪ੍ਰੈੱਸ ਨੋਟ ਜ਼ਰੀਏ ਜਾਣਕਾਰੀ ਦਿੰਦਿਆ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰ ਸਾਲ ਸੂਬਾ ਪੱਧਰੀ ਸੱਦੇ ਤਹਿਤ ਜਨਵਰੀ ਮਹੀਨੇ ਵਿਚ ਮੈਂਬਰਸ਼ਿੱਪ ਮੁਹਿੰਮ ਕੀਤੀ ਜਾਂਦੀ ਹੈ ਅਤੇ ਫਰਵਰੀ ਮਹੀਨੇ ਦੇ ਅੰਦਰ ਅੰਦਰ ਜੱਥੇਬੰਦੀ ਦੇ ਵਿਸਥਾਰ ਲਈ ਨਵੇਂ ਸਿਰਿਉਂ ਜੱਥੇਬੰਦੀ ਦੇ ਵਿਧਾਨ ਨਾਮੇ ਮੁਤਾਬਿਕ ਪਿੰਡ ਇਕਾਈਆਂ ਨੂੰ ਨਵਿਆਂ ਕੇ ਚੋਣ ਕੀਤੀ ਜਾਂਦੀ ਹੈ ਇਸੇ ਤਹਿਤ ਪਿੰਡ ਲੰਡੇ ਇਕਾਈ ਦੀ ਪੰਦਰਾਂ ਮੈਂਬਰੀ ਕਮੇਟੀ ਅਤੇ ਪਿੰਡ ਵੈਰੋਕੇ ਦੀ 22 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਹੈ। ਨਵੀਂ ਚੁਣੀ ਗਈ ਪਿੰਡ ਲੰਡੇ ਇਕਾਈ ਵਿਚ ਸਰਬਸੰਮਤੀ ਨਾਲ ਗੁਰਮੇਲ ਸਿੰਘ ਨੂੰ ਇਕਾਈ ਪ੍ਰਧਾਨ, ਤਰਸੇਮ ਸਿੰਘ ਨੂੰ ਸਕੱਤਰ, ਸਾਧੂ ਸਿੰਘ ਵਿੱਤ ਸਕੱਤਰ,ਬਲਜੀਤ ਸਿੰਘ ਨੂੰ ਮੀਤ ਪ੍ਰਧਾਨ ਲੰਡੇ ਅਤੇ ਪਿੰਡ ਵੈਰੋਕੇ ਵਿੱਖੇ ਅਮਨਪ੍ਰੀਤ ਸਿੰਘ ਇਕਾਈ ਪ੍ਰਧਾਨ, ਅੰਗਰੇਜ਼ ਸਿੰਘ ਸਕੱਤਰ, ਜਸਪ੍ਰੀਤ ਸਿੰਘ ਵਿੱਤ ਸਕੱਤਰ, ਸਤਨਾਮ ਸਿੰਘ ਮੀਤ ਪ੍ਰਧਾਨ, ਫਤਿਹ ਸਿੰਘ ਸਲਾਹਕਾਰ ਦੇ ਆਹੁਦੇਦਾਰਾਂ ਵਜੋਂ ਚੋਣ ਕੀਤੀ ਗਈ। ਇਸੇ ਤਰ੍ਹਾਂ ਗੁਰਦੇਵ ਸਿੰਘ, ਹਰੀ ਸਿੰਘ, ਆਤਮਾ ਸਿੰਘ, ਸੁਖਮੰਦਰ ਸਿੰਘ, ਗੁਰਸੇਵਕ ਸਿੰਘ, ਨਾਜ਼ਰ ਸਿੰਘ, ਇੰਦਰਜੀਤ ਸਿੰਘ, ਨਛੱਤਰ ਸਿੰਘ, ਨੇਕ ਸਿੰਘ , ਮਨਪ੍ਰੀਤ ਸਿੰਘ, ਗੁਰਜੀਤ ਸਿੰਘ ਲੰਡੇ ਅਤੇ ਅੰਮ੍ਰਿਤਪਾਲ ਸਿੰਘ, ਪ੍ਰਗਟ ਸਿੰਘ, ਜਗਦੀਪ ਸਿੰਘ, ਸੇਵਕ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ,ਮਾਣਾ ਸਿੰਘ, ਗੁਰਪ੍ਰੀਤ ਘਾਲੀ, ਹਰਜਿੰਦਰ ਸਿੰਘ,ਜੱਸਾ ਨੰਬਰਦਾਰ, ਗੁਰਚਰਨ ਸਿੰਘ, ਬਿੱਕਰ ਸਿੰਘ, ਬਚਿੱਤਰ ਸਿੰਘ, ਬਲਕਰਨ ਸਿੰਘ, ਸੁਰਜੀਤ ਨੰਬਰਦਾਰ ਅਤੇ ਕੁਲਵੰਤ ਸਿੰਘ ਸਾਰੇ ਇਕਾਈਆਂ ਦੇ ਮੈਂਬਰਾਂ ਵਜੋਂ ਚੁਣੇ ਗਏ। ਪਿੰਡ ਵੈਰੋਕੇ ਵਿਖੇ ਯੂਥ ਆਗੂ ਬਲਕਰਨ ਸਿੰਘ ਵੈਰੋਕੇ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੀ ਆਲੂਆਂ ਦੀ ਰੁਲ਼ ਰਹੀ ਫ਼ਸਲ ਦਾ ਐੱਮਐੱਸਪੀ ਤਹਿਤ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖ਼ਰੀਦ ਕਰਨ ਦੀ ਮੰਗ ਕੀਤੀ ਹੈ, ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਆਲੂ ਸਿਰਫ਼ ਤਿੰਨ ਜਾਂ ਪੰਜ ਰੁਪਏ ਦੇ ਹਿਸਾਬ ਨਾਲ ਖ਼ਰੀਦ ਕੀਤੀ ਜਾਂਦੀ ਹੈ, ਜੋ ਬਹੁਤ ਹੀ ਨਿਗੂਣਾ ਭਾਅ ਹੈ ਜਿਸ ਨਾਲ ਕਿਸਾਨਾਂ ਦੀ ਲੇਬਰ, ਮਿਹਨਤ ਅਤੇ ਖ਼ਰਚਾ ਪੂਰਾ ਵੀ ਨਹੀਂ ਹੁੰਦਾ। ਵੈਰੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਆਲੂ ਉਤਪਾਦਕਾਂ ਦੀ ਬਾਂਹ ਫੜ੍ਹੇ ਅਤੇ 20 ਰੁਪਏ ਕਿਲੋ ਦੇ ਹਿਸਾਬ ਨਾਲ ਤੁਰੰਤ ਖ਼ਰੀਦ ਕਰਵਾਏ। ਜੇਕਰ ਆਲੂ ਬੀਜਣ ਵਾਲੇ ਕਿਸਾਨਾਂ ਨੂੰ ਬਣਦਾ ਭਾਅ ਨਾ ਦਿੱਤਾ ਗਿਆ ਤਾਂ ਸੂਬਾ ਪੱਧਰੀ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।