'ਸਾਂਭੇ ਪਏ ਸੀ ਤੇਰੇ ਪੱਤਰ' ਪੁਸਤਕ ਚਰਨ ਸਿੰਘ ਨੂੰ ਭੇਟ ਕੀਤੀ
ਪੰਜਾਬ ਦੇ ਉੱਘੇ ਲੇਖਕ ਕੇਵਲ
Publish Date: Fri, 27 Mar 2026 03:40 PM (IST)
Updated Date: Sat, 28 Mar 2026 03:59 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਪੰਜਾਬ ਦੇ ਉੱਘੇ ਲੇਖਕ ਕੇਵਲ ਕ੍ਰਾਂਤੀ ਨੇ ਆਪਣੀ ਪਲੇਠੀ ਪੁਸਤਕ ਸਾਂਭੇ ਪਏ ਸੀ ਤੇਰੇ ਪੱਤਰ ਪ੍ਰਸਿੱਧ ਲੇਖਕਾ ਮਨਦੀਪ ਭਦੌੜ ਅਤੇ ਡਾ. ਚਰਨ ਸਿੰਘ ਨੂੰ ਭੇਂਟ ਕੀਤੀ। ਇਸ ਮੌਕੇ ਲੇਖਕਾ ਮਨਦੀਪ ਭਦੌੜ ਅਤੇ ਚਰਨ ਸਿੰਘ ਨੇ ਜਿੱਥੇ ਪ੍ਰਸਿੱਧ ਲੇਖਕ ਕੇਵਲ ਕ੍ਰਾਂਤੀ ਨੂੰ ਉਨ੍ਹਾਂ ਦੇ ਸਥਾਨ ’ਤੇ ਆਉਣ ’ਤੇ ਜੀ ਆਇਆਂ ਆਖਿਆ ਉੱਥੇ ਉਨ੍ਹਾਂ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੀਤੀ ਜਾ ਰਹੀ ਸੇਵਾ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਲੇਖਕ ਕੇਵਲ ਕ੍ਰਾਂਤੀ ਨੇ ਮਨਦੀਪ ਭਦੌੜ ਅਤੇ ਡਾ. ਚਰਨ ਸਿੰਘ ਦਾ ਧੰਨਵਾਦ ਕੀਤਾ।