ਨਗਰ ਕੀਰਤਨ ਮੌਕੇ ਕਵੀਸ਼ਰੀ ਤੇ ਕੀਰਤਨੀ ਜਥੇ ਦਾ ਸਨਮਾਨ
ਪਿੰਡ ਰਾਮੂੰਵਾਲਾ ਨਵਾਂ ਵਿਖੇ
Publish Date: Sun, 11 Jan 2026 04:38 PM (IST)
Updated Date: Mon, 12 Jan 2026 04:04 AM (IST)

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ, ਚੜਿੱਕ : ਪਿੰਡ ਰਾਮੂੰਵਾਲਾ ਨਵਾਂ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸਰਪੰਚ ਗੁਰਵਿੰਦਰ ਸਿੰਘ ਵਲੋਂ ਜਿੱਥੇ ਪੰਜ ਪਿਆਰਿਆਂ ਅਤੇ ਸੇਵਾਦਾਰਾਂ ਦਾ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਗਿਆ, ਉੱਥੇ ਕਵੀਸ਼ਰੀ ਜਥੇ ਭਾਈ ਭੁਪਿੰਦਰ ਸਿੰਘ ਬੁਰਜ ਦੁੱਨਾ ਤੇ ਕੀਰਤਨੀ ਜਥੇ ਭਾਈ ਜਤਿੰਦਰਪਾਲ ਸਿੰਘ ਮੋਗਾ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਕਾਕਾ ਨੰਬਰਦਾਰ ਨੇ ਕਵੀਸ਼ਰੀ ਅਤੇ ਕੀਰਤਨੀ ਜਥੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿੱਥੇ ਕਵੀਸ਼ਰੀ ਜਥੇ ਨੇ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਦਾ ਪ੍ਰਸੰਗ ਸੁਣਾਇਆ, ਉੱਥੇ ਕੀਰਤਨੀ ਜਥੇ ਨੇ ਗੁਰਬਾਣੀ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਬਲਦੀਪ ਸਿੰਘ ਖਾਲਸਾ, ਮੋਹਨ ਸਿੰਘ ਮੈਂਬਰ ਪੰਚਾਇਤ, ਪਿੰਦਾ ਸੰਧੂ, ਪ੍ਰਮਿੰਦਰ ਰਾਣਾ, ਸੁਖਮੰਦਰ ਸਿੰਘ ਪ੍ਰਧਾਨ, ਪਵਿੱਤਰ ਬਹਿਰੀਨ, ਗੁਰਪ੍ਰੀਤ ਗੋਗੀ, ਚਮਕੌਰ ਸਿੰਘ ਨੰਬਰਦਾਰ, ਮਨਜਿੰਦਰ ਨਿੰਦਾ, ਭੁਪਿੰਦਰ ਜਾਝੀ, ਬਲਦੇਵ ਪ੍ਰਧਾਨ, ਰਵਿੰਦਰ ਬਿੱਟਾ, ਜਗਦੀਪ ਪੱਪੂ, ਬੇਅੰਤ ਸਿੰਘ ਠੱਠੀਵਾਲਾ, ਸਨੀ ਕਨੇਡਾ, ਜੱਸਾ ਠੇਕੇਦਾਰ, ਜਗਸੀਰ ਗੱਗੀ, ਰਾਜਾ ਸੰਧੂ, ਜਸਪ੍ਰੀਤ ਜੱਸੂ, ਤਜਿੰਦਰ ਫੌਜੀ, ਗੁਰਦਿਆਲ ਫੌਜ਼ੀ, ਗੁਰਮੇਲ ਘੁੱਕਾ, ਮਨਪ੍ਰੀਤ ਪੀਤਾ, ਗੁਰਤੇਜ ਸਿੰਘ, ਪੀਤਾ ਇਲੈਕਟ੍ਰੀਸ਼ਨ, ਗੁਰਭੇਜ ਸਿੰਘ, ਬਲਵਿੰਦਰ ਪੱਪੂ, ਸੋਨੀ ਇਲੈਕਟ੍ਹੀਸ਼ਨ, ਕੁਲਵਿੰਦਰ ਕੌਰ ਤੇ ਪਰਮਜੀਤ ਕੌਰ ਸੰਧੂ ਮੈਂਬਰ ਪੰਚਾਇਤ, ਜਸਵੰਤ ਕੌਰ, ਸੁਰਜੀਤ ਕੌਰ, ਤਜਿੰਦਰ ਕੌਰ ਆਦਿ ਹਾਜ਼ਰ ਸਨ ।