ਸ਼ਹੀਦ ਭਗਤ ਸਿੰਘ ਦੀ ਯਾਦ ’ਚ ਕਵੀ ਦਰਬਾਰ ਹੋਇਆ
ਹੱਕ ਸੱਚ ਪਰਿਵਾਰ ਦੇ ਸੁੱਚੇ ਮੋਤੀ
Publish Date: Mon, 23 Mar 2026 03:51 PM (IST)
Updated Date: Tue, 24 Mar 2026 03:59 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਘਾਪੁਰਾਣਾ: ਹੱਕ ਸੱਚ ਪਰਿਵਾਰ ਦੇ ਸੁੱਚੇ ਮੋਤੀ ਟੀਮ ਬਾਘਾਪੁਰਾਣਾ ਦੇ ਮੁੱਖ ਪ੍ਰਬੰਧਕ ਰੇਡੀਓ ਸ਼ਾਇਰ ਪਰਮਜੀਤ ਸਿੰਘ ਬਾਘਾਪੁਰਾਣਾ ਦੀ ਯੋਗ ਅਗਵਾਈ ਹੇਠ ਆਜ਼ਾਦੀ ਦੇ ਮਹਾਂ ਨਾਇਕ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਕਵੀ ਦਰਬਾਰ ਪੰਜਾਬੀ ਮਾਂ ਡਾਟ ਕਾਮ ਯੂਐੱਸਏ ਦੇ ਡਾਇਰੈਕਟਰ ਜਗਜੀਤ ਸਿੰਘ ਬਾਵਰਾ ਦੇ ਸੁੱਖ ਆਲ੍ਹਣੇ ਬਾਘਾਪੁਰਾਣਾ ਵਿਖੇ ਕਰਵਾਇਆ ਗਿਆ। ਜਿਸ ਵਿਚ ਡਾ. ਸਰਬਜੀਤ ਕੌਰ ਬਰਾੜ ਮੋਗਾ, ਜਗਜੀਤ ਸਿੰਘ ਝੱਤਰੇ ਜ਼ੀਰਾ, ਤਰਸੇਮ ਖ਼ਾਨ ਲੰਡੇ, ਹਰਚਰਨ ਸਿੰਘ ਰਾਜੇਆਣਾ, ਡਾ ਸਾਧੂ ਰਾਮ ਲੰਗੇਆਣਾ, ਮੀਨਾ ਰਾਣੀ ਸ਼ਰਮਾਂ ਮੋਗਾ, ਲਛਮਣ ਸਿੰਘ ਸਮਾਲਸਰ, ਹਰਪ੍ਰੀਤ ਸਿੰਘ, ਮਲਕੀਤ ਕੌਰ ਬਾਵਰਾ, ਪ੍ਰੇਮ ਭੂਸ਼ਨ ਗੁਪਤਾ, ਪਰਮਜੀਤ ਸਿੰਘ ਬਾਘਾਪੁਰਾਣਾ, ਬਲਜਿੰਦਰ ਕੁਮਾਰ ਭੱਲਾ, ਜਗਜੀਤ ਸਿੰਘ ਬਾਵਰਾ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਬਾਕੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਅਤੇ ਸਮਾਜ ਦੇ ਮੌਜੂਦਾ ਭਵਿੱਖ ਤੇ ਆਪੋ ਆਪਣੀਆਂ ਕਲਮਾਂ ਦੇ ਕਲਾਮ ਪੇਸ਼ ਕੀਤੇ ਗਏ ਅਤੇ ਹੋਰ ਸਮਾਜਿਕ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਗਈਆਂ। ਸਮਾਗਮ ਦੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਬਾਘਾਪੁਰਾਣਾ ਵੱਲੋਂ ਸਮੂਹ ਕਵੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਜਗਜੀਤ ਸਿੰਘ ਬਾਵਰਾ ਵੱਲੋਂ ਇਸ ਸੰਖੇਪ ਅਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੀ ਪੁਰਜ਼ੋਰ ਸ਼ਬਦਾਂ ਵਿਚ ਸ਼ਾਲਾਘਾ ਕਰਦਿਆਂ ਪ੍ਰਬੰਧਕ ਟੀਮ ਨੂੰ ਹਾਰਦਿਕ ਵਧਾਈ ਦਿੱਤੀ ਗਈ ਅਤੇ ਪਹੁੰਚੀਆਂ ਹੋਈਆਂ ਸਮੂਹ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ।