ਪੰਜਾਬ ’ਚ ਸਾਮਾਨ ਵੇਚਣ ਵਾਲੇ ਕਸ਼ਮੀਰੀਆਂ ਦੀ ਆਮਦ ਵਧੀ
ਪੰਜਾਬੀ ਨੌਜਵਾਨ ਰੁਜ਼ਗਾਰ ਨਸ਼ੇ ਦੀਆਂ ਗੋਲੀਆਂ ਤੇ ਹੈਰੋਇਨ ਸਮੇਤ ਅੱਠ ਕਾਬੂ
Publish Date: Sun, 11 Jan 2026 04:15 PM (IST)
Updated Date: Mon, 12 Jan 2026 04:03 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਪੰਜਾਬੀ ਨੌਜਵਾਨ ਰੁਜ਼ਗਾਰ ਲਈ ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਜਾ ਕੇ ਪ੍ਰਵਾਸੀ ਮਜ਼ਦੂਰਾਂ ਵਾਂਗ ਕੰਮ ਕਰ ਰਹੇ ਹਨ, ਉਥੇ ਹੀ ਰੁਜ਼ਗਾਰ ਦੀ ਖਾਤਰ ਦੂਸਰੇ ਸੂਬੇ ਜੰਮੂ ਕਸ਼ਮੀਰ ਤੋਂ ਆ ਕੇ ਕਸ਼ਮੀਰੀ ਨੌਜਵਾਨ ਅਤੇ ਬਜ਼ੁਰਗ ਪੰਜਾਬ ਵਿਚ ਰੁਜ਼ਗਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਪੰਜਾਬੀ ਨੌਜਵਾਨਾਂ ਦੀ ਬਹੁਗਿਣਤੀ ਰੁਜ਼ਗਾਰ ਲਈ ਬਾਹਰਲੇ ਦੇਸ਼ਾਂ ਵਿਚ ਜਾ ਰਹੀ ਹੈ, ਉਥੇ ਹੀ ਦੇਸ਼ ਦੇ ਇਕ ਸੂਬੇ ਜੰਮੂ ਕਸ਼ਮੀਰ ਦੇ ਨੌਜਵਾਨ ਪੰਜਾਬ ਵਿਚ ਰੁਜ਼ਗਾਰ ਖਾਤਰ ਹਰ ਸਾਲ ਆਉਂਦੇ ਹਨ। ਇਹ ਹਰ ਸਾਲ ਸਰਦੀ ਦੇ ਮੌਸਮ ਵਿਚ ਡਰਾਈ ਫਰੂਟ ਅਤੇ ਗਰਮ-ਕੱਪੜੇ ਦਾ ਵਪਾਰ ਕਰਨ ਆਉਂਦੇ ਹਨ। ਪੰਜਾਬ ਵਿਚ ਹਰ ਸਾਲ ਆਉਂਦੇ ਇਨ੍ਹਾਂ ਕਸ਼ਮੀਰੀਆਂ ਦੀ ਗਿਣਤੀ ਦਾ ਤਾਂ ਅਨੁਮਾਨ ਨਹੀਂ ਪਰ ਅੰਦਾਜਨ 2 ਤੋਂ 3 ਲੱਖ ਦੇ ਕਰੀਬ ਜਰੂਰ ਹੋਣਗੇ। ਕਸ਼ਮੀਰੀ ਹਰ ਸਾਲ ਪੰਜਾਬ ਆਉਂਦੇ ਨੇ ਇਹ ਅਕਤੂਬਰ ਮਹੀਨੇ ਤੋਂ ਪੰਜਾਬ ਵਿਚ ਆਉਣਾ ਸ਼ੁਰੂ ਕਰ ਦਿੰਦੇ ਅਤੇ ਮਾਰਚ ਮਹੀਨੇ ਤੱਕ ਪੰਜਾਬ ਵਿਚ ਕਾਰੋਬਾਰ ਕਰਦੇ ਹਨ। ਕਸ਼ਮੀਰ ਤੋਂ ਪੰਜਾਬ ਆਏ ਖਨਾਬੀ ਨੇ ਦੱਸਿਆ ਕਿ ਹਰ ਸਾਲ ਘਰ ਬਾਰ ਛੱਡ ਕੇ ਪੰਜਾਬ ਦੇ ਜ਼ਿਲ੍ਹੇ ਮੋਗਾ ਦੇ ਪਿੰਡਾਂ ਅਤੇ ਛੋਟੇ ਕਸਬਿਆਂ ਵਿਚ ਜਾ ਕੇ ਕਸ਼ਮੀਰ ਲੋਈਆਂ, ਗਰਮ ਸ਼ਾਲਾਂ , ਕੋਟ, ਬੱਚਿਆਂ ਦੇ ਕਸ਼ਮੀਰੀ ਕੱਪੜੇ ਅਤੇ ਡਰਾਈ ਫਰੂਟ ਵੇਚਣ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਆ ਕੇ ਆਪਣਾ ਸਮਾਨ ਵੇਚ ਕੇ ਆਪਣੇ ਪਰਿਵਾਰ ਦਾ ਪਾਲਣਪੋਸ਼ਣ ਕਰਦੇ ਹਨ। ਕਸ਼ਮੀਰ ਤੋਂ ਆਏ ਪਠਾਨ ਖਨਾਬੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਵੱਡਵਡੇਰੇ ਪਿਛਲੇ ਲੰਘੇ ਸਾਲਾਂ ਤੋਂ ਪੰਜਬ ਆਇਆ ਕਰਦੇ ਸਨ। ਪਠਾਨ ਖਨਾਬੀ ਨੇ ਦੱਸਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਅੋਨ ਲਾਈਨ ਸ਼ੋਪਿੰਗ ਨੇ ਸਾਡੇ ਕਾਰੋਬਾਰ ਵਿੱਚ ਗਿਰਾਵਟ ਜਰੂਰ ਲਿਆਂਦੀ ਹੈ ਕਿ ਲੋਕਾਂ ਦਾ ਰੁਝਾਨ ਜਿਆਦਾ ਤਰ ਅੋਨ ਲਾਈਨ ਖਰੀਦਦਾਰੀ ਵੱਲ ਵਧਦਾ ਜਾ ਰਿਹਾ ਹੈ । ਪੰਜਾਬ ਦੇ ਲੋਕ ਸਾਨੂੰ ਬਹੁਤ ਪਿਆਰ ਕਰਦੇ ਹਨ ਅਤੇ ਅੱਲਾ ਅੱਗੇ ਦੁਆ ਕਰਦੇ ਹਾਂ ਕਿ ਪੰਜਾਬ ਸਦਾ ਹਸਦਾ ਵੱਸਦਾ ਰਹੇ।