ਕਬੱਡੀ ਖਿਡਾਰੀ ਜਸਕਰਨ ਰੱਤੀਆ ਦਾ ਮੋਟਰਸਾਈਕਲ ਨਾਲ ਸਨਮਾਨ
ਕਬੱਡੀ ਖਿਡਾਰੀ ਜਸਕਰਨ ਸਿੰਘ
Publish Date: Sun, 29 Mar 2026 04:46 PM (IST)
Updated Date: Mon, 30 Mar 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਕਬੱਡੀ ਖਿਡਾਰੀ ਜਸਕਰਨ ਸਿੰਘ ਰੱਤੀਆ ਦਾ ਪਿੰਡ ਚੂਹੜਚੱਕ ਵਿਖੇ ਮੋਟਰਸਾਈਕਲ ਨਾਲ ਸਨਮਾਨ ਪਿੰਡ ਖੋਸਾ ਪਾਂਡੋ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਸਕਰਨ ਰੱਤੀਆ ਪਿੰਡ ਖੋਸਾ ਪਾਂਡੋ ਲਈ ਹੀ ਕਬੱਡੀ ਓਪਨ ਖੇਡਦਾ ਹੈ। ਸਨਮਾਨ ਪ੍ਰਾਪਤ ਕਰਨ ਉਪਰੰਤ ਜਦ ਉਹ ਪਿੰਡ ਪੁੱਜਾ ਤਾਂ ਪਿੰਡ ਰੱਤੀਆ ਦੀ ਗ੍ਰਾਂਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵੀ ਉਹਦਾ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਰੱਤੀਆ ਪਿੰਡ ਦੇ ਸਰਪੰਚ ਨਿਰਮਲ ਸਿੰਘ ਸੰਧੂ ਰੱਤੀਆ ਨੇ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੀ ਜ਼ਿੰਦਗੀ ਵਿਚ ਖੇਡਾਂ ਨੂੰ ਅਪਨਾਉਣ। ਇਸ ਮਾਣ ਸਨਮਾਨ ਮੌਕੇ ਸੋਮਨਾਥ ਸਿੰਘ ਨੰਬਰਦਾਰ, ਭਾਈ ਬੂਟਾ ਸਿੰਘ, ਵੀਰ ਚੰਦ ਮੈਂਬਰ ਪੰਚਾਇਤ, ਕੰਵਲਪ੍ਰੀਤ ਕੌਰ ਮੈਂਬਰ, ਚਰਨਜੀਤ ਕੌਰ, ਰਵਿੰਦਰ ਕੌਰ ਮੈਂਬਰ, ਮਨਪ੍ਰੀਤ ਕੌਰ ਮੈਂਬਰ, ਮੋਹਣ ਸਿੰਘ ਮੈਂਬਰ, ਜਸਵਿੰਦਰ ਕੌਰ, ਕੁਲਦੀਪ ਸਿੰਘ ਸਾਬਕਾ ਸਰਪੰਚ, ਇੰਦਰਪਾਲ ਸਾਬਕਾ ਸਰਪੰਚ, ਜਗਜੀਤ ਸਿੰਘ ਸਾਬਕਾ ਸਰਪੰਚ, ਲਖਦੀਪ ਸਿੰਘ ਸਾਬਕਾ ਸਰਪੰਚ ਸਲੀਣਾ, ਜਸਵਿੰਦਰ ਸਿੰਘ ਇੰਗਲੈਂਡ, ਕਿੱਕਰ ਸਿੰਘ ਕੈਨੇਡਾ, ਗੁਰਤੇਜ ਰੱਤੀਆ, ਡਾ. ਰਜਿੰਦਰ ਸਿੰਘ, ਜੀਵਨ ਸਿੰਘ, ਕੁਲਵੰਤ ਸਿੰਘ, ਹਰਵਿੰਦਰ ਸਿੰਘ ਭੁੱਲਰ, ਕੁਲਵੰਤ ਸੰਧੂ, ਸੁਰਜੀਤ ਸੰਧੂ, ਜਗਰਾਜ ਸਿੰਘ, ਨਰਿਰੰਦ ਸੰਧੂ , ਰਵਿੰਦਰ ਸਿੰਘ, ਨੀਨਾ ਸਿੰਘ, ਰਣਜੀਤ ਰਾਣਾ, ਬਲਵਿੰਦਰ ਸੰਧੂ, ਜਗਤਾਰ ਸਿੰਘ, ਬੱਗੀ ਬਰਾੜ, ਸੁਰਜੀਤ ਸੰਧੂ, ਕੁਲਵਿੰਦਰ ਸੰਧੂ, ਬਾਵੀ ਸਿੰਘ, ਦਲਜੀਤ ਸੰਧੁ, ਸੀਰਾ ਮਿਸਤਰੀ ਚੰਦ ਚੰਦ, ਬਲਦੇਵ ਸੰਧੂ ਆਦਿ ਹਾਜ਼ਰ ਸਨ।