ਜਸਟਿਸ ਮਨੀਸ਼ਾ ਬੱਤਰਾ ਨੇ ਅਦਾਲਤਾਂ ਦਾ ਕੀਤਾ ਦੌਰਾ
ਜਸਟਿਸ ਮਨੀਸ਼ਾ ਬੱਤਰਾ ਜੱਜ ਪੰਜਾਬ
Publish Date: Fri, 13 Mar 2026 03:55 PM (IST)
Updated Date: Sat, 14 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਜਸਟਿਸ ਮਨੀਸ਼ਾ ਬੱਤਰਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਮੋਗਾ ਡਿਵਿਜ਼ਨ ਦੀ ਪ੍ਰਸ਼ਾਸਕੀ ਜੱਜ ਵੱਲੋਂ ਨਿਹਾਲ ਸਿੰਘ ਵਾਲਾ ਕੋਰਟ ਕੰਪਲੈਕਸ ਦਾ ਦੌਰਾ ਕਰਕੇ ਅਦਾਲਤਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਬਾਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਸੰਦੀਪ ਅਰੋੜਾ ਐਡਵੋਕੇਟ ਵੱਲੋਂ ਮਾਣਯੋਗ ਜਸਟਿਸ ਦਾ ਸਨਮਾਨ ਸਹਿਤ ਸਵਾਗਤ ਕੀਤਾ ਗਿਆ। ਦੌਰੇ ਦੌਰਾਨ ਜਸਟਿਸ ਸਾਹਿਬਾ ਵੱਲੋਂ ਬਾਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੇ ਵਕੀਲ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਅਰੋੜਾ ਐਡਵੋਕੇਟ ਨੇ ਵਕੀਲ ਸਹਿਬਾਨਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਮਾਣਯੋਗ ਜਸਟਿਸ ਸਾਹਿਬਾ ਨੂੰ ਜਾਣੂੰ ਕਰਵਾਇਆ। ਜਸਟਿਸ ਮਨੀਸ਼ਾ ਬੱਤਰਾ ਵੱਲੋਂ ਬਾਰ ਮੈਂਬਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਜਲਦ ਹੀ ਉਚਿਤ ਕਦਮ ਚੁੱਕੇ ਜਾਣਗੇ। ਇਸ ਤੋਂ ਬਾਅਦ ਮਾਣਯੋਗ ਜਸਟਿਸ ਸਾਹਿਬਾ ਵੱਲੋਂ ਅਦਾਲਤ ਕੰਪਲੈਕਸ ਨਿਹਾਲ ਸਿੰਘ ਵਾਲਾ ਵਿਚ ਜਨਤਾ ਦੀ ਸਹੂਲਤ ਲਈ ਸਥਾਪਿਤ ਕੀਤੇ ਗਏ ਸਰਵਰ ਕਮਰਾ ਅਤੇ ਸਹਾਇਤਾ ਕੇਂਦਰ ਹੈਲਪ ਡੈਸਕ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਕਾਂਗੜ, ਹਰਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਹੇਰ, ਪਰਵਿੰਦਰ ਸਿੰਘ ਧਾਲੀਵਾਲ, ਦਲਜੀਤ ਸਿੰਘ ਧਾਲੀਵਾਲ, ਗੌਤਮ ਗੋਇਲ, ਸੰਭਵ ਜੈਨ, ਵਿਨੀਤ ਮਿੱਤਲ, ਰਾਜਵਿੰਦਰ ਸਿੰਘ, ਕੁਲਵੰਤ ਕੌਰ, ਮੀਤੂ ਰਾਣੀ ਸਮੇਤ ਬਾਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੇ ਹੋਰ ਕਈ ਵਕੀਲ ਹਾਜ਼ਰ ਸਨ।