ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਥਾ ਰਵਾਨਾ
ਮੁੱਖ ਮੰਤਰੀ ਭਗਵੰਤ ਸਿੰਘ
Publish Date: Thu, 09 Apr 2026 03:22 PM (IST)
Updated Date: Fri, 10 Apr 2026 03:59 AM (IST)
ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਘੱਲ ਕਲਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਦੀ ਅਗਵਾਈ ਹੇਠ ਚੱਲ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਵਿਚ ਵੱਧ ਤੋਂ ਵੱਧ ਸਾਡੇ ਸਤਿਕਾਰ ਯੋਗ ਬਜ਼ੁਰਗਾਂ ਨੂੰ ਜਾਣਾ ਚਾਹੀਦਾ ਹੈ ਤਾਂ ਕਿ ਇਸ ਤੀਰਥ ਯਾਤਰਾ ਦੇ ਤਹਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕੀਏ ਅਤੇ ਜੋ ਮੁੱਖ ਮੰਤਰੀ ਸਾਹਿਬ ਦਾ ਨਾਹਰਾ ਹੈ ਸਾਡੇ ਬਜ਼ੁਰਗ ਸਾਡਾ ਮਾਣ ਇਸ ਨੂੰ ਵੀ ਅਸੀਂ ਬੁਲੰਦ ਕਰੀਏ। ਇਹ ਕਹਿੰਦੇ ਹੋਏ ਨਿਰਮਲ ਸਿੰਘ ਸਰਪੰਚ ਰੱਤੀਆਂ ਆਮ ਆਦਮੀ ਪਾਰਟੀ ਮੋਗਾ ਨੇ ਅੱਜ ਵਿਧਾਨ ਸਭਾ ਹਲਕਾ ਮੋਗਾ ਦੇ ਪਿੰਡ ਰੱਤੀਆਂ ਤੋਂ ਇਕ ਬੱਸ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤੀ। ਯਾਤਰਾ ਲਈ ਰਵਾਨਾ ਹੋਣ ਸਮੇਂ ਸ਼ਰਧਾਲੂ ਜੱਥੇ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ, ਬਹੁਤ ਹੀ ਸ਼ਲਾਘਾਯੋਗ ਹੈ। ਅੱਜ ਰਵਾਨਾ ਹੋ ਰਹੀਆਂ ਸੰਗਤਾਂ ਨੇ ਜਿੰਨ੍ਹਾਂ ਵਿਚ ਬਜ਼ੁਰਗ ਬੀਬੀਆਂ ਹਨ, ਉਨ੍ਹਾਂ ਨੇ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਮੋਹਣ ਸਿੰਘ, ਮੈਂਬਰ ਚੰਦ ਸਿੰਘ, ਮੈਂਬਰ ਜਸਵਿੰਦਰ ਕੌਰ, ਮੈਂਬਰ ਚਰਨਜੀਤ ਕੌਰ, ਮੈਂਬਰ ਮਨਦੀਪ ਕੌਰ, ਮੈਂਬਰ ਕਮਲਜੀਤ ਕੌਰ, ਮੈਂਬਰ ਹਰਵਿੰਦਰ ਕੌਰ,ਰਣਧੀਰ ਸਿੰਘ ਅਟਵਾਲ, ਪ੍ਰਦੀਪ ਸਿੰਘ, ਕਰਨ ਚੋਟੀਆਂ ਕਲਾਂ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਵੀ ਸ਼ਾਮਲ ਸਨ।