ਜਸਵਿੰਦਰ ਸਿੰਘ ਸੀਨੀਅਰ ਸਿਪਾਹੀ ਵਜੋਂ ਪ੍ਰਮੋਟ ਹੋਏ
ਥਾਣਾ ਨਿਹਾਲ ਸਿੰਘ ਵਾਲਾ ਵਿਖੇ ਤਾਇਨਾਤ
Publish Date: Sat, 11 Apr 2026 03:44 PM (IST)
Updated Date: Sun, 12 Apr 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ: ਥਾਣਾ ਨਿਹਾਲ ਸਿੰਘ ਵਾਲਾ ਵਿਖੇ ਤਾਇਨਾਤ ਸਿਪਾਹੀ ਜਸਵਿੰਦਰ ਸਿੰਘ ਦੀਆਂ ਮਹਿਕਮੇ ਪ੍ਰਤੀ ਵਧੀਆ ਸੇਵਾਵਾਂ ਨੂੰ ਵੇਖਦਿਆਂ ਵਿਭਾਗ ਵੱਲੋਂ ਉਸ ਨੂੰ ਤਰੱਕੀ ਦੇਕੇ ਸਿਪਾਹੀ ਤੋਂ ਸੀਨੀਅਰ ਸਿਪਾਹੀ ਪਰਮੋਟ ਕਰ ਦਿੱਤਾ ਗਿਆ। ਇਸ ਮੌਕੇ ਐੱਸਐੱਸਪੀ ਮੋਗਾ ਅਜੈ ਗਾਂਧੀ ਵੱਲੋਂ ਉਸ ਦੇ ਫ਼ੀਤੀਆਂ ਲਗਾਈਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਥਾਣਾ ਨਿਹਾਲ ਸਿੰਘ ਵਾਲਾ ਦੇ ਇੰਸਪੈਕਟਰ ਰਾਜ ਸਿੰਘ ਮੌਜੂਦ ਸਨ। ਇਸ ਮੌਕੇ ਸੀਨੀਅਰ ਸਿਪਾਹੀ ਜਸਵਿੰਦਰ ਸਿੰਘ ਨੇ ਆਪਣੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹਿਕਮੇ ਵੱਲੋਂ ਉਸ ਨੂੰ ਜੋ ਮਾਣ ਬਖ਼ਸ਼ਿਆ ਗਿਆ ਹੈ, ਉਹ ਸਦਾ ਰਿਣੀ ਰਹਿਣਗੇ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਵੱਲੋਂ ਇਸ ਤੋਂ ਪਹਿਲਾ ਐੱਸਐੱਸਪੀ ਦਫ਼ਤਰ ਵਿਖੇ ਮੀਡੀਆ ਸੈੱਲ ਵਿਚ ਅਪਣੀਆਂ ਡਿਊਟੀ ਨਿਭਾਉਦਿਆਂ ਵਧੀਆ ਸੇਵਾਵਾਂ ਦਿੱਤੀਆਂ ਹਨ।