ਜਸ਼ਨ -ਏ-ਆਗਾਜ਼ 2026 ਸਮਾਰੋਹ ਸੰਪੰਨ
ਹਰ ਸਾਲ ਦੀ ਤਰ੍ਹਾਂ ਇਲਾਕੇ
Publish Date: Tue, 13 Jan 2026 03:35 PM (IST)
Updated Date: Wed, 14 Jan 2026 04:00 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ ਨਵੇਂ ਸਾਲ 2026 ਦੀ ਆਮਦ ਅਤੇ ਲੋਹੜੀ ਦੀ ਖੁਸ਼ੀ ਵਿਚ ਸਮਾਰੋਹ ਕਰਵਾਇਆ ਗਿਆ । ਇਸ ਖੂਬਸੂਰਤ ਸੱਭਿਆਚਾਰਕ ਸਮਾਰੋਹ ਦਾ ਉਦਘਾਟਨ ਉੱਘੇ ਸਮਾਜ ਸੇਵੀ ਡਾ. ਅਸ਼ੋਕ ਸ਼ਰਮਾ ਡਾਇਰੈਕਟਰ ਐਂਜਲ ਹਾਰਟ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਅਤੇ ਸਮਾਜ ਸੇਵੀ ਅਮਿਤ ਨਹੋਰੀਆ ਆਰਕੇ ਜਵੈਲਰਜ਼ ਧਰਮਕੋਟ ਨੇ ਰੀਬਨ ਕੱਟ ਕੇ ਕੀਤਾ । ਜੋਤੀ ਪ੍ਰਜਵਲਿਤ ਕਰਨ ਦੀ ਰਸਮ ਡਾ. ਗੁਰਮੀਤ ਸਿੰਘ ਗਿੱਲ, ਗੁਰਮੀਤ ਮਖੀਜਾ ਬਲਾਕ ਪ੍ਰਧਾਨ ਅਤੇ ਕਰਨ ਸ਼ਰਮਾ ਐਡਵੋਕੇਟ ਨੇ ਕੀਤੀ। ਸਮਾਜ ਸੇਵੀ ਗਰੁੱਪ ਪੁਰੇਵਾਲ ਦੇ ਪ੍ਰਧਾਨ ਡਾ. ਭਾਗ ਸਿੰਘ ਟੀਮ ਨਾਲ ਪਹੁੰਚੇ ਅਤੇ ਬੱਚਿਆਂ ਦਾ ਸਨਮਾਨ ਕੀਤਾ । ਇਸ ਮੌਕੇ ਸੰਸਥਾਂ ਦੇ ਮੇਂਬਰਾਂ ਅਤੇ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵਿਚ ਗੀਤ, ਕਵਿਤਾ, ਡਾਂਸ ਅਤੇ ਸੋਲੋ ਡਾਂਸ ਪੇਸ਼ ਕੀਤੇ ਗਏ । ਸੰਸਥਾਂ ਦੇ ਪ੍ਰਧਾਨ ਗੌਰਵ ਸ਼ਰਮਾ ਨੇ ਸਟੇਜ਼ ਸੈਕੇਟਰੀ ਦੀ ਭੂਮਿਕਾ ਨਿਭਾਉਂਦੇ ਹੋਏ ਦੱਸਿਆ ਕੇ ਅੱਜ ਸੰਸਥਾਂ ਵਲੋਂ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਨਾਲ ਸੰਸਥਾ ਦੇ ਸਮਾਜ ਸੇਵੀ ਕੰਮਾਂ ਦਾ ਸ਼ੁਰੂਆਤ ਕੀਤੀ ਗਈ। ਉਨ੍ਹਾਂ ਸੰਸਥਾਂ ਵਲੋਂ ਕੀਤੇ ਪਿਛਲੇ ਸਾਲ 2025 ਦੇ ਸਮਾਜਸੇਵੀ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਵਿਸੇਸ਼ ਉਪਰਾਲੇ ਵਜੋਂ ਇਸ ਸਮਾਰੋਹ ’ਚ ਬਜ਼ੁਰਗ 4 ਪਿਤਾ ਅਤੇ 4 ਮਾਤਾ ਜਿਨ੍ਹਾਂ ਮਿਹਨਤ ਨਾਲ ਆਪਣੇ ਪਰਿਵਾਰ ਦੀ ਤਰੱਕੀ ਕੀਤੀ ਹੈ ਇਕ ਮੁਕਾਮ ਹਾਸਿਲ ਕੀਤਾ ਹੈ ,ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ 12 ਵਿਦਿਆਰਥੀਆਂ ਨੂੰ ਜਿੰਨਾ ਦੇ ਦਸਵੀਂ ਅਤੇ ਬਾਰਵੀ ਵਿਚੋ 90 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮੇਂ ਸਭ ਨੇ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ। ਸੰਸਥਾ ਦੇ ਚੇਅਰਮੈਨ ਅਤੁਲ ਨਹੋਰੀਆ , ਡਾਕਟਰ ਰਣਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਸਮਾਜ ਸੇਵੀ ਪ੍ਰਧਾਨ ਮਹਾਂਰਾਜਾ ਰਣਜੀਤ ਸਿੰਘ ਕਲੱਬ, ਕੈਸ਼ੀਅਰ ਤਰਸੇਮ ਲਾਲ ਅਰੋੜਾ ਪ੍ਰੋਜੈਕਟ ਇੰਚਾਰਜ ਰਾਜਿੰਦਰ ਬੱਤਰਾ,ਪੰਡਿਤ ਪ੍ਰੀਤਮ ਲਾਲ ਭਾਰਦਵਾਜ,ਨਵਦੀਪ ਅਹੂਜਾ ਬਬਲੂ ,ਅਸ਼ਵਨੀ ਜੱਸੀ, ਰਾਜਨ ਛਾਬੜਾ ਸਹਾਇਕ ਪ੍ਰੋਜੈਕਟ ਇੰਚਾਰਜ ਰਾਜ ਕੁਮਾਰ ਦੇਵਗਨ ,ਬਲਕਾਰ ਸਿੰਘ,ਰਾਜੇਸ਼ ਸੁਖੀਜਾ, ਸਚਿਨ ਗਰੋਵਰ ,ਰਿੰਕਨ ਨਹੋਰੀਆ, ਮੇਜਰ ਸਿੰਘ ਰਿਟਾਇਰਡ ਏਐਸਆਈ, ਆਨੰਦ ਗੁਪਤਾ, ਨਿਸ਼ਾਂਤ ਨਹੋਰੀਆ , ਰੂਬਲ ਨਹੋਰੀਆ ,ਕਰਮ ਚੰਦ ਨਹੋਰੀਆ, ਮਾਸਟਰ ਵਿਜੈ ਗੋਇਲ,ਚੰਦਰਮੋਹਨ ਸੇਠੀ ,ਗੌਰਵ ਦਾਬੜਾ , ਸਰਵਨ ਸਿੰਘ ਰੀਡਰ ਡੀਐਸਪੀ, ਪੂਰਨ ਸਿੰਘ ਏਸ ਐਚ ਓ,ਬੌਬੀ ਕਟਾਰੀਆ ,ਰੁਪਿੰਦਰ ਰਿੰਪੀ , ਸ਼ਕਤੀ ਕਾਲੜਾ, ਹਰਜਿੰਦਰ ਸਿੰਘ ਟੋਨੀ ਆਰਕੀਟੈਕਟ, ਵਿਸ਼ਾਲ ਕੱਕੜ,ਮੋਨੂੰ ਬੱਤਰਾ,ਮਾਸਟਰ ਰਾਕੇਸ਼ ਮਿਸ਼ਰਾ, ਨਰਿੰਦਰ ਗਰੋਵਰ, ਵਿਜੈ ਬੱਤਰਾ ਤੇ ਹੋਰ ਸਾਰੇ ਮੈਬਰਾਂ ਹਾਜ਼ਰ ਸਨ। ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਦੇ ਸੈਕਟਰੀ ਡਾ. ਹਰਮੀਤ ਸਿੰਘ ਲਾਡੀ ਨੇ ਸਭ ਮਹਿਮਾਨਾ ਦਾ ਧੰਨਵਾਦ ਕੀਤਾ।