ਦੌਧਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਇਤਿਹਾਸਕ ਪਿੰਡ ਦੌਧਰ ਵਿੱਖੇ ਨਵੇਂ
Publish Date: Sat, 03 Jan 2026 04:48 PM (IST)
Updated Date: Sun, 04 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਧਨੀ ਕਲਾਂ : ਇਤਿਹਾਸਕ ਪਿੰਡ ਦੌਧਰ ਵਿੱਖੇ ਨਵੇਂ ਵਰ੍ਹੇ ਦੀ ਆਮਦ ਮੌਕੇ ਸਰਬੱਤ ਦੇ ਭਲੇ ਲਈ ਸਰਪੰਚ ਸੁਖਦੀਪ ਸਿੰਘ ਸਿੱਧੂ ਸੀਪਾ, ਚਮਕੌਰ ਸਿੰਘ ਮਨ੍ਹੀਲਾ ਪ੍ਰਧਾਨ ਕੋਆਪਰੇਟਿਵ ਐਗਰੀ ਸਰਵਿਸ ਸੁਸਾਇਟੀ ਦੌਧਰ ਵੱਲੋਂ ਹੇਠ ਸਮੂੰਹ ਸਹਿਕਾਰੀ ਸਭਾ ਦੇ ਮੈਂਬਰਾਂ ਦੇ ਸਹਿਯੋਗ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਕਰਵਾਇਆ ਗਿਆ। ਇਸ ਮੌਕੇ ਗ੍ਰੰਥੀ ਸਿੰਘ ਭਾਈ ਗੁਰਮੇਲ ਸਿੰਘ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਨਗਰ ਦੀ ਸੁੱਖ -ਸਾਂਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਭਾਈ ਬੇਅੰਤ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾਕੀਤਾ ਗਿਆ। ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣ ਉਪਰੰਤ ਭਾਈ ਕਰਨੈਲ ਸਿੰਘ ਵੱਲੋਂ ਸਹਿਕਾਰੀ ਸਭਾ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਦੀਪਕ ਸਿੰਘ ਮੁੱਖ ਪ੍ਰਬੰਧਕ ਵੱਡਾ ਡੇਰਾ ਦੌਧਰ, ਬਾਬਾ ਬਲਵੀਰ ਸਿੰਘ,ਬਾਬਾ ਭੁਪਿੰਦਰ ਸਿੰਘ, ਸਿੱਖ ਬੁੱਧੀਜੀਵੀ ਬਾਬਾ ਕੁੰਢਾ ਸਿੰਘ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਖਾ, ਸਰਪੰਚ ਜਗਜੀਤ ਸਿੰਘ ਦੌਧਰ ਗਰਬੀ, ਸਮਾਜ-ਸੇਵੀ ਜੋਰਾ ਸਿੰਘ ਸਿੱਧੂ, ਗੁਰਜੋਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ, ਚਰਨਜੀਤ ਸਿੰਘ ਉਪ ਰਜਿਸਟਰਾਰ, ਬਲਵੀਰ ਸਿੰਘ ਡੀਐੱਮ ਮਾਰਕਫੈੱਡ ਮੋਗਾ, ਰੌਬਿਨ ਭੁੱਲਰ ਐੱਫਐੱਸਓ ਮਾਰਕਫੈੱਡ ਮੋਗਾ, ਸੁਖਵਿੰਦਰ ਸਿੰਘ, ਜਗਤਾਰ ਸਿੰਘ ਇਫਕੋ ਮੋਗਾ, ਨਵਰੀਤ ਸਿੰਘ ਸਕੱਤਰ ਸਹਿਕਾਰੀ ਸਭਾ ਦੌਧਰ, ਮਨਦੀਪ ਸਿੰਘ ਧਰੁੱਵ, ਹਰਦੀਪ ਸਿੰਘ ਦੀਪਾ ਫੁੱਟਬਾਲ ਕੋਚ ਵੱਲੋਂ ਇਸ ਧਾਰਮਿਕ ਸਮਾਗਮ ਮੌਕੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਰਪੰਚ ਸੁਖਦੀਪ ਸਿੰਘ ਸੀਪਾ ਤੇ ਸੁਸਾਇਟੀ ਪ੍ਰਧਾਨ ਚਮਕੌਰ ਸਿੰਘ ਮਨ੍ਹੀਲਾ ਵੱਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਦਿਆਂ ਸਿਰੋਪਾਓ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਚਮਕੌਰ ਸਿੰਘ ਨੇ ਪਿੰਡ ਦੇ ਸਮੁੱਚੇ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਮੇਰਾ ਸੁਪਨਾ ਹੈ ਕਿ ਕੋਆਪਰੇਟਿਵ ਸੁਸਾਇਟੀ ਦੌਧਰ ਨੂੰ ਸੂਬੇ ਦੀਆਂ ਪ੍ਰਮੁੱਖ ਖੇਤੀ ਸੰਦਾਂ ਨਾਲ ਲੈਸ ਵਾਧੇ ਵਾਲੀ ਸਹਿਕਾਰੀ ਸਭਾਵਾਂ ‘ਚ ਸ਼ੁਮਾਰ ਕਰਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੰਸਰਾਜ ਸਿੰਘ ਮੈਂਬਰ ਬਲਾਕ ਸੰਮਤੀ, ਚਮਕੌਰ ਸਿੰਘ ਕੌਰਾ ਕੈਨੇਡਾ, ਡਾ, ਕਰਮਜੀਤ ਸਿੰਘ ਦੌਧਰ, ਪ੍ਰਧਾਨ ਲਖਵੀਰ ਸਿੰਘ ਕਿਸਾਨ ਆਗੂ, ਸੁਖਦਰਸ਼ਨ ਸਿੰਘ ਜੇਈ, ਹਰਨੇਕ ਸਿੰਘ, ਜਗਤਾਰ ਸਿੰਘ ਸਿੱਧੂ, ਜਗਤਾਰ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਪੱਤਰਕਾਰ, ਸੁਖਵਿੰਦਰ ਸਿੰਘ ਰਾਜੂ, ਜਸਦੀਪ ਸਿੰਘ ਕੈਨੇਡਾ, ਸੁਖਮੰਦਰ ਸਿੰਘ ਰਾਜਾ, ਸੁਖਜੀਤ ਸਿੰਘ, ਗੁਰਜਿੰਦਰ ਸਿੰਘ ਗੋਗਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਵੱਡੀ ਗਿੱਣਤੀ ਵਿਚ ਹਾਜ਼ਰ ਸਨ।